ਫ਼ਿਰੋਜ਼ਪੁਰ : ਪੰਜਾਬ ਦੀਆਂ ਜੇਲ੍ਹਾਂ ‘ਚੋਂ ਮੋਬਾਇਲ ਫੋਨਾਂ ਸਮੇਤ ਸ਼ੱਕੀ ਸਾਮਾਨ ਮਿਲਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਕੇਂਦਰੀ ਜੇਲ੍ਹ ਪ੍ਰਸ਼ਾਸਨ ਨੇ 11 ਜੁਲਾਈ ਤੋਂ 28 ਜੁਲਾਈ ਦਰਮਿਆਨ ਰੂਟੀਨ ਚੈਕਿੰਗ ਦੌਰਾਨ 6 ਫ਼ੋਨ ਬਰਾਮਦ ਕੀਤੇ ਹਨ। ਇਸ ਸਬੰਧ ਵਿੱਚ ਥਾਣਾ ਸਿਟੀ ਨੂੰ ਭੇਜੀ ਸ਼ਿਕਾਇਤ ਵਿੱਚ ਸਹਾਇਕ ਸੁਪਰਡੈਂਟ ਨੇ ਦੱਸਿਆ ਕਿ ਜੇਲ੍ਹ ਗਾਰਡਾਂ ਵੱਲੋਂ ਰੂਟੀਨ ਚੈਕਿੰਗ ਦੌਰਾਨ 7 ਕੈਦੀਆਂ ਤੋਂ ਮੋਬਾਈਲ ਫ਼ੋਨ ਬਰਾਮਦ ਕੀਤੇ ਗਏ ਹਨ।
ਮੁਲਜ਼ਮ ਕੈਦੀਆਂ ਦੇ ਇਹ ਫੋਨ ਪਚਾਹਾਨ ਕੁਲਵੰਤ ਸਿੰਘ ਵਾਸੀ ਪਿੰਡ ਬੇਖਸ, ਗੁਰਜੀਤ ਸਿੰਘ ਵਾਸੀ ਪਿੰਡ ਨੌਸ਼ਹਿਰਾ ਵਾਲਾ, ਗੁਰਪ੍ਰੀਤ ਸਿੰਘ ਵਾਸੀ ਗੋਰੀ ਪਿੰਡ ਪੀਰ ਇਸਮਾਈਲ ਖਾਂ, ਮਨੀਸ਼ ਰਾਜਪੂਤ ਵਾਸੀ ਖਲਾਸੀ ਲਾਈਨ ਕੈਂਟ, ਪ੍ਰਿਯਾਂਸ਼ੂ ਵਾਸੀ ਭੰਡਾਰੀਆ ਵਾਲੀ ਗਲੀ ਸਿਟੀ, ਸੰਦੀਪ ਸਿੰਘ ਵਾਸੀ ਪਿੰਡ ਚਾਂਦਰੇਸ, ਸੰਦੀਪ ਸਿੰਘ ਵਾਸੀ ਪਿੰਡ ਬਹਿਖਸ ਤੋਂ ਬਰਾਮਦ ਹੋਏ ਹਨ। ਪੁਲਿਸ ਨੇ ਇਨ੍ਹਾਂ ਸਾਰਿਆਂ ਖ਼ਿਲਾਫ਼ ਜੇਲ੍ਹ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।












