Homeਮਨੋਰੰਜਨਬਾਲੀਵੁੱਡ ਨਿਰਦੇਸ਼ਕ ਰੋਹਿਤ ਸ਼ੈੱਟੀ ਨੂੰ ਇੱਕ ਵਾਰ ਫਿਰ ਜਾਨੋਂ ਮਾਰਨ ਦੀ ਮਿਲੀ...

ਬਾਲੀਵੁੱਡ ਨਿਰਦੇਸ਼ਕ ਰੋਹਿਤ ਸ਼ੈੱਟੀ ਨੂੰ ਇੱਕ ਵਾਰ ਫਿਰ ਜਾਨੋਂ ਮਾਰਨ ਦੀ ਮਿਲੀ ਧਮਕੀ

ਮੁੰਬਈ : ਬਾਲੀਵੁੱਡ ਨਿਰਦੇਸ਼ਕ ਰੋਹਿਤ ਸ਼ੈੱਟੀ ਨੂੰ ਇੱਕ ਵਾਰ ਫਿਰ ਧਮਕੀ ਭਰੀ ਕਾਲ ਦੇ ਰਾਹੀਂ ਫਿਰੌਤੀ ਦੀ ਮੰਗ ਕੀਤੀ ਹੈ। ਨਿਰਦੇਸ਼ਕ ਨੂੰ ਬੀਤੇ ਦਿਨ ਇੱਕ ਧਮਕੀ ਭਰਿਆ ਕਾਲ ਆਇਆ, ਜਿਸ ਵਿੱਚ ਉਨ੍ਹਾਂ ਤੋਂ 20 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ। ਨਾਲ ਹੀ ਇਸ ਕਾਲ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਜੇਕਰ ਇਸ ਵਾਰ ਫਿਰੌਤੀ ਦੀ ਰਕਮ ਨਹੀਂ ਮਿਲੀ, ਤਾਂ ਨਿਸ਼ਾਨਾ ਘਰ ਨਹੀਂ, ਸਗੋਂ ਖੁਦ ਰੋਹਿਤ ਸ਼ੈੱਟੀ ਹੋਵੇਗਾ। ਇਸ ਖ਼ਬਰ ਨੇ ਇੱਕ ਵਾਰ ਫਿਰ ਬਾਲੀਵੁੱਡ ਵਿੱਚ ਹਲਚਲ ਪੈਦਾ ਹੋ ਗਈ ਹੈ। ਹੁਣ ਤੱਕ ਇਹ ਧਮਕੀ ਭਰਿਆ ਕਾਲ ਕਰਨ ਵਾਲੇ ਵਿਅਕਤੀ ਦੀ ਪਹਿਚਾਣ ਨਹੀਂ ਹੋ ਪਾਈ ਹੈ। ਅਜਿਹੀ ਸਥਿਤੀ ਵਿੱਚ, ਮੁੰਬਈ ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਸ ਧਮਕੀ ਭਰੇ ਕਾਲ ਕਰਨ ਪਿੱਛੇ ਕੌਣ ਹੈ।

ਰੋਹਿਤ ਸ਼ੈੱਟੀ ਤੋਂ ਮੰਗੀ ਗਈ 20 ਕਰੋੜ ਰੁਪਏ ਦੀ ਫਿਰੌਤੀ

ਜਾਣਕਾਰੀ ਦੇ ਅਨੁਸਾਰ, ਰੋਹਿਤ ਸ਼ੈੱਟੀ ਨੂੰ ਇਹ ਧਮਕੀ ਇੱਕ ਆਡੀਓ ਕਲਿੱਪ ਰਾਹੀਂ ਦਿੱਤੀ ਗਈ ਹੈ, ਜਿਸ ਵਿੱਚ 20 ਕਰੋੜ  ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ। ਇਹ ਘਟਨਾ ਨਿਰਦੇਸ਼ਕ ਦੇ ਜੁਹੂ ਘਰ ‘ਤੇ ਗੋਲੀਬਾਰੀ ਤੋਂ ਕੁਝ ਮਹੀਨਿਆਂ ਬਾਅਦ ਸਾਹਮਣੇ ਆਈ ਹੈ, ਜਿਸ ਨਾਲ ਇੰਡਸਟਰੀ ਵਿੱਚ ਫਿਰ ਹਲਚਲ ਪੈਦਾ ਹੋ ਗਈ ਹੈ। ਪੁਲਿਸ ਦੇ ਅਨੁਸਾਰ, ਸ਼ਨੀਵਾਰ ਸਵੇਰੇ, ਰੋਹਿਤ ਸ਼ੈੱਟੀ ਦੇ ਸਟਾਫ਼ ਨੂੰ ਇੱਕ ਆਡੀਓ ਕਲਿੱਪ ਮਿਲੀ। ਲਗਭਗ 90 ਸਕਿੰਟ ਦੀ ਆਡੀਓ ਕਲਿੱਪ ਵਿੱਚ ਧਮਕੀਆਂ ਸਨ ਕਿ ਜੇਕਰ ਉਸਨੂੰ ਮੰਗੇ ਗਏ ਪੈਸੇ ਨਾ ਮਿਲੇ ਤਾਂ ਉਨ੍ਹਾਂ ਦਾ ਕਤਲ ਕਰ ਦਿੱਤਾ ਜਾਵੇਗਾ।

ਬਿਸ਼ਨੋਈ ਗੈਂਗ ਨਾਲ ਲਿੰਕ

ਇਸ ਆਡੀਓ ਕਲਿੱਪ ਵਿੱਚ ਆਵਾਜ਼ ਲਾਰੈਂਸ ਬਿਸ਼ਨੋਈ ਦੇ ਕਰੀਬੀ ਸਾਥੀ ਸ਼ੁਭਮ ਲੋਂਕਰ ਦੀ ਦੱਸੀ ਜਾ ਰਹੀ ਹੈ। ਇਹ ਉਹੀ ਸ਼ੁਭਮ ਲੋਂਕਰ ਹੈ ਜੋ 2024 ਵਿੱਚ ਬਾਬਾ ਸਿੱਦੀਕੀ ਦੇ ਕਤਲ ਅਤੇ ਇਸ ਸਾਲ ਦੇ ਸ਼ੁਰੂ ਵਿੱਚ ਰੋਹਿਤ ਸ਼ੈਟੀ ਦੇ ਘਰ ‘ਤੇ ਹੋਈ ਗੋਲੀਬਾਰੀ ਦੀ ਘਟਨਾ ਲਈ ਲੋੜੀਂਦਾ ਹੈ। ਆਡੀਓ ਕਲਿੱਪ ਦੀ ਖੋਜ ਤੋਂ ਬਾਅਦ, ਜੁਹੂ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਆਵਾਜ਼ ਦੀ ਪਛਾਣ ਕਰਨ ਲਈ ਆਡੀਓ ਕਲਿੱਪ ਨੂੰ ਫੋਰੈਂਸਿਕ ਜਾਂਚ ਲਈ ਭੇਜਿਆ ਗਿਆ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments