Homeਦੇਸ਼ਚੰਡੀਗੜ੍ਹ ਡਾਕ ਮੰਡਲ ਵੱਲੋਂ 7 ਅਕਤੂਬਰ ਨੂੰ ਦੂਜੀ 'ਡਾਕ ਅਦਾਲਤ' ਦਾ ਆਯੋਜਨ

ਚੰਡੀਗੜ੍ਹ ਡਾਕ ਮੰਡਲ ਵੱਲੋਂ 7 ਅਕਤੂਬਰ ਨੂੰ ਦੂਜੀ ‘ਡਾਕ ਅਦਾਲਤ’ ਦਾ ਆਯੋਜਨ

ਚੰਡੀਗੜ੍ਹ: ਚੰਡੀਗੜ੍ਹ ਡਾਕ ਮੰਡਲ ਵੱਲੋਂ ਆਪਣੀ ਦੂਜੀ ਡਾਕ ਅਦਾਲਤ ਮਿਤੀ 07.10.2026 ਨੂੰ 11:00 ਵਜੇ ਤੋਂ 12:00 ਵਜੇ ਤੱਕ ਦਫ਼ਤਰ, ਸੀਨੀਅਰ ਸੁਪਰਡੈਂਟ ਡਾਕਘਰ, ਚੰਡੀਗੜ੍ਹ ਡਾਕ ਮੰਡਲ, ਤੀਜੀ ਮੰਜ਼ਿਲ, ਜੀ.ਪੀ.ਓ. ਇਮਾਰਤ, ਚੰਡੀਗੜ੍ਹ ਵਿਖੇ ਆਯੋਜਿਤ ਕੀਤੀ ਜਾ ਰਹੀ ਹੈ। ਉਕਤ ਡਾਕ ਅਦਾਲਤ ਸੀ-ਡਾਟ ਵੀਡੀਓ ਕਾਨਫਰੰਸਿੰਗ ਰਾਹੀਂ ਆਯੋਜਿਤ ਕੀਤੀ ਜਾਵੇਗੀ। ਡਾਕ ਅਦਾਲਤ ਵਿੱਚ ਚੰਡੀਗੜ੍ਹ ਡਾਕ ਮੰਡਲ ਨਾਲ ਸਬੰਧਤ ਲੰਬਿਤ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾਵੇਗਾ।

ਸ਼ਿਕਾਇਤ ਵਿੱਚ ਪੂਰਾ ਵੇਰਵਾ, ਜਿਸ ਵਿੱਚ ਸੰਦਰਭ ਨੰਬਰ, ਵੱਖ-ਵੱਖ ਡਾਕ ਅਧਿਕਾਰੀਆਂ ਵੱਲੋਂ ਪਹਿਲਾਂ ਪ੍ਰਾਪਤ ਹੋਏ ਪੱਤਰ ਦੀ ਮਿਤੀ ਅਤੇ ਸ਼ਿਕਾਇਤਕਰਤਾ ਦਾ ਮੋਬਾਈਲ ਨੰਬਰ ਸ਼ਾਮਲ ਹੋਵੇ, ਅਤੇ ਸ਼ਿਕਾਇਤ ਨੂੰ ਅਗਾਊਂ ਰੂਪ ਵਿੱਚ ਸਪੀਡ ਪੋਸਟ, ਨਿੱਜੀ ਤੌਰ ‘ਤੇ ਜਾਂ ਈ-ਮੇਲ ਰਾਹੀਂ dochandigarh.pb@indiapost.gov.in ‘ਤੇ ਭੇਜਿਆ ਜਾਣਾ ਚਾਹੀਦਾ ਹੈ।

ਸ਼ਿਕਾਇਤ ਸ਼੍ਰੀ ਕੁਮਾਰ ਸੰਜੀਵ, ਸੀਨੀਅਰ ਸੁਪਰਡੈਂਟ ਡਾਕਘਰ, ਚੰਡੀਗੜ੍ਹ ਡਾਕ ਮੰਡਲ, ਚੰਡੀਗੜ੍ਹ-160017 ਦੇ ਨਾਮ ਸੰਬੋਧਿਤ ਕੀਤੀ ਜਾਣੀ ਚਾਹੀਦੀ ਹੈ ਅਤੇ ਲਿਫ਼ਾਫ਼ੇ ਉੱਤੇ “ਡਾਕ ਅਦਾਲਤ” ਲਿਖਿਆ ਹੋਣਾ ਚਾਹੀਦਾ ਹੈ। ਸ਼ਿਕਾਇਤ 05.10.2026 ਤੱਕ ਸਪੀਡ ਪੋਸਟ ਰਾਹੀਂ ਉਕਤ ਦਫ਼ਤਰ ਵਿੱਚ ਪਹੁੰਚ ਜਾਣੀ ਚਾਹੀਦੀ ਹੈ।

ਸ਼ਿਕਾਇਤਕਰਤਾ ਨੂੰ ਬੇਨਤੀ ਹੈ ਕਿ ਉਹ ਨਿਰਧਾਰਤ ਮਿਤੀ ਅਤੇ ਸਮੇਂ ‘ਤੇ ਹੇਠਾਂ ਦਿੱਤੇ ਲਿੰਕ ਰਾਹੀਂ ਸੀ-ਡਾਟ ਵੀਡੀਓ ਕਾਨਫਰੰਸਿੰਗ ਦੁਆਰਾ ਡਾਕ ਅਦਾਲਤ ਵਿੱਚ ਹਾਜ਼ਰ ਹੋਵੇ:
ਸੀ-ਡਾਟ ਵੀਡੀਓ ਕਾਨਫਰੰਸਿੰਗ ਲਿੰਕ- https://cdotmeet.cdot.in/vmeet/rooms/a-k-asc-aik.

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments