Homeਪੰਜਾਬਪੰਜਾਬ ਦੇ ਲੋਕਾਂ ਲਈ ਵੱਡੀ ਰਾਹਤ , ਹਿਮਾਚਲ ਪ੍ਰਦੇਸ਼ ਦੀਆਂ ਦੋ ਵੱਡੀਆਂ...

ਪੰਜਾਬ ਦੇ ਲੋਕਾਂ ਲਈ ਵੱਡੀ ਰਾਹਤ , ਹਿਮਾਚਲ ਪ੍ਰਦੇਸ਼ ਦੀਆਂ ਦੋ ਵੱਡੀਆਂ ਸੁਰੰਗਾਂ ਆਵਾਜਾਈ ਲਈ ਖੋਲ੍ਹੀਆਂ

ਪੰਜਾਬ : ਹਿਮਾਚਲ ਪ੍ਰਦੇਸ਼ ਜਾਣ ਦੀ ਯੋਜਨਾ ਬਣਾ ਰਹੇ ਪੰਜਾਬ ਦੇ ਲੋਕਾਂ ਲਈ ਵੱਡੀ ਰਾਹਤ ਦੀ ਖ਼ਬਰ ਹੈ। ਮਨਾਲੀ ਜਾਣ ਵਾਲੇ ਸੈਲਾਨੀਆਂ ਦੀ ਯਾਤਰਾ ਹੁਣ ਪਹਿਲਾਂ ਨਾਲੋਂ ਆਸਾਨ ਅਤੇ ਤੇਜ਼ ਹੋਣ ਦੀ ਉਮੀਦ ਹੈ। ਹਿਮਾਚਲ ਪ੍ਰਦੇਸ਼ ਦੀਆਂ ਦੋ ਵੱਡੀਆਂ ਸੁਰੰਗਾਂ ਨੂੰ ਅੱਜ ਯਾਨੀ 11 ਸਤੰਬਰ ਤੋਂ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ ਹੈ। ਇਸ ਨਾਲ ਪੰਜਾਬ ਸਮੇਤ ਚੰਡੀਗੜ੍ਹ, ਹਰਿਆਣਾ ਅਤੇ ਦਿੱਲੀ ਤੋਂ ਕੁੱਲੂ-ਮਨਾਲੀ ਜਾਣ ਵਾਲੇ ਯਾਤਰੀਆਂ ਨੂੰ ਕਾਫੀ ਫਾਇਦਾ ਹੋਵੇਗਾ। ਪੰਡੋਹ-ਤਕੋਲੀ ਸੈਕਸ਼ਨ ਦੇ ਐਨ.ਐਚ-03 ‘ਤੇ ਦੇਵਦਰ ਅਤੇ ਹਨੋਗੀ ਸੁਰੰਗਾਂ ਨੂੰ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ ਹੈ। ਇਨ੍ਹਾਂ ਸੁਰੰਗਾਂ ਦੇ ਸ਼ੁਰੂ ਹੋਣ ਨਾਲ ਕੁੱਲੂ-ਮਨਾਲੀ ਅਤੇ ਅੱਗੇ ਲੇਹ-ਲਦਾਖ ਵੱਲ ਜਾਣ ਵਾਲੀ ਆਵਾਜਾਈ ਹੋਰ ਸੁਚਾਰੂ ਹੋਣ ਦੀ ਉਮੀਦ ਹੈ। ਖਾਸ ਕਰਕੇ ਮਨਾਲੀ ਜਾਣ ਵਾਲੇ ਸੈਲਾਨੀਆਂ ਨੂੰ ਟ੍ਰੈਫਿਕ ਜਾਮ ਅਤੇ ਜ਼ਮੀਨ ਖਿਸਕਣ ਤੋਂ ਪ੍ਰਭਾਵਿਤ ਸੜਕਾਂ ਤੋਂ ਰਾਹਤ ਮਿਲ ਸਕਦੀ ਹੈ।

ਮੰਡੀ ਤੋਂ ਕੁੱਲੂ ਦਾ ਸਫ਼ਰ 2 ਘੰਟੇ ਤੋਂ ਘਟਾ ਕੇ 60 ਮਿੰਟ
ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐਨ.ਐਚ.ਏ.ਆਈ.) ਦੇ ਮੰਡੀ ਦਫ਼ਤਰ ਨੇ ਇਸ ਸਬੰਧ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਵਿਭਾਗ ਨੂੰ ਇੱਕ ਪੱਤਰ ਜਾਰੀ ਕਰਕੇ ਲੋੜੀਂਦੇ ਟ੍ਰੈਫਿਕ ਪ੍ਰਬੰਧਨ ਅਤੇ ਪ੍ਰਸ਼ਾਸਨਿਕ ਸਹਿਯੋਗ ਦੀ ਮੰਗ ਕੀਤੀ ਹੈ। ਬਿਹਤਰ ਸੜਕੀ ਸੰਪਰਕ ਅਤੇ ਆਮ ਆਵਾਜਾਈ ਦੇ ਮਾਮਲੇ ਵਿੱਚ, ਮੰਡੀ ਤੋਂ ਕੁੱਲੂ ਤੱਕ ਦਾ ਸਫਰ ਸਮਾਂ ਲਗਭਗ 2 ਘੰਟੇ ਤੋਂ ਘਟਾ ਕੇ ਲਗਭਗ 60 ਮਿੰਟ ਹੋ ਸਕਦਾ ਹੈ।

2.8 ਕਿਲੋਮੀਟਰ ਲੰਬੀ ਹੈ ਦੇਵਦਾਰ ਸੁਰੰਗ
ਇਨ੍ਹਾਂ ਵਿੱਚੋਂ ਦੇਵਦਾਰ ਸੁਰੰਗ ਦੀ ਲੰਬਾਈ 2.8 ਕਿਲੋਮੀਟਰ ਹੈ, ਜਦੋਂ ਕਿ ਹਨੋਗੀ ਸੁਰੰਗ ਦੀ ਲੰਬਾਈ 650 ਮੀਟਰ ਹੈ। ਸੁਰੰਗਾਂ ਦੇ ਸੰਚਾਲਨ ਤੋਂ ਬਾਅਦ, ਪ੍ਰਭਾਵਿਤ ਸੜਕ ਖੇਤਰ ਲਗਭਗ 6 ਕਿਲੋਮੀਟਰ ਤੋਂ ਘਟ ਕੇ 3.5 ਕਿਲੋਮੀਟਰ ਰਹਿ ਜਾਵੇਗਾ। ਇਸ ਨਾਲ ਇਸ ਰੂਟ ‘ਤੇ ਆਉਣ-ਜਾਣ ਵਾਲੇ ਵਾਹਨਾਂ ਨੂੰ ਕਾਫੀ ਰਾਹਤ ਮਿਲਣ ਦੀ ਉਮੀਦ ਹੈ। ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿ ਤਿਨ ਗਡਕਰੀ ਨੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਇਸ ਨੂੰ ਹਿਮਾਚਲ ਪ੍ਰਦੇਸ਼ ਲਈ ਵੱਡੀ ਪ੍ਰਾਪਤੀ ਦੱਸਿਆ।ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹਿਮਾਚਲ ਪ੍ਰਦੇਸ਼ ਦੇ ਲੋਕਾਂ ਲਈ ਸੁਰੱਖਿਅਤ, ਤੇਜ਼ ਅਤੇ ਭਰੋਸੇਮੰਦ ਸੜਕ ਸੰਪਰਕ ਵਿਕਸਿਤ ਕਰਨ ਲਈ ਕੰਮ ਚੱਲ ਰਿਹਾ ਹੈ। ਹਰ ਸਾਲ ਪੰਜਾਬ ਤੋਂ ਵੱਡੀ ਗਿਣਤੀ ਵਿੱਚ ਸੈਲਾਨੀ ਕੁੱਲੂ-ਮਨਾਲੀ ਅਤੇ ਹਿਮਾਚਲ ਪ੍ਰਦੇਸ਼ ਦੇ ਹੋਰ ਸੈਰ-ਸਪਾਟਾ ਸਥਾਨਾਂ ਦਾ ਦੌਰਾ ਕਰਦੇ ਹਨ। ਅਜਿਹੇ ‘ਚ ਇਨ੍ਹਾਂ ਸੁਰੰਗਾਂ ਦੇ ਖੁੱਲ੍ਹਣ ਨਾਲ ਮਨਾਲੀ ਜਾਣ ਵਾਲੇ ਯਾਤਰੀਆਂ ਨੂੰ ਖਾਸ ਤੌਰ ‘ਤੇ ਰਾਹਤ ਮਿਲਣ ਦੀ ਉਮੀਦ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments