Homeਮਨੋਰੰਜਨਬਾਲੀਵੁੱਡ ਅਦਾਕਾਰ ਇਮਰਾਨ ਹਾਸ਼ਮੀ ਦੀ ਫ਼ਿਲਮ ਹਕ 2 ਜਨਵਰੀ ਨੂੰ ਇਸ ਓ.ਟੀ.ਟੀ....

ਬਾਲੀਵੁੱਡ ਅਦਾਕਾਰ ਇਮਰਾਨ ਹਾਸ਼ਮੀ ਦੀ ਫ਼ਿਲਮ ਹਕ 2 ਜਨਵਰੀ ਨੂੰ ਇਸ ਓ.ਟੀ.ਟੀ. ’ਤੇ ਹੋਵੇਗੀ ਰਿਲੀਜ਼

ਮੁੰਬਈ : ਬਾਲੀਵੁੱਡ ਅਦਾਕਾਰ ਇਮਰਾਨ ਹਾਸ਼ਮੀ ਕਿਸੀ ਜਾਣ-ਪਛਾਣ ਦੇ ਮੋਹਤਾਜ ਨਹੀਂ ਹਨ। ਇਨ੍ਹਾਂ ਦਿਨੀਂ ਉਹ ਆਪਣੀ ਹਾਲੀਆ ਰਿਲੀਜ਼ ਫਿਲਮ ਹਕ ਨੂੰ ਲੈ ਕੇ ਚਰਚਾ ਵਿੱਚ ਬਣੇ ਹੋਏ ਹਨ। ਇਸ ਫਿਲਮ ਵਿੱਚ ਉਨ੍ਹਾਂ ਦੇ ਨਾਲ ਅਦਾਕਾਰਾ ਯਾਮੀ ਗੌਤਮ ਨੇ ਮੁੱਖ ਭੂਮਿਕਾ ਨਿਭਾਈ ਹੈ। 7 ਨਵੰਬਰ 2025 ਨੂੰ ਇਸ ਫਿਲਮ ਨੇ ਸਨੇਮਾ ਘਰਾਂ ਵਿੱਚ ਦਸਤਕ ਦਿੱਤੀ। ਇਹ ਮੂਵੀ ਸ਼ਾਹ ਬਾਨੋ ਕੇਸ ‘ਤੇ ਆਧਾਰਿਤ ਹੈ ਅਤੇ ਇਹ ਤਿੰਨ ਤਲਾਕ ਅਤੇ ਔਰਤਾਂ ਦੇ ਹੱਕਾਂ ਵਰਗੇ ਮੁੱਦਿਆਂ ਨੂੰ ਦਿਖਾਉਣ ਦਾ ਕੰਮ ਕਰਦੀ ਹੈ। ਸਿਨੇਮਾ ਦੇ ਗਲਿਆਰਿਆਂ ਵਿੱਚ ਇਸ ਫਿਲਮ ਦੀ ਕਾਫੀ ਚਰਚਾ ਸੁਣਨ ਨੂੰ ਮਿਲੀ। ਫਾਈਨਲੀ, ਹੁਣ ਇਸਦੀ ਓ.ਟੀ.ਟੀ ਰਿਲੀਜ਼ ਬਾਰੇ ਵੱਡਾ ਅਪਡੇਟ ਆ ਗਿਆ ਹੈ।

ਓ.ਟੀ.ਟੀ. ਲਵਰਜ਼ ਬੇਸਬਰੀ ਨਾਲ ਆਉਣ ਵਾਲੀਆਂ ਫ਼ਿਲਮਾਂ ਦੀ ਉਡੀਕ ਕਰਦੇ ਹਨ, ਕਿਉਂਕਿ ਅੱਜਕੱਲ੍ਹ ਲੋਕ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀਆਂ ਫ਼ਿਲਮਾਂ ਨੂੰ ਵੀ ਓ.ਟੀ.ਟੀ. ‘ਤੇ ਦੇਖਣਾ ਪਸੰਦ ਕਰਦੇ ਹਨ। ਯਾਮੀ ਅਤੇ ਇਮਰਾਨ ਦੀ ਹਾਲ ਹੀ ਵਿੱਚ ਰਿਲੀਜ਼ ਹੋਈ ਫ਼ਿਲਮ ਦੀ ਓ.ਟੀ.ਟੀ. ਰਿਲੀਜ਼ ਡੇਟ ਬਾਰੇ ਇੱਕ ਵੱਡਾ ਅਪਡੇਟ ਆਇਆ ਹੈ, ਜਿਸ ਤੋਂ ਬਾਅਦ ਫੈਂਸ ਦੀ ਖੁਸ਼ੀ ਦਾ ਕੋਈ ਥਾਂ ਨਹੀਂ ਰਹਿੰਦਾ। ਜੇ ਤੁਸੀਂ ਵੀ ਇਸ ਫਿਲਮ ਨੂੰ ਬੇਸਬਰੀ ਨਾਲ ਦੇਖਣਾ ਚਾਹੁੰਦੇ ਹੋ, ਤਾਂ ਮੂਵੀ ਦੀ ਰਿਲੀਜ਼ ਅਤੇ ਪਲੇਟਫਾਰਮ ਦੀ ਜਾਣਕਾਰੀ ਨੋਟ ਕਰ ਲਓ।

“ਹੱਕ” ਇੱਕ ਕੋਰਟਰੂਮ ਡਰਾਮਾ ਫ਼ਿਲਮ ਹੈ ਜਿਸਨੂੰ ਆਲੋਚਕਾਂ ਤੋਂ ਸਕਾਰਾਤਮਕ ਸਮੀਖਿਆਵਾਂ ਮਿਲੀ ਸੀ। ਇਸ ਦੌਰਾਨ, ਅਧਿਕਾਰਤ ਜਾਣਕਾਰੀ ਸਾਹਮਣੇ ਆਈ ਹੈ ਕਿ ਫਿਲਮ OTT ਪਲੇਟਫਾਰਮ Netflix ‘ਤੇ ਰਿਲੀਜ਼ ਲਈ ਤਿਆਰ ਹੈ। ਫਿਲਮ ਦੇ ਨਿਰਦੇਸ਼ਨ ਦੀ ਸੁਪਨ ਵਰਮਾ ਨੇ ਨਿਭਾਈ ਹੈ ਅਤੇ ਇਸਦਾ ਲੇਖਕ ਰੇਸ਼ੂ ਨਾਥ ਨੇ ਕੀਤਾ ਹੈ। ਹਕ ਫਿਲਮ ਵਿੱਚ ਯਾਮੀ ਗੌਤਮ ਨੇ ਸ਼ਾਹ ਬਾਨੋ ਦਾ ਕਿਰਦਾਰ ਨਿਭਾਇਆ ਹੈ, ਜੋ ਇੱਕ ਘਰੇਲੂ ਔਰਤ ਹਨ। ਕਹਾਣੀ ਵਿੱਚ ਟਵਿਸਟ ਆਉਂਦਾ ਹੈ, ਜਦੋਂ ਉਨ੍ਹਾਂ ਦੇ ਪਤੀ ਅਤੇ ਵਕੀਲ ਅੱਬਾਸ (ਇਮਰਾਨ ਹਾਸਮੀ) ਉਨ੍ਹਾਂ ਨੂੰ ਬੱਚਿਆਂ ਨਾਲ ਛੱਡ ਕੇ ਚਲੇ ਜਾਂਦੇ ਹਨ। ਇਨ੍ਹਾਂ ਹੀ ਨਹੀਂ, ਆਪਣੀ ਪਤਨੀ ਅਤੇ ਬੱਚਿਆਂ ਨੂੰ ਆਰਥਿਕ ਸਹਾਇਤਾ ਦੇਣਾ ਵੀ ਬੰਦ ਕਰ ਦਿੰਦੇ ਹਨ ਅਤੇ ਉਨ੍ਹਾਂ ਨੂੰ ਤਿੰਨ ਤਲਾਕ ਦੇ ਦਿੰਦੇ ਹਨ।

ਇਸ ਤੋਂ ਬਾਅਦ, ਉਹ ਗੁਜ਼ਾਰਾ ਭੱਤਾ ਦੀ ਮੰਗ ਵਿੱਚ ਅਦਾਲਤ ਵਿੱਚ ਪਟੀਸ਼ਨ ਦਾਇਰ ਕਰਦੀ ਹੈ। ਇਹ ਨਿੱਜੀ ਲੜਾਈ 1980 ਦੇ ਦਹਾਕੇ ਵਿੱਚ ਇੱਕ ਵੱਡੀ ਅਤੇ ਮਹੱਤਵਪੂਰਨ ਬਹਿਸ ਬਣ ਗਈ। ਇਹ ਕੋਰਟਰੂਮ ਡਰਾਮਾ ਕਾਫ਼ੀ ਚਰਚਾ ਪੈਦਾ ਕਰ ਰਿਹਾ ਹੈ। ਜੇਕਰ ਤੁਸੀਂ ਕਿਸੇ ਕਾਰਨ ਕਰਕੇ ਸਿਨੇਮਾਘਰਾਂ ਵਿੱਚ ਫਿਲਮ ਦੇਖਣ ਤੋਂ ਖੁੰਝ ਗਏ ਹੋ, ਤਾਂ ਤੁਸੀਂ 2 ਜਨਵਰੀ, 2026 ਨੂੰ OTT ਪਲੇਟਫਾਰਮ Netflix ‘ਤੇ OTT ‘ਤੇ ਇਸਦਾ ਆਨੰਦ ਲੈ ਸਕਦੇ ਹੋ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments