Homeਯੂਪੀ ਖ਼ਬਰਾਂਸੜਕ ਕਿਨਾਰੇ ਆਰਕੈਸਟਰਾ ਦੇਖ ਰਹੇ ਲੋਕਾਂ ਨੂੰ ਬੱਸ ਨੇ ਦਰੜਿਆ , ਪੰਜ...

ਸੜਕ ਕਿਨਾਰੇ ਆਰਕੈਸਟਰਾ ਦੇਖ ਰਹੇ ਲੋਕਾਂ ਨੂੰ ਬੱਸ ਨੇ ਦਰੜਿਆ , ਪੰਜ ਦੀ ਮੌਤ

ਬਿਹਾਰ: ਬਿਹਾਰ ਦੇ ਪੱਛਮੀ ਚੰਪਾਰਨ (ਬੇਤੀਆ) ਜ਼ਿਲ੍ਹੇ ਵਿੱਚ ਬੀਤੀ ਦੇਰ ਰਾਤ ਇੱਕ ਬਹੁਤ ਹੀ ਭਿਆਨਕ ਅਤੇ ਦਿਲ ਦਹਿਲਾ ਦੇਣ ਵਾਲਾ ਹਾਦਸਾ ਸਾਹਮਣੇ ਆਇਆ ਹੈ। ਬੇਤੀਆ-ਲੌਰੀਆ ਮੁੱਖ ਮਾਰਗ (ਐੱਨ.ਐੱਚ.-727) ‘ਤੇ ਬਸਵਾਰੀਆ ਅਤੇ ਪਰੌਟੋਲਾ ਵਿਚਕਾਰ ਇਕ ਤੇਜ਼ ਰਫ਼ਤਾਰ ਬੇਕਾਬੂ ਬੱਸ ਨੇ ਆਰਕੈਸਟਰਾ ਦੇਖ ਰਹੇ ਸੜਕ ਕਿਨਾਰੇ ਖੜ੍ਹੇ 18 ਲੋਕਾਂ ਨੂੰ ਕੁਚਲ ਦਿੱਤਾ। ਇਸ ਦਰਦਨਾਕ ਹਾਦਸੇ ‘ਚ 5 ਲੋਕਾਂ ਦੀ ਮੌਤ ਹੋ ਗਈ, ਜਦਕਿ 5 ਲੋਕ ਗੰਭੀਰ ਜ਼ਖਮੀ ਹੋ ਗਏ।

ਜਾਣਕਾਰੀ ਮੁਤਾਬਕ ਐੱਨ.ਐੱਚ.-727 ਦੇ ਕੰਢੇ ‘ਤੇ ਸਥਿਤ ਧਰਮਿੰਦਰ ਦੂਬੇ ਦੇ ਘਰ ਬੀਤੀ ਰਾਤ ਬੱਚੇ ਦੇ ਜਨਮ ਤੋਂ ਬਾਅਦ ਛੱਠੀਹਾਰ ਦਾ ਤਿਉਹਾਰ ਮਨਾਇਆ ਜਾ ਰਿਹਾ ਸੀ। ਘਰ ਵਿੱਚ ਖੁਸ਼ੀ ਦਾ ਮਾਹੌਲ ਸੀ ਅਤੇ ਬਾਹਰ ਸੜਕ ਕਿਨਾਰੇ ਆਰਕੈਸਟਰਾ (ਨਾਚ-ਗਾਉਣ) ਦਾ ਪ੍ਰੋਗਰਾਮ ਚੱਲ ਰਿਹਾ ਸੀ। ਵੱਡੀ ਗਿਣਤੀ ਵਿੱਚ ਆਸ-ਪਾਸ ਦੇ ਪਿੰਡ ਵਾਸੀ ਅਤੇ ਰਿਸ਼ਤੇਦਾਰ ਸੜਕ ਕਿਨਾਰੇ ਖੜ੍ਹੇ ਹੋ ਕੇ ਡਾਂਸ ਦਾ ਆਨੰਦ ਲੈ ਰਹੇ ਸਨ। ਇਸੇ ਦੌਰਾਨ ਰਾਤ ਕਰੀਬ 12:45 ਵਜੇ ਗੋਰਖਪੁਰ ਤੋਂ ਬੇਟੀਆ ਵੱਲ ਜਾ ਰਹੀ ਰਾਇਲ ਬੱਸ ਅਚਾਨਕ ਬੇਕਾਬੂ ਹੋ ਕੇ ਸੜਕ ਕਿਨਾਰੇ ਖੜ੍ਹੀ ਭੋਲੇ ਭਾਲੇ ਲੋਕਾਂ ਦੀ ਭੀੜ ਵਿੱਚ ਜਾ ਵੱਜੀ। ਕੁਝ ਸਕਿੰਟਾਂ ਵਿੱਚ ਹੀ ਜਸ਼ਨ ਦਾ ਮਾਹੌਲ ਚੀਕ-ਚਿਹਾੜਾ ਅਤੇ ਰੌਲਾ-ਰੱਪਾ ਵਿੱਚ ਬਦਲ ਗਿਆ।

ਚਸ਼ਮਦੀਦਾਂ ਨੇ ਦੱਸਿਆ ਕਿ ਹਾਦਸੇ ਸਮੇਂ ਗੈਸ ਸਿਲੰਡਰਾਂ ਨਾਲ ਭਰਿਆ ਟਰੱਕ ਬੈਤੀਆ ਵਾਲੇ ਪਾਸੇ ਤੋਂ ਸੜਕ ‘ਤੇ ਆ ਰਿਹਾ ਸੀ, ਜਦੋਂਕਿ ਲੌਰੀਆ ਵਾਲੇ ਪਾਸੇ ਤੋਂ ਇੱਕ ਰਾਇਲ ਬੱਸ ਬਹੁਤ ਤੇਜ਼ ਰਫ਼ਤਾਰ ਨਾਲ ਆ ਰਹੀ ਸੀ। ਦੋਨਾਂ ਵਾਹਨਾਂ ਵਿਚਕਾਰ ਓਵਰਟੇਕ ਕਰਨ ਦੀ ਦੌੜ ਲੱਗੀ ਅਤੇ ਇਸ ਦੌਰਾਨ ਬੱਸ ਡਰਾਈਵਰ ਦਾ ਵਾਹਨ ਤੋਂ ਕੰਟਰੋਲ ਪੂਰੀ ਤਰ੍ਹਾਂ ਖਤਮ ਹੋ ਗਿਆ। ਬੇਕਾਬੂ ਬੱਸ ਸੜਕ ਕਿਨਾਰੇ ਖੜ੍ਹੇ ਲੋਕਾਂ ਨੂੰ ਰੌਂਦਦੀ ਹੋਈ ਸਿੱਧੀ ਪਲਟ ਗਈ।

ਹਾਦਸਾ ਇੰਨਾ ਭਿਆਨਕ ਸੀ ਕਿ ਦੋ ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਤਿੰਨ ਹੋਰ ਗੰਭੀਰ ਰੂਪ ‘ਚ ਜ਼ਖਮੀ ਲੋਕਾਂ ਨੇ ਹਸਪਤਾਲ ਲਿਜਾਂਦੇ ਸਮੇਂ ਅਤੇ ਇਲਾਜ ਦੌਰਾਨ ਦਮ ਤੋੜ ਦਿੱਤਾ। ਮ੍ਰਿਤਕਾਂ ਵਿੱਚ ਸੰਜੇ ਮਹਾਤੋ, ਭੋਲਾ ਦੂਬੇ, ਬਹਾਦੁਰ ਮਹਤੋ, ਦੇਵੇਂਦਰ ਦੂਬੇ ਅਤੇ ਛੰਗੂਰ ਰਾਮ ਸ਼ਾਮਲ ਹਨ।

ਹਾਦਸੇ ਵਿੱਚ ਜ਼ਖ਼ਮੀ ਹੋਏ ਪੰਜ ਹੋਰ ਲੋਕ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਜਿਸ ਘਰ ਵਿੱਚ ਕੁਝ ਸਮਾਂ ਪਹਿਲਾਂ ਵਧਾਈਆਂ ਦੇ ਗੀਤ ਗਾਏ ਜਾ ਰਹੇ ਸਨ, ਉੱਥੇ ਹੁਣ ਰੋਣ-ਕੁਰਲਾਉਣ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਹਨ। ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments