Home ਦੇਸ਼ ਮਦੀਨਾ ਤੋਂ ਹੈਦਰਾਬਾਦ ਜਾ ਰਹੀ ਇੰਡੀਗੋ ਫਲਾਈਟ ਨੂੰ ਬੰਬ ਦੀ ਮਿਲੀ ਧਮਕੀ...

ਮਦੀਨਾ ਤੋਂ ਹੈਦਰਾਬਾਦ ਜਾ ਰਹੀ ਇੰਡੀਗੋ ਫਲਾਈਟ ਨੂੰ ਬੰਬ ਦੀ ਮਿਲੀ ਧਮਕੀ  

0

ਅਹਿਮਦਾਬਾਦ : ਮਦੀਨਾ ਤੋਂ ਹੈਦਰਾਬਾਦ ਜਾ ਰਹੀ ਇੰਡੀਗੋ ਫਲਾਈਟ ਦੀ ਅਹਿਮਦਾਬਾਦ ਏਅਰਪੋਰਟ ‘ਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਹੈ। ਫਲਾਈਟ ਨੂੰ ਬੰਬ ਦੀ ਬੰਬ ਦੀ ਧਮਕੀ ਮਿਲੀ ਸੀ। ਇਸ ਤੋਂ ਬਾਅਦ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਅਹਿਮਦਾਬਾਦ ਏਅਰਪੋਰਟ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਇੰਡੀਗੋ ਦੀ ਫਲਾਈਟ 6E 058 ਵਿੱਚ 180 ਯਾਤਰੀ ਅਤੇ 6 ਕਰੂ ਮੈਂਬਰ ਸਨ।

ਮੁੰਬਈ ਏਅਰਪੋਰਟ ਦੇ ਸੂਤਰ ਨੇ ਦੱਸਿਆ ਸੀ ਕਿ ‘ਏਅਰਬੱਸ ਏ321 ਨਿਓ’ ਜਹਾਜ਼ ਦੁਆਰਾ ਚਲਾਈ ਜਾਣ ਵਾਲੀ ਉਡਾਣ ਨੰਬਰ 6ਈ1234 ਨੂੰ ਸਵੇਰੇ ਸੱਤ ਵੱਜ ਕੇ 45 ਮਿੰਟ ‘ਤੇ ਸੁਰੱਖਿਅਤ ਉਤਾਰਿਆ ਗਿਆ। ਉਨ੍ਹਾਂ ਕਿਹਾ, ‘‘ਇੰਡੀਗੋ ਦੀ ਉਡਾਣ ਨੰਬਰ 6ਈ1234 ਲਈ ਪੂਰਨ ਐਮਰਜੈਂਸੀ ਐਲਾਨ ਦਿੱਤੀ ਗਈ ਹੈ। ਹੈਦਰਾਬਾਦ ਹਵਾਈ ਅੱਡੇ ਨੂੰ ਮੰਗਲਵਾਰ ਸਵੇਰੇ ਛੇ ਵੱਜ ਕੇ 33 ਮਿੰਟ ‘ਤੇ ਇਸ ਜਹਾਜ਼ ਲਈ ਬੰਬ ਦੀ ਧਮਕੀ ਨਾਲ ਸਬੰਧਤ ਈਮੇਲ ਮਿਲਣ ਕਾਰਨ ਇਸਦਾ ਰਸਤਾ ਬਦਲ ਦਿੱਤਾ ਗਿਆ ਸੀ।’’

ਬੰਬ ਦੀ ਧਮਕੀ ਤੋਂ ਬਾਅਦ ਬਦਲ ਦਿੱਤਾ ਗਿਆ ਰੂਟ

ਸੂਤਰਾਂ ਨੇ ਦੱਸਿਆ ਸੀ ਕਿ ਬੰਬ ਖ਼ਤਰਾ ਮੁਲਾਂਕਣ ਕਮੇਟੀ (ਬੀ.ਟੀ.ਏ.ਸੀ.) ਹਵਾਈ ਅੱਡੇ ‘ਤੇ ਪਹੁੰਚੀ ਅਤੇ ਇਸਨੂੰ ਗੰਭੀਰ ਖ਼ਤਰਾ ਐਲਾਨਿਆ। ਇੰਡੀਗੋ ਨੇ ਇੱਕ ਬਿਆਨ ਵਿੱਚ ਕਿਹਾ ਕਿ ਪ੍ਰੋਟੋਕੋਲ ਦੀ ਪਾਲਣਾ ਕਰਦੇ ਹੋਏ ਸਬੰਧਤ ਅਧਿਕਾਰੀਆਂ ਨੂੰ ਤੁਰੰਤ ਸੂਚਿਤ ਕੀਤਾ ਗਿਆ। ਵਿਮਾਨ ਕੰਪਨੀ ਦੇ ਬੁਲਾਰੇ ਨੇ ਜਹਾਜ਼ ਵਿੱਚ ਸਵਾਰ ਲੋਕਾਂ ਦੀ ਗਿਣਤੀ ਦੱਸੇ ਬਿਨਾਂ ਕਿਹਾ, ‘‘ਦੋ ਦਸੰਬਰ ਨੂੰ ਕੁਵੈਤ ਤੋਂ ਹੈਦਰਾਬਾਦ ਜਾਣ ਵਾਲੀ ਇੰਡੀਗੋ ਦੀ ਉਡਾਣ ਨੰਬਰ 6ਈ1234 ਲਈ ਸੁਰੱਖਿਆ ਸਬੰਧੀ ਖ਼ਤਰਾ ਦੱਸਿਆ ਗਿਆ ਸੀ, ਜਿਸ ਕਾਰਨ ਜਹਾਜ਼ ਦਾ ਰਾਹ ਮੁੰਬਈ ਵੱਲ ਬਦਲ ਦਿੱਤਾ ਗਿਆ।’’

NO COMMENTS

LEAVE A REPLY

Please enter your comment!
Please enter your name here

Exit mobile version