Homeਮਨੋਰੰਜਨਬਾਲੀਵੁੱਡ ਅਦਾਕਾਰਾ ਅਨੰਨਿਆ ਰਾਜ ਦਾ ਸਿਰਫ 27 ਸਾਲ ਦੀ ਉਮਰ 'ਚ ਹੋਇਆ...

ਬਾਲੀਵੁੱਡ ਅਦਾਕਾਰਾ ਅਨੰਨਿਆ ਰਾਜ ਦਾ ਸਿਰਫ 27 ਸਾਲ ਦੀ ਉਮਰ ‘ਚ ਹੋਇਆ ਦੇਹਾਂਤ

ਮੁੰਬਈ : ਬਾਲੀਵੁੱਡ ਅਦਾਕਾਰਾ ਅਨੰਨਿਆ ਰਾਜ ਦਾ ਸਿਰਫ 27 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ।ਉਨ੍ਹਾਂ ਦੇ ਪਰਿਵਾਰ ਨੇ ਸੋਸ਼ਲ ਮੀਡੀਆ ਰਾਹੀਂ ਇਸ ਦੁਖਦਾਈ ਖਬਰ ਦੀ ਜਾਣਕਾਰੀ ਦਿੱਤੀ। ਜਿਵੇਂ ਹੀ ਅਨਨਿਆ ਦੇ ਦੇਹਾਂਤ ਦੀ ਖ਼ਬਰ ਸਾਹਮਣੇ ਆਈ ਤਾਂ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਗਹਿਰਾ ਸਦਮਾ ਲੱਗਾ। ਕਿਸੇ ਲਈ ਵੀ ਵਿਸ਼ਵਾਸ ਕਰਨਾ ਮੁਸ਼ਕਲ ਹੈ ਕਿ ਅਦਾਕਾਰਾ ਇੰਨੀ ਛੋਟੀ ਉਮਰ ਵਿੱਚ ਇਸ ਦੁਨੀਆ ਨੂੰ ਛੱਡ ਗਏ।

1 ਮਹੀਨੇ ਬਾਅਦ ਪਰਿਵਾਰ ਨੇ ਸੋਸ਼ਲ ਮੀਡੀਆ ‘ਤੇ ਦਿੱਤੀ ਜਾਣਕਾਰੀ
ਅਦਾਕਾਰਾ ਦੇ ਪਰਿਵਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਪੋਸਟ ਕਰਕੇ ਉਨ੍ਹਾਂ ਦੇ ਦੇਹਾਂਤ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਲਿ ਖਿਆ ਇਹ ਅਨੰਨਿਆ ਦਾ ਪਰਿਵਾਰ ਹੈ। ਬੜੇ ਦੁੱਖ ਨਾਲ ਇਹ ਸੂਚਿਤ ਕਰਨਾ ਪੈ ਰਿਹਾ ਹੈ ਕਿ ਅਨੰਨਿਆ ਦਾ ਦੇਹਾਂਤ 15 ਜੁਲਾਈ ਦੀ ਰਾਤ ਨੂੰ ਹੋ ਗਿਆ। ਉਨ੍ਹਾਂ ਨੇ ਆਪਣੀ ਨੀਂਦ ਵਿਚ ਆਖ਼ਰੀ ਸਾਹ ਲਿਆ। ਉਹ ਇੱਕ ਸਾਲ ਤੋਂ ਵੱਧ ਸਮੇਂ ਤੋਂ ਸਰੀਰਕ ਅਤੇ ਮਾਨਸਿਕ ਸਮੱਸਿਆਵਾਂ ਤੋਂ ਪੀੜਤ ਸਨ। ਇਨ੍ਹਾਂ ਮੁਸੀਬਤਾਂ ਤੋਂ ਉਭਰਨ ਦੇ ਲਈ ਉਨ੍ਹਾਂ ਨੇ ਇੱਕ ਯੋਧਾ ਦੀ ਤਰ੍ਹਾਂ ਮਜ਼ਬੂਤੀ ਨਾਲ ਲੜਾਈ ਲੜੀ ।

ਉਹ ਇੱਕ ਮਜ਼ਬੂਤ ​​ਇਰਾਦੇ ਵਾਲੀ ਕੁੜੀ ਸਨ ਅਤੇ ਇੱਕ ਰਾਣੀ ਵਾਂਗ ਆਪਣੀ ਜ਼ਿੰਦਗੀ ਜੀਉਂਦੇ ਸਨ। ਬੱਚੇ, ਤੁਹਾਨੂੰ ਹਮੇਸ਼ਾ ਲਈ ਯਾਦ ਕੀਤਾ ਜਾਵੇਗਾ। ਅਸੀਂ ਤੁਹਾਨੂੰ ਸਾਰਿਆਂ ਨੂੰ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਨ ਦੀ ਅਪੀਲ ਕਰਦੇ ਹਾਂ। ਅਸੀਂ ਉਨ੍ਹਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਇਸ ਮੁਸ਼ਕਲ ਸਮੇਂ ਦੌਰਾਨ ਆਪਣੀ ਨਿੱਜਤਾ ਅਤੇ ਸ਼ਾਂਤੀ ਬਣਾਈ ਰੱਖਣ।

ਬਾਲੀਵੁੱਡ ਫਿਲਮਾਂ ‘ਚ ਨਜ਼ਰ ਆ ਚੁੱਕੇ ਹਨ
ਅਨੰਨਿਆ ਰਾਜ ਨੇ ਕਈ ਬਾਲੀਵੁੱਡ ਫਿਲਮਾਂ ‘ਚ ਕੰਮ ਕੀਤਾ ਸੀ। ਫਿਲਮਾਂ ਤੋਂ ਇਲਾਵਾ, ਉਹ ਕਈ ਮਿਊਜ਼ਿਕ ਵੀਡੀਓਜ਼ ਦਾ ਵੀ ਹਿੱਸਾ ਬਣੇ, ਜਿਸ ਨੇ ਉਨ੍ਹਾਂ ਨੂੰ ਇੰਡਸਟਰੀ ‘ਚ ਖਾਸ ਪਛਾਣ ਦਿੱਤੀ। ਉਹ ਸੋਸ਼ਲ ਮੀਡੀਆ ‘ਤੇ ਵੀ ਕਾਫੀ ਐਕਟਿਵ ਸਨ ਪਰ ਕੁਝ ਸਮੇਂ ਤੋਂ ਸੋਸ਼ਲ ਮੀਡੀਆ ਤੋਂ ਦੂਰੀ ਬਣਾ ਰੱਖੀ ਸੀ। ਉਨ੍ਹਾਂ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਹਾਲ ਹੀ ਦੀ ਪੋਸਟ ਨੂੰ ਪਰਿਵਾਰ ਨੇ ਵੀ ਸ਼ੇਅਰ ਕੀਤਾ ਹੈ।

ਛੋਟੀ ਉਮਰ ਵਿੱਚ ਹੀ ਕਰੀਅਰ ਸ਼ੁਰੂ
ਤੁਹਾਨੂੰ ਦੱਸ ਦੇਈਏ ਕਿ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਹੁਤ ਛੋਟੀ ਉਮਰ ਤੋਂ ਕੀਤੀ ਸੀ। ਉਹ ਪਹਿਲੀ ਵਾਰ 2016 ਵਿੱਚ ਫਿਲਮ 7 ਆਵਰਜ਼ ਟੂ ਗੋ ਵਿੱਚ ਨਜ਼ਰ ਆਏ ਸਨ।ਇਸ ਤੋਂ ਬਾਅਦ ਉਨ੍ਹਾਂ ਨੇ ਦ ਫਾਈਨਲ ਐਗਜ਼ਿਟ ਵਿੱਚ ਵੀ ਕੰਮ ਕੀਤਾ। ਆਪਣੀ ਮਿਹਨਤ ਦੇ ਦਮ ‘ਤੇ ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ ‘ਚ ਕਾਫੀ ਨਾਂ ਕਮਾਇਆ ਸੀ।

15 ਜੁਲਾਈ ਨੂੰ ਹੋਈ ਮੌਤ
15 ਜੁਲਾਈ ਨੂੰ ਉਨ੍ਹਾਂ ਦੀ ਮੌਤ ਹੋ ਗਈ ਅਤੇ 15 ਅਗਸਤ ਨੂੰ ਉਨ੍ਹਾਂ ਦੇ ਪਰਿਵਾਰ ਨੇ ਇਹ ਜਾਣਕਾਰੀ ਪੂਰੀ ਦੁਨੀਆ ਨਾਲ ਸਾਂਝੀ ਕੀਤੀ। ਉਨ੍ਹਾਂ ਦਾ ਜਨਮ 22 ਅਕਤੂਬਰ 1998 ਨੂੰ ਹੋਇਆ ਸੀ ਅਤੇ ਉਹ ਆਪਣੇ ਜਨਮ ਦਿਨ ਤੋਂ 2 ਮਹੀਨੇ ਪਹਿਲਾਂ ਹੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments