Home ਦੇਸ਼ ਦਿੱਲੀ ’ਚ ਸੀ.ਬੀ.ਆਈ. ਨੇ ਭ੍ਰਿਸ਼ਟਾਚਾਰ ਵਿਰੁੱਧ ਕੀਤੀ ਵੱਡੀ ਕਾਰਵਾਈ

ਦਿੱਲੀ ’ਚ ਸੀ.ਬੀ.ਆਈ. ਨੇ ਭ੍ਰਿਸ਼ਟਾਚਾਰ ਵਿਰੁੱਧ ਕੀਤੀ ਵੱਡੀ ਕਾਰਵਾਈ

0

ਨਵੀਂ ਦਿੱਲੀ : ਦਿੱਲੀ ਵਿੱਚ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਭ੍ਰਿਸ਼ਟਾਚਾਰ ਵਿਰੁੱਧ ਵੱਡੀ ਕਾਰਵਾਈ ਕੀਤੀ ਹੈ। ਸੀ.ਬੀ.ਆਈ. ਨੇ ਕਥਿਤ ਰਿਸ਼ਵਤਖੋਰੀ ਮਾਮਲੇ ਵਿੱਚ ਇੱਕ ਸਰਕਾਰੀ ਕਰਮਚਾਰੀ ਸਮੇਤ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਏਜੰਸੀ ਦੇ ਅਨੁਸਾਰ, ਦੋਸ਼ੀ 15 ਲੱਖ ਰੁਪਏ ਦੀ ਰਿਸ਼ਵਤ ਦਾ ਲੈਣ-ਦੇਣ ਕਰ ਰਹੇ ਸਨ। ਇਸ ਮਾਮਲੇ ਵਿੱਚ, ਇੱਕ ਐਮ.ਸੀ.ਡੀ. ਇੰਸਪੈਕਟਰ ਸਮੇਤ ਤਿੰਨ ਲੋਕਾਂ ਨੂੰ ਰੰਗੇ ਹੱਥੀਂ ਫੜਿਆ ਗਿਆ ਹੈ।

ਸੀ.ਬੀ.ਆਈ. ਨੇ ਬੀਤੇ ਦਿਨ  ਨਗਰ ਨਿਗਮ (ਐਮ.ਸੀ.ਡੀ.) ਦੇ ਇੰਸਪੈਕਟਰ ਅਤੇ ਹੋਰਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਸੀ। ਇਹ ਦੋਸ਼ ਹੈ ਕਿ ਐਮ.ਸੀ.ਡੀ. ਦੇ ਕੁਝ ਅਧਿਕਾਰੀ ਟੈਂਡਰ ਦੀ ਮਿਆਦ ਖਤਮ ਹੋਣ ਤੋਂ ਬਾਅਦ ਵੀ ਬਿਲਬੋਰਡ, ਹੋਰਡਿੰਗ ਅਤੇ ਐਲ.ਈ.ਡੀ. ਡਿਸਪਲੇਅ ਲਗਾਉਣ ਅਤੇ ਪ੍ਰਦਰਸ਼ਿਤ ਕਰਨ ਦੀ ਇਜਾਜ਼ਤ ਦੇਣ ਦੇ ਬਦਲੇ ਮੋਟੀ ਰਿਸ਼ਵਤ ਲੈ ਰਹੇ ਸਨ। ਇਸ ਤੋਂ ਇਲਾਵਾ, ਮਨਜ਼ੂਰਸ਼ੁਦਾ ਗਿਣਤੀ ਤੋਂ ਵੱਧ ਬਿਲਬੋਰਡ ਲਗਾਉਣ ਦੀ ਇਜਾਜ਼ਤ ਦਿੱਤੀ ਜਾ ਰਹੀ ਸੀ, ਜਿਸਦੇ ਬਦਲੇ ਕਥਿਤ ਤੌਰ ‘ਤੇ ਗੈਰ-ਕਾਨੂੰਨੀ ਪੈਸਾ ਇਕੱਠਾ ਕੀਤਾ ਜਾ ਰਿਹਾ ਸੀ।

ਟ੍ਰੈਪ ਲਗਾ ਕੇ ਤਿੰਨ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ

ਐਫ.ਆਈ.ਆਰ. ਦਰਜ ਹੋਣ ਤੋਂ ਬਾਅਦ, ਸੀ.ਬੀ.ਆਈ. ਨੇ ਮੁਲਜ਼ਮ ਨੂੰ ਰੰਗੇ ਹੱਥੀਂ ਫੜਨ ਦੇ ਲਈ 16 ਸਤੰਬਰ ਨੂੰ ਦਿੱਲੀ ਵਿੱਚ ਇੱਕ ਟ੍ਰੈਪ ਆਪ੍ਰੇਸ਼ਨ ਚਲਾਇਆ। ਇਸ ਦੌਰਾਨ, ਐਮ.ਸੀ.ਡੀ. ਦੇ ਇੱਕ ਸੀਨੀਅਰ ਸਕੱਤਰੇਤ ਸਹਾਇਕ ਅਤੇ ਦੋ ਨਿੱਜੀ ਵਿਅਕਤੀਆਂ ਨੂੰ 15 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਮਾਮਲੇ ਨਾਲ ਸਬੰਧਤ ਵੱਖ-ਵੱਖ ਥਾਵਾਂ ‘ਤੇ ਮਾਰੇ ਗਏ ਛਾਪਿਆਂ ਦੌਰਾਨ, ਸੀਬੀਆਈ ਨੇ 25.25 ਲੱਖ ਰੁਪਏ ਨਕਦ ਵੀ ਬਰਾਮਦ ਕੀਤੇ। ਮਾਮਲੇ ਵਿੱਚ ਅੱਗੇ ਦੀ ਤਲਾਸ਼ੀ ਅਤੇ ਜਾਂਚ ਜਾਰੀ ਹੈ।

ਰੇਲਵੇ ਅਧਿਕਾਰੀ ‘ਤੇ ਵੀ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ

ਇੱਕ ਵੱਖਰੇ ਮਾਮਲੇ ਵਿੱਚ, ਸੀ.ਬੀ.ਆਈ. ਨੇ ਦਿੱਲੀ ਦੇ ਉੱਤਰੀ ਰੇਲਵੇ ਸੈਂਟਰਲ ਹਸਪਤਾਲ (ਐਨ.ਆਰ.ਸੀ.ਐਚ.) ਦੇ ਸੀਨੀਅਰ ਸਕੱਤਰੇਤ ਸਹਾਇਕ ਦਿਲੀਪ ਕੁਮਾਰ ਚਾਵਲਾ ਅਤੇ ਉਨ੍ਹਾਂ ਦੀ ਪਤਨੀ ਜੋਤੀ ਚਾਵਲਾ ਦੇ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ ਕੀਤਾ ਹੈ। ਐਫ.ਆਈ.ਆਰ. ਦੇ ਅਨੁਸਾਰ, 2 ਜਨਵਰੀ, 2023 ਅਤੇ 19 ਫਰਵਰੀ, 2026 ਦੇ ਵਿਚਕਾਰ ਜਾਂਚ ਸਮੇਂ ਦੌਰਾਨ ਚਾਵਲਾ ‘ਤੇ 89.51 ਲੱਖ ਰੁਪਏ ਦੀ ਆਪਣੀ ਕਥਿਤ ਆਮਦਨ ਤੋਂ ਵੱਧ ਜਾਇਦਾਦ ਹਾਸਲ ਕਰਨ ਦਾ ਦੋਸ਼ ਹੈ। ਇਹ  ਜਾਇਦਾਦ ਉਨ੍ਹਾਂ ਦੀ ਆਮਦਨ ਦੇ ਜਾਣੇ-ਪਛਾਣੇ ਸਰੋਤਾਂ ਤੋਂ 37.68 ਪ੍ਰਤੀਸ਼ਤ ਵੱਧ ਦੱਸੀ ਜਾਂਦੀ ਹੈ। ਸੀ.ਬੀ.ਆਈ. ਦਾ ਦੋਸ਼ ਹੈ ਕਿ ਚਾਵਲਾ ਨੇ ਕਥਿਤ ਤੌਰ ‘ਤੇ ਆਪਣੀ ਆਮਦਨ ਦੇ ਜਾਣੇ-ਪਛਾਣੇ ਸਰੋਤਾਂ ਤੋਂ ਵੱਧ ਜਾਇਦਾਦ ਹਾਸਲ ਕੀਤੀ। ਐਫ.ਆਈ.ਆਰ. ਵਿੱਚ ਉਨ੍ਹਾਂ ਦੀ ਪਤਨੀ ‘ਤੇ ਉਨ੍ਹਾਂ ਦੇ ਨਾਮ ‘ਤੇ ਜਾਇਦਾਦ ਹਾਸਲ ਕਰਨ ਵਿੱਚ ਕਥਿਤ ਤੌਰ ‘ਤੇ ਮਦਦ ਕਰਨ ਦਾ ਵੀ ਦੋਸ਼ ਹੈ।

NO COMMENTS

LEAVE A REPLY

Please enter your comment!
Please enter your name here

Exit mobile version