ਰਿਪੋਰਟ ਮੁਤਾਬਕ, ਰਹਿਮਾਨ ਗੁਲ ਨੇ ਪਾਕਿਸਤਾਨੀ ਫੌਜ ਵਿੱਚ ਅੱਠ ਸਾਲ ਸੇਵਾ ਕੀਤੀ ਸੀ। ਇਸ ਤੋਂ ਬਾਅਦ ਉਹ ਬਲੋਚਿਸਤਾਨ ਵਿੱਚ ਪਾਕਿਸਤਾਨੀ ਫੌਜ ਦੀ ਕਾਰਵਾਈ ਦੌਰਾਨ ਕਥਿਤ ਬੇਰਹਿਮੀ ਦੇਖਣ ਤੋਂ ਬਾਅਦ ਬਾਗ਼ੀ ਹੋ ਗਿਆ ਅਤੇ ਸਾਲ 2010 ਵਿੱਚ ਬੀਐਲਏ ਵਿੱਚ ਸ਼ਾਮਲ ਹੋ ਗਿਆ।
ਉਸ ਨੇ ਸੰਗਠਨ ਦੇ ਅੰਦਰ ਅਹਿਮ ਭੂਮਿਕਾ ਨਿਭਾਈ। ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਰਹਿਮਾਨ ਗੁਲ ਨੇ ਬੀਐਲਏ ਦੀ ਮਜੀਦ ਬ੍ਰਿਗੇਡ ਦੇ ਆਤਮਘਾਤੀ ਹਮਲਾਵਰਾਂ ਨੂੰ ਸਿਖਲਾਈ ਦੇਣ ਵਿੱਚ ਮੁੱਖ ਭੂਮਿਕਾ ਨਿਭਾਈ ਸੀ। ਮਜੀਦ ਬ੍ਰਿਗੇਡ ਨੂੰ ਬੀਐਲਏ ਦੀ ਹਥਿਆਰਬੰਦ ਇਕਾਈ ਵਜੋਂ ਜਾਣਿਆ ਜਾਂਦਾ ਹੈ।
ਰਹਿਮਾਨ ਗੁਲ ਦੀ ਮੌਤ ਬਾਰੇ ਵੀ ਪਹਿਲਾਂ ਖ਼ਬਰਾਂ ਸਾਹਮਣੇ ਆਈਆਂ ਸਨ। ਸਾਲ 2025 ਵਿੱਚ ਪਾਕਿਸਤਾਨੀ ਮੀਡੀਆ ਨੇ ਸੂਤਰਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਸੀ ਕਿ ਉਹ ਅਫਗਾਨਿਸਤਾਨ ਦੇ ਹੇਲਮੰਡ ਸੂਬੇ ਵਿੱਚ ਇੱਕ ਹਮਲੇ ਦੌਰਾਨ ਮਾਰਿਆ ਗਿਆ ਹੈ। ਹਾਲਾਂਕਿ, ਹੁਣ ਬੀਐਲਏ ਵੱਲੋਂ ਉਸ ਨੂੰ ਨਵਾਂ ਮੁਖੀ ਨਿਯੁਕਤ ਕਰਨ ਦਾ ਐਲਾਨ ਕੀਤੇ ਜਾਣ ਨਾਲ ਉਸ ਦੀ ਮੌਤ ਸਬੰਧੀ ਪਹਿਲਾਂ ਕੀਤੇ ਗਏ ਦਾਅਵੇ ‘ਤੇ ਸਵਾਲ ਖੜ੍ਹੇ ਹੋ ਰਹੇ ਹਨ।










