Homeਪੰਜਾਬਬੇਖੌਫ ਬਦਮਾਸ਼ਾਂ ਨੇ ਪਾਰਕ 'ਚ ਬੈਠੇ ਤਿੰਨ ਨੌਜਵਾਨਾਂ 'ਤੇ ਕੀਤਾ ਜਾਨਲੇਵਾ ਹਮਲਾ

ਬੇਖੌਫ ਬਦਮਾਸ਼ਾਂ ਨੇ ਪਾਰਕ ‘ਚ ਬੈਠੇ ਤਿੰਨ ਨੌਜਵਾਨਾਂ ‘ਤੇ ਕੀਤਾ ਜਾਨਲੇਵਾ ਹਮਲਾ

ਪੰਜਾਬ : ਬੇਖੌਫ ਬਦਮਾਸ਼ਾਂ ਵੱਲੋਂ ਪਾਰਕ ‘ਚ ਬੈਠੇ ਤਿੰਨ ਨੌਜਵਾਨਾਂ ‘ਤੇ ਜਾਨਲੇਵਾ ਹਮਲਾ ਕੀਤਾ ਗਿਆ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ ‘ਚ ਬਦਮਾਸ਼ਾਂ ਨੇ ਪਾਰਕ ‘ਚ ਬੈਠੇ ਤਿੰਨ ਨੌਜਵਾਨਾਂ ‘ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ। ਹਮਲੇ ਵਿੱਚ ਦੋ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ, ਜਦੋਂ ਕਿ ਤੀਜੇ ਨੂੰ ਮਾਮੂਲੀ ਸੱਟਾਂ ਲੱਗੀਆਂ। ਜ਼ਖਮੀਆਂ ਦੀ ਪਛਾਣ ਲੱਕੀ (19 ਸਾਲ), ਅਰੁਣ (22 ਸਾਲ) ਅਤੇ ਕੁਲਦੀਪ (25 ਸਾਲ) ਵਜੋਂ ਹੋਈ ਹੈ।

ਜਾਣਕਾਰੀ ਮੁਤਾਬਕ ਤਿੰਨੇ ਨੌਜਵਾਨ ਪਾਰਕ ‘ਚ ਬੈਠੇ ਸਨ। ਇਸ ਦੌਰਾਨ ਅਚਾਨਕ ਕੁਝ ਹਮਲਾਵਰ ਉਥੇ ਆ ਗਏ, ਜਿਨ੍ਹਾਂ ਨੂੰ ਦੇਖ ਕੇ ਨੌਜਵਾਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਦੋਸ਼ੀਆਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ। ਹਮਲੇ ਵਿੱਚ ਲੱਕੀ ਦੇ ਪੇਟ ਵਿੱਚ ਚਾਕੂ ਮਾਰ ਕੇ ਘੁੰਮਾ ਦਿੱਤਾ ਗਿਆ। ਅਰੁਣ ਦੀ ਛਾਤੀ ਅਤੇ ਪਿੱਠ ‘ਤੇ ਚਾਕੂ ਨਾਲ ਕਰੀਬ 12 ਵਾਰ ਕੀਤੇ ਗਏ ਸਨ। ਕੁਲਦੀਪ ਦੇ ਹੱਥ ‘ਤੇ ਚਾਕੂ ਲੱਗ ਗਿਆ।

ਇਸ ਤੋਂ ਬਾਅਦ ਤਿੰਨਾਂ ਜ਼ਖਮੀਆਂ ਨੂੰ ਸੈਕਟਰ-16 ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ। ਇੱਥੇ ਇਲਾਜ ਤੋਂ ਬਾਅਦ ਕੁਲਦੀਪ ਨੂੰ ਛੁੱਟੀ ਦੇ ਦਿੱਤੀ ਗਈ। ਅਰੁਣ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਅਤੇ ਲੱਕੀ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਪੀ.ਜੀ.ਆਈ. ਰੈਫਰ ਕਰ ਦਿੱਤਾ ਗਿਆ , ਉੱਥੇ ਵੀ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਾਰੰਗਪੁਰ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਆਸਪਾਸ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਨੂੰ ਸਕੈਨ ਕਰ ਰਹੀ ਹੈ ਤਾਂ ਜੋ ਹਮਲਾਵਰਾਂ ਦੀ ਪਛਾਣ ਕੀਤੀ ਜਾ ਸਕੇ। ਫਿਲਹਾਲ ਦੋਸ਼ੀਆਂ ਦੀ ਭਾਲ ਜਾਰੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments