Homeਪੰਜਾਬਨਗਰ ਨਿਗਮ ਲੁਧਿਆਣਾ ਦਾ ਵੱਡਾ ਫ਼ੈਸਲਾ, ਹੁਣ ਛੁੱਟੀਆਂ ’ਚ ਵੀ ਖੁੱਲ੍ਹਣਗੇ ਦਫ਼ਤਰ

ਨਗਰ ਨਿਗਮ ਲੁਧਿਆਣਾ ਦਾ ਵੱਡਾ ਫ਼ੈਸਲਾ, ਹੁਣ ਛੁੱਟੀਆਂ ’ਚ ਵੀ ਖੁੱਲ੍ਹਣਗੇ ਦਫ਼ਤਰ

ਲੁਧਿਆਣਾ : ਨਗਰ ਨਿਗਮ ਲੁਧਿਆਣਾ ਨੇ ਸ਼ਹਿਰ ਵਾਸੀਆਂ ਦੀ ਸੁਵਿਧਾ ਅਤੇ ਸਰਕਾਰੀ ਖਜ਼ਾਨੇ ਨੂੰ ਭਰਨ ਦੇ ਲਈ ਇੱਕ ਵੱਡਾ ਕਦਮ ਚੁੱਕਿਆ ਹੈ। ਪੰਜਾਬ ਸਰਕਾਰ ਵੱਲੋਂ ਸਾਲ 2025-26 ਦਾ ਪ੍ਰਾਪਰਟੀ ਟੈਕਸ 31 ਮਾਰਚ 2026 ਤੋਂ ਪਹਿਲਾਂ ਜਮ੍ਹਾਂ ਕਰਵਾਉਣ ‘ਤੇ ਵਿਆਜ ਵਿੱਚ ਦਿੱਤੀ ਜਾ ਰਹੀ ਛੋਟ ਦਾ ਲਾਭ ਆਮ ਲੋਕਾਂ ਤੱਕ ਪਹੁੰਚਾਉਣ ਲਈ ਨਿਗਮ ਨੇ ਛੁੱਟੀਆਂ ਦੌਰਾਨ ਵੀ ਦਫ਼ਤਰ ਖੁੱਲ੍ਹੇ ਰੱਖਣ ਦਾ ਹੁਕਮ ਜਾਰੀ ਕੀਤਾ ਹੈ। ਕਮਿਸ਼ਨਰ ਨਗਰ ਨਿਗਮ ਵੱਲੋਂ ਜਾਰੀ ਹੁਕਮਾਂ ਅਨੁਸਾਰ, ਹੁਣ ਆਉਣ ਵਾਲੀ ਸਰਕਾਰੀ ਛੁੱਟੀਆਂ ਅਤੇ ਐਤਵਾਰ ਨੂੰ ਵੀ ਨਿਗਮ ਨੇ ਸਾਰੇ ਜ਼ੋਨਲ ਦਫਤਰ, ਪਾਣੀ, ਸੀਵਰੇਜ, ਨਿਪਟਾਰੇ ਦਾ ਸਟਾਫ਼ ਅਤੇ ਸੁਵਿਧਾ ਕੇਂਦਰ ਆਮ ਦਿਨਾਂ ਦੀ ਤਰ੍ਹਾਂ ਹੀ ਕੰਮ ਕਰਨਗੇ।

ਨਿਗਮ ਪ੍ਰਸ਼ਾਸਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ 31 ਮਾਰਚ ਦੀ ਡੇਡਲਾਈਨ ਨਜ਼ਦੀਕ ਹੋਣ ਦੇ ਕਾਰਨ ਲੋਕਾਂ ਨੂੰ ਟੈਕਸ ਜਮਾ ਕਰਵਾਉਣ ਵਿੱਚ ਕੋਈ ਦਿੱਕਤ ਨਾ ਆਏ, ਇਸ ਲਈ ਸਟਾਫ ਨੂੰ ਮੁਸਤੈਦ ਰਹਿਣ ਨੂੰ ਕਿਹਾ ਗਿਆ ਹੈ। ਹੁਕਮਾਂ ਦੇ ਅਨੁਸਾਰ, ਮਾਰਚ ਮਹੀਨੇ ਦੀ ਵੱਡੀ ਛੁੱਟੀਆਂ ਜਿਵੇਂ ਈਦ-ਉਲ-ਫਿਤਰ, ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਸ਼ਹੀਦੀ ਦਿਵਸ, ਰਾਮ ਨੌਮੀ ਅਤੇ ਮਹਾਂਵੀਰ ਜਯੰਤੀ ਦੌਰਾਨ ਦਫ਼ਤਰ ਪੂਰੇ ਕੰਮਕਾਜੀ ਮੋਡ ਵਿੱਚ ਰਹਿਣਗੇ। ਹਾਲਾਂਕਿ, ਇਨ੍ਹਾਂ ਛੁੱਟੀਆਂ ਦੌਰਾਨ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਆਪਣੀ ਛੁੱਟੀ ਅਗਲੇ ਦਿਨਾਂ ਵਿੱਚ ਐਡਜਸਟ ਕਰਨ ਦੀ ਆਗਿਆ ਦਿੱਤੀ ਗਈ ਹੈ।

ਇਨ੍ਹਾਂ ਤਰੀਕਾਂ ਨੂੰ ਵੀ ਖੁੱਲ੍ਹਾ ਰਹੇਗਾ ਨਗਰ ਨਿਗਮ :

ਨਿਗਮ ਵੱਲੋਂ ਜਾਰੀ ਕੀਤੀ ਗਈ ਸੂਚੀ ਦੇ ਅਨੁਸਾਰ, 21 ਮਾਰਚ (ਈਦ-ਉਲ-ਫਿਤਰ), 22 ਮਾਰਚ (ਐਤਵਾਰ), 23 ਮਾਰਚ (ਸ਼ਹੀਦੀ ਦਿਵਸ), 26 ਮਾਰਚ (ਰਾਮ ਨੌਮੀ), 28 ਮਾਰਚ (ਸ਼ਨੀਵਾਰ), 29 ਮਾਰਚ (ਐਤਵਾਰ) ਅਤੇ 31 ਮਾਰਚ (ਮਹਾਵੀਰ ਜਯੰਤੀ) ਨੂੰ ਵੀ ਕਰਮਚਾਰੀ ਆਪਣੀ ਡਿਊਟੀ ‘ਤੇ ਰਹਿਣਗੇ। ਨਿਗਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੋਕ ਇਸ ਮੌਕੇ ਦਾ ਫਾਇਦਾ ਉਠਾਉਂਦੇ ਅਤੇ ਜੁਰਮਾਨੇ ਤੋਂ ਬਚਣ ਦੇ ਲਈ ਸਮਾਂ ਰਹਿੰਦੇ ਆਪਣਾ ਪ੍ਰਾਪਰਟੀ ਟੈਕਸ ਸਮੇਂ ਸਿਰ ਅਦਾ ਕਰੋ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments