ਚੰਡੀਗੜ੍ਹ: ਪੰਜਾਬ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ । ਇਸੇ ਦੌਰਾਨ ਚੰਡੀਗੜ੍ਹ ਪ੍ਰਸ਼ਾਸਨ ਨੇ ਸੁਖਨਾ ਝੀਲ ਦੇ ਫਲੱਡ ਗੇਟ ਮੁੜ ਖੋਲ੍ਹ ਦਿੱਤੇ ਹਨ। ਪਿੱਛੇ ਕੈਚਮੈਂਟ ਇਲਾਕਿਆਂ ਵਿਚ ਹੋਰ ਭਾਰੀ ਮੀਂਹ ਕਾਰਨ ਪਾਣੀ ਦਾ ਪੱਧਰ ਵੱਧ ਗਿਆ ਸੀ ਜਿਸ ਕਾਰਨ ਫਲੱਡ ਗੇਟ ਖੋਲ੍ਹਣੇ ਪਏ ਹਨ। ਹੁਣ ਇਹ ਛੱਡਿਆ ਜਾ ਰਿਹਾ ਪਾਣੀ ਅੱਗੇ ਘੱਗਰ ਵਿਚ ਜਾ ਰਲੇਗਾ ਜਿਸ ਨਾਲ ਘੱਗਰ ਵਿਚ ਪਾਣੀ ਹੋਰ ਵੱਧਣ ਦੀ ਸੰਭਾਵਨਾ ਹੈ।











