Home ਹਰਿਆਣਾ ਸੀ.ਬੀ.ਆਈ. ਨੇ ਹਰਿਆਣਾ ਦੇ ਮੁਅੱਤਲ ਆਈ.ਏ.ਐਸ. ਅਧਿਕਾਰੀ ਰਾਮ ਕੁਮਾਰ ਸਿੰਘ ਨੂੰ ਕੀਤਾ...

ਸੀ.ਬੀ.ਆਈ. ਨੇ ਹਰਿਆਣਾ ਦੇ ਮੁਅੱਤਲ ਆਈ.ਏ.ਐਸ. ਅਧਿਕਾਰੀ ਰਾਮ ਕੁਮਾਰ ਸਿੰਘ ਨੂੰ ਕੀਤਾ ਗ੍ਰਿਫ਼ਤਾਰ

0

ਪੰਚਕੂਲਾ: ਪੰਚਕੂਲਾ ਨਗਰ ਨਿਗਮ ਵਿਚ ਕਰੀਬ 79.46 ਕਰੋੜ ਰੁਪਏ ਦੇ ਕਥਿਤ ਗਬਨ ਅਤੇ ਸਰਕਾਰੀ ਫੰਡਾਂ ਦੀ ਦੁਰਵਰਤੋਂ ਦੇ ਮਾਮਲੇ ਵਿਚ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਹਰਿਆਣਾ ਦੇ ਮੁਅੱਤਲ ਆਈ.ਏ.ਐਸ. ਅਧਿਕਾਰੀ ਰਾਮ ਕੁਮਾਰ ਸਿੰਘ (ਆਰ.ਕੇ. ਸਿੰਘ) ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਦੇ ਨਾਲ ਪੰਚਾਇਤ ਵਿਭਾਗ ਦੇ ਤਤਕਾਲੀ ਸੁਪਰਡੈਂਟ ਨੂੰ ਵੀ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਦੋਵਾਂ ਨੂੰ 3 ਦਿਨ ਦੇ ਸੀ.ਬੀ.ਆਈ. ਰਿਮਾਂਡ ’ਤੇ ਭੇਜ ਦਿੱਤਾ ਗਿਆ।

ਸੀ.ਬੀ.ਆਈ .ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਫਿਕਸਡ ਡਿਪਾਜ਼ਿਟ (ਐਫ.ਡੀ) ਬਣਾਉਣ ਦੇ ਨਾਮ ਉੱਤੇ ਪੰਚਕੂਲਾ ਨਗਰ ਨਿਗਮ ਦੇ ਬੈਂਕ ਖਾਤੇ ਵਿੱਚੋਂ ਕਰੋੜਾਂ ਰੁਪਏ ਕਢਵਾਏ ਗਏ ਸਨ, ਪਰ ਐਫ.ਡੀ ਕਦੇ ਨਹੀਂ ਬਣੀ। ਜਾਂਚ ਏਜੰਸੀ ਦਾ ਇਲਜ਼ਾਮ ਹੈ ਕਿ ਹਸਤਾਖਰ ਕੀਤੇ ਚੈੱਕਾਂ ਰਾਹੀਂ ਰਕਮ ਸ਼ੈੱਲ ਕੰਪਨੀਆਂ ਦੇ ਖਾਤਿਆਂ ਵਿੱਚ ਟਰਾਂਸਫਰ ਕੀਤੀ ਗਈ ਸੀ। ਜਾਂਚ ਦੌਰਾਨ ਸੀ.ਬੀ.ਆਈ. ਨੇ ਆਰ.ਕੇ ਸਿੰਘ ਦੇ ਚੰਡੀਗੜ੍ਹ ਅਤੇ ਕਰਨਾਲ ਦੇ ਟਿਕਾਣਿਆਂ ‘ਤੇ ਵੀ ਛਾਪੇਮਾਰੀ ਕੀਤੀ। ਸੂਤਰਾਂ ਮੁਤਾਬਕ ਏਜੰਸੀ ਨੂੰ ਕਈ ਅਹਿਮ ਦਸਤਾਵੇਜ਼ ਮਿਲੇ ਹਨ। ਜਾਂਚ ‘ਚ ਉਸ ਦੇ ਪੁੱਤਰ ਦੇ ਵਿਦੇਸ਼ੀ ਬੈਂਕ ਖਾਤੇ ‘ਚ ਪੈਸੇ ਟਰਾਂਸਫਰ ਕਰਨ, ਕਰਨਾਲ ‘ਚ ਵਾਹੀਯੋਗ ਜ਼ਮੀਨ ਦੀ ਖਰੀਦ ਅਤੇ ਹੋਰ ਜਾਇਦਾਦਾਂ ‘ਤੇ ਵੀ ਸਵਾਲ ਉਠਾਏ ਗਏ ਹਨ।

ਦੱਸਿਆ ਜਾ ਰਿਹਾ ਹੈ ਕਿ ਆਰ.ਕੇ ਸਿੰਘ ਦੀ ਪਤਨੀ ਦੇ ਨਾਂ ‘ਤੇ ਪੈਟਰੋਲ ਪੰਪ, ਰੈਸਟੋਰੈਂਟ ਅਤੇ ਬੀਅਰ ਫੈਕਟਰੀ ਸਮੇਤ ਕਈ ਵਪਾਰਕ ਜਾਇਦਾਦਾਂ ਹਨ, ਜਿਨ੍ਹਾਂ ਦੀ ਵਿੱਤੀ ਜਾਂਚ ਵੀ ਏਜੰਸੀਆਂ ਦੇ ਰਡਾਰ ‘ਤੇ ਹੈ। ਸੀ.ਬੀ.ਆਈ. ਹੁਣ ਰਿਮਾਂਡ ਦੌਰਾਨ ਇਨ੍ਹਾਂ ਜਾਇਦਾਦਾਂ ਦੇ ਸਰੋਤ ਅਤੇ ਲੈਣ-ਦੇਣ ਨਾਲ ਸਬੰਧਤ ਦਸਤਾਵੇਜ਼ਾਂ ਦੀ ਜਾਂਚ ਕਰੇਗੀ। ਸੀ.ਬੀ.ਆਈ. ਦਾ ਦਾਅਵਾ ਹੈ ਕਿ ਪੰਚਕੂਲਾ ਨਗਰ ਨਿਗਮ ਦਾ ਇਹ ਮਾਮਲਾ ਹਰਿਆਣਾ ਦੇ ਮਸ਼ਹੂਰ ਬੈਂਕਿੰਗ ਘੁਟਾਲੇ ਦਾ ਹਿੱਸਾ ਹੈ, ਜਿਸ ਵਿੱਚ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਸੈਂਕੜੇ ਕਰੋੜ ਰੁਪਏ ਜਾਅਲੀ ਐਫ.ਡੀ ਅਤੇ ਹੋਰ ਵਿੱਤੀ ਹੇਰਾਫੇਰੀ ਰਾਹੀਂ ਹੜੱਪ ਲਏ ਗਏ ਸਨ। ਇਸ ਤੋਂ ਪਹਿਲਾਂ ਵੀ ਇਸ ਮਾਮਲੇ ਵਿੱਚ ਕਈ ਬੈਂਕ ਅਧਿਕਾਰੀਆਂ, ਸਰਕਾਰੀ ਮੁਲਾਜ਼ਮਾਂ ਅਤੇ ਨਿੱਜੀ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾ ਚੁੱਕੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version