Homeਦੇਸ਼ਨੈਸ਼ਨਲ ਹਾਈਵੇਅ ਨੇੜੇ ਸੜਕ ਕਿਨਾਰੇ ਇੱਕ 75 ਸਾਲਾ ਬਜ਼ੁਰਗ ਦੀ ਮਿਲੀ ਲਾਸ਼

ਨੈਸ਼ਨਲ ਹਾਈਵੇਅ ਨੇੜੇ ਸੜਕ ਕਿਨਾਰੇ ਇੱਕ 75 ਸਾਲਾ ਬਜ਼ੁਰਗ ਦੀ ਮਿਲੀ ਲਾਸ਼

ਲਾਤੂਰ: ਮਹਾਰਾਸ਼ਟਰ ਦੇ ਲਾਤੂਰ ਜ਼ਿਲ੍ਹੇ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਨੈਸ਼ਨਲ ਹਾਈਵੇਅ ਨੇੜੇ ਸੜਕ ਕਿਨਾਰੇ ਇੱਕ 75 ਸਾਲਾ ਬਜ਼ੁਰਗ ਦੀ ਲਾਸ਼ ਮਿਲੀ। ਪੁਲਿਸ ਨੇ ਅੱਜ ਇਹ ਜਾਣਕਾਰੀ ਦਿੱਤੀ।

ਇਕ ਅਧਿਕਾਰੀ ਨੇ ਦੱਸਿਆ ਕਿ ਬੀਤੀ ਦੁਪਹਿਰ ਨੂੰ ਇਕ ਰਾਹਗੀਰ ਨੇ ਘਰਨੀ ਪਿੰਡ ਖੇਤਰ ‘ਚ ਰਹਿਮਤ ਨਗਰ, ਚਕੂਰ ਨਿਵਾਸੀ ਸਈਅਦ ਹੱਕਾਨੀ ਤੰਜਪਾਸ਼ਾ ਦੀ ਲਾਸ਼ ਪਈ ਦੇਖੀ ਅਤੇ ਪੁਲਿਸ ਨੂੰ ਸੂਚਨਾ ਦਿੱਤੀ।

ਉਨ੍ਹਾਂ ਦੱਸਿਆ ਕਿ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਲਾਸ਼ ਨੂੰ ਪੋਸਟਮਾਰਟਮ ਲਈ ਦਿਹਾਤੀ ਹਸਪਤਾਲ ਪਹੁੰਚਾਇਆ ਗਿਆ ਹੈ ਅਤੇ ਅਚਨਚੇਤ ਮੌਤ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments