Homeਯੂਪੀ ਖ਼ਬਰਾਂਬਿਹਾਰ MLC ਚੋਣਾਂ: ਕਾਂਗਰਸ ਨੇ ਐਲਾਨੇ 5 ਉਮੀਦਵਾਰ, ਜਾਣੋ ਕਿਸ ਨੂੰ ਕਿੱਥੋਂ...

ਬਿਹਾਰ MLC ਚੋਣਾਂ: ਕਾਂਗਰਸ ਨੇ ਐਲਾਨੇ 5 ਉਮੀਦਵਾਰ, ਜਾਣੋ ਕਿਸ ਨੂੰ ਕਿੱਥੋਂ ਮਿਲੀ ਟਿਕਟ?

ਬਿਹਾਰ: ਕਾਂਗਰਸ ਨੇ ਬਿਹਾਰ ਵਿਧਾਨ ਪ੍ਰੀਸ਼ਦ ਦੇ ਗ੍ਰੈਜੂਏਟ ਅਤੇ ਅਧਿਆਪਕ ਹਲਕਿਆਂ ਲਈ ਹੋਣ ਵਾਲੀਆਂ ਦੋ-ਸਾਲਾ ਚੋਣਾਂ ਲਈ ਬੀਤੇ ਦਿਨ ਪੰਜ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ। ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪਾਰਟੀ ਉਮੀਦਵਾਰਾਂ ਦੇ ਨਾਵਾਂ ਨੂੰ ਮਨਜ਼ੂਰੀ ਦਿੱਤੀ।

ਕਾਂਗਰਸ ਵੱਲੋਂ ਜਾਰੀ ਉਮੀਦਵਾਰਾਂ ਦੀ ਸੂਚੀ ਅਨੁਸਾਰ ਦਰਭੰਗਾ ਅਧਿਆਪਕ ਹਲਕੇ ਤੋਂ ਡਾ: ਮਦਨ ਮੋਹਨ ਝਾਅ, ਕੋਸੀ ਗ੍ਰੈਜੂਏਟ ਹਲਕੇ ਤੋਂ ਮਨੋਜ ਕੁਮਾਰ ਜੈਸਵਾਲ, ਦਰਭੰਗਾ ਗ੍ਰੈਜੂਏਟ ਹਲਕੇ ਤੋਂ ਰਜਨੀਕਾਂਤ ਪਾਠਕ, ਪਟਨਾ ਅਧਿਆਪਕ ਹਲਕੇ ਤੋਂ ਡਾ: ਸੰਜੇ ਯਾਦਵ ਅਤੇ ਪਟਨਾ ਅਧਿਆਪਕ ਹਲਕੇ ਤੋਂ ਅਸਦੁਲਾ ਖਾਨ ਨੂੰ ਉਮੀਦਵਾਰ ਬਣਾਇਆ ਗਿਆ ਹੈ । ਕਾਂਗਰਸ ਨੇ ਇਨ੍ਹਾਂ ਉਮੀਦਵਾਰਾਂ ਦਾ ਐਲਾਨ ਭਾਈਵਾਲ ਰਾਸ਼ਟਰੀ ਜਨਤਾ ਦਲ ਨਾਲ ਸੀਟ ਤਾਲਮੇਲ ‘ਤੇ ਸਹਿਮਤੀ ਨਾ ਬਣਨ ਤੋਂ ਬਾਅਦ ਕੀਤਾ ਹੈ।

ਆਰ.ਜੇ.ਡੀ. ਨੇ ਹਾਲ ਹੀ ਵਿੱਚ ਆਪਣੇ ਛੇ ਉਮੀਦਵਾਰਾਂ ਦਾ ਐਲਾਨ ਕੀਤਾ ਸੀ, ਜਿਸ ਤੋਂ ਬਾਅਦ ਕਾਂਗਰਸ ਨੇ ਗੱਠਜੋੜ ਧਰਮ ਦੀ ਪਾਲਣਾ ਨਾ ਕਰਨ ਦਾ ਦੋਸ਼ ਲਗਾਇਆ ਸੀ। ਬਿਹਾਰ ਵਿਧਾਨ ਪ੍ਰੀਸ਼ਦ ਦੇ ਗ੍ਰੈਜੂਏਟ ਅਤੇ ਅਧਿਆਪਕ ਹਲਕਿਆਂ ਦੀਆਂ ਅੱਠ ਸੀਟਾਂ ਲਈ 23 ਅਕਤੂਬਰ ਨੂੰ ਵੋਟਾਂ ਪੈਣਗੀਆਂ। ਵੋਟਾਂ ਦੀ ਗਿਣਤੀ 27 ਅਕਤੂਬਰ ਨੂੰ ਹੋਵੇਗੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments