Homeਪੰਜਾਬ'ਚੜ੍ਹਦੀਕਲਾ' ਅਦਾਰਾ ਪੁੱਜੇ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ

‘ਚੜ੍ਹਦੀਕਲਾ’ ਅਦਾਰਾ ਪੁੱਜੇ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ

ਪਟਿਆਲਾ: ਪੰਜਾਬ ਦੇ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ ‘ਚੜ੍ਹਦੀਕਲਾ’ ਟਾਈਮ ਟੀ.ਵੀ’ ਦੇ ਮੁੱਖ ਦਫ਼ਤਰ ਪੁੱਜੇ । ਇਸ ਮੌਕੇ ਉਨ੍ਹਾਂ ਨਾਲ ਵੱਡੀ ਗਿਣਤੀ ਵਿੱਚ ਅਧਿਕਾਰੀ ਤੇ ਆਗੂ ਸਾਹਿਬਾਨ ਮੌਜੂਦ ਸਨ । ਇਸ ਦੌਰਾਨ ‘ਚੜ੍ਹਦੀਕਲਾ’ ਦੇ ਚੇਅਰਮੈਨ ਪਦਮਸ਼੍ਰੀ ਡਾ. ਜਗਜੀਤ ਸਿੰਘ ਦਰਦੀ, ਡਾਇਰੈਕਟਰ ਸ੍ਰ. ਹਰਪ੍ਰੀਤ ਸਿੰਘ ਦਰਦੀ , ਰਾਜ ਕੁਮਾਰ ਮੈਨਰੋ ਸਮੇਤ ਸਮੁੱਚਾ ਸਟਾਫ਼ ਮੌਜੂਦ ਸੀ ।

ਇਸ ਮੌਕੇ ਸੌਂਦ ਨੇ ਕਿਹਾ ਕਿ ‘ਚੜ੍ਹਦੀਕਲਾ’ ਅਦਾਰੇ ਨੇ ਗੋਲਬਲ ਪੱਧਰ ‘ਤੇ ਤਰੱਕੀ ਕੀਤੀ ਹੈ ਕਿਉਂਕਿ ਇਹ ਪੰਜਾਬ ਦਾ ਇੱਕੋ ਇੱਕ ਵੱਡਾ ਤੇ ਆਮ ਲੋਕਾਂ ਦੀ ਗੱਲ ਕਰਨ ਵਾਲਾ ਮੀਡੀਆ ਹਾਊਸ ਹੈ । ਉਨ੍ਹਾਂ ਕਿਹਾ ਕਿ ਬਹੁਤ ਘੱਟ ਅਦਾਰੇ ਹੁੰਦੇ ਹਨ ਜੋ ਆਮ ਆਦਮੀ ਦੀਆਂ ਮੁਸ਼ਕਲਾਂ ਨੂੰ ਸਰਕਾਰਾਂ ਤੱਕ ਪਹੁੰਚਾਉਂਦੇ ਹਨ । ਉਨ੍ਹਾਂ ਵਿੱਚੋਂ ‘ਚੜ੍ਹਦੀਕਲਾ’ ਅਦਾਰਾ ਐਸਾ ਹੈ ਜੋ ਹਰ ਮੁਸ਼ਕਿਲ ਨੂੰ ਸਰਕਾਰਾਂ ਤੱਕ ਪਹੁੰਚਾਉਂਦਾ ਹੈ ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments