Homeਦੇਸ਼ਭਿਵੰਡੀ ਐੱਮ.ਆਈ.ਡੀ.ਸੀ. ਦੀ Dyeing Company ’ਚ ਲੱਗੀ ਭਿਆਨਕ ਅੱਗ

ਭਿਵੰਡੀ ਐੱਮ.ਆਈ.ਡੀ.ਸੀ. ਦੀ Dyeing Company ’ਚ ਲੱਗੀ ਭਿਆਨਕ ਅੱਗ

ਭਿਵੰਡੀ : ਮਹਾਰਾਸ਼ਟਰ ਦੇ ਭਿਵੰਡੀ ਵਿੱਚ ਅੱਜ ਇੱਕ Dyeing ਕੰਪਨੀ ਵਿੱਚ ਭਿਆਨਕ ਅੱਗ ਲੱਗ ਗਈ। ਭਿਵੰਡੀ ਦੇ ਸਰਵਲੀ ਐੱਮ.ਆਈ.ਡੀ.ਸੀ. ਖੇਤਰ ਵਿੱਚ ਸਥਿਤ ਮੰਗਲ ਮੂਰਤੀ ਨੀਟ Dyeing ਕੰਪਨੀ ਜੋ ਕੱਪੜੇ ਰੰਗਣ ਦਾ ਕੰਮ ਕਰਦੀ ਹੈ, ਉਸ ਵਿੱਚ ਇਹ ਅੱਗ ਸਵੇਰੇ 9:15 ਵਜੇ ਦੇ ਆਸ-ਪਾਸ ਲੱਗੀ ਹੈ। ਸੂਚਨਾ ਮਿਲਦਿਆਂ ਹੀ ਭਿਵੰਡੀ, ਕਲਿਆਣ-ਡੋਂਬਿਵਲੀ ਅਤੇ ਉਲ੍ਹਾਸਨਗਰ ਮਹਾਂਨਗਰਪਾਲਿਕਾਵਾਂ ਤੋਂ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਹਨ ਅਤੇ ਅੱਗ ਬੁਝਾਉਣ ਦਾ ਕੰਮ ਜੰਗੀ ਪੱਧਰ ‘ਤੇ ਜਾਰੀ ਹੈ। ਫਿਲਹਾਲ, ਕਿਸੇ ਦੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ, ਪਰ ਭਾਰੀ ਆਰਥਿਕ ਨੁਕਸਾਨ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ।

ਹਾਦਸੇ ਦੀ ਜਾਣਕਾਰੀ ਦਿੰਦੇ ਹੋਏ ਭਿਵੰਡੀ ਨਿਜ਼ਾਮਪੁਰ ਨਗਰ ਨਿਗਮ ਦੇ ਆਫ਼ਤ ਪ੍ਰਬੰਧਨ ਸੈੱਲ ਦੇ ਮੁਖੀ ਸਾਕਿਬ ਖਰਬੇ ਨੇ ਦੱਸਿਆ ਕਿ ਦੋ ਫਾਇਰ ਇੰਜਣਾਂ ਨੂੰ ਘਟਨਾ ਸਥਾਨ ‘ਤੇ ਭੇਜਿਆ ਗਿਆ ਹੈ, ਜਦੋਂ ਕਿ ਠਾਣੇ ਅਤੇ ਕਲਿਆਣ ਵਰਗੇ ਖੇਤਰਾਂ ਤੋਂ ਹੋਰ ਮੰਗਵਾਏ ਗਏ ਹਨ। ਉਨ੍ਹਾਂ ਅੱਗ ਨੂੰ “ਭਿਆਨਕ” ਦੱਸਿਆ। ਉਨ੍ਹਾਂ ਕਿਹਾ ਕਿ ਅੱਗ ‘ਤੇ ਕਾਬੂ ਪਾਉਣ ਲਈ ਕਾਰਵਾਈ ਜਾਰੀ ਹੈ ਅਤੇ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments