Homeਯੂਪੀ ਖ਼ਬਰਾਂਭਾਈ ਦੂਜ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ, ਇੱਕੋ ਪਰਿਵਾਰ ਦੇ ਚਾਰ ਜੀਆਂ...

ਭਾਈ ਦੂਜ ਦੀਆਂ ਖੁਸ਼ੀਆਂ ਮਾਤਮ ‘ਚ ਬਦਲੀਆਂ, ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ

ਉੱਤਰ ਪ੍ਰਦੇਸ਼: ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ਵਿੱਚ ਇੱਕ ਬੇਹੱਦ ਦਰਦਨਾਕ ਸੜਕ ਹਾਦਸੇ ਨੇ ਪੂਰੇ ਪਰਿਵਾਰ ਨੂੰ ਖ਼ਤਮ ਕਰ ਦਿੱਤਾ। ਗੰਗਾ ਐਕਸਪ੍ਰੈੱਸ-ਵੇਅ ‘ਤੇ ਤੇਜ਼ ਰਫ਼ਤਾਰ XUV ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਗਈ। ਇਸ ਭਿਆਨਕ ਹਾਦਸੇ ਵਿੱਚ ਪਤੀ-ਪਤਨੀ ਸਮੇਤ ਉਨ੍ਹਾਂ ਦੇ ਦੋ ਮਾਸੂਮ ਬੱਚਿਆਂ ਦੀ ਮੌਤ ਹੋ ਗਈ। ਹਾਦਸੇ ਦੀ ਤੀਬਰਤਾ ਇੰਨੀ ਜ਼ਿਆਦਾ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਉਸ ਦੇ ਪਰਖੱਚੇ ਉੱਡ ਗਏ।

ਜਾਣਕਾਰੀ ਅਨੁਸਾਰ ਨੋਇਡਾ ਵਿੱਚ ਨੌਕਰੀ ਕਰਨ ਵਾਲੇ ਸ਼ਿਵਮ ਉਪਾਧਿਆਏ ਭਾਈ ਦੂਜ ਦੇ ਤਿਉਹਾਰ ਮੌਕੇ ਆਪਣੀ ਪਤਨੀ ਮੇਨਕਾ ਉਪਾਧਿਆਏ ਅਤੇ ਦੋ ਬੱਚਿਆਂ ਨਾਲ ਕਾਰ ਰਾਹੀਂ ਨੋਇਡਾ ਤੋਂ ਪ੍ਰਯਾਗਰਾਜ ਸਥਿਤ ਆਪਣੇ ਘਰ ਜਾ ਰਹੇ ਸਨ। ਇਸ ਦੌਰਾਨ ਸਾਂਡੀ ਥਾਣਾ ਖੇਤਰ ਦੇ ਭਟੌਲੀ ਨੇੜੇ ਗੰਗਾ ਐਕਸਪ੍ਰੈੱਸ-ਵੇਅ ‘ਤੇ ਉਨ੍ਹਾਂ ਦੀ ਤੇਜ਼ ਰਫ਼ਤਾਰ XUV ਅਚਾਨਕ ਬੇਕਾਬੂ ਹੋ ਗਈ ਅਤੇ ਡਿਵਾਈਡਰ ਨਾਲ ਜਾ ਟਕਰਾਈ।

ਟੱਕਰ ਤੋਂ ਬਾਅਦ ਵੀ ਕਾਰ ਕਰੀਬ 30 ਮੀਟਰ ਤੱਕ ਡਿਵਾਈਡਰ ‘ਤੇ ਹੀ ਦੌੜਦੀ ਰਹੀ। ਇਸ ਹਾਦਸੇ ਵਿੱਚ ਸ਼ਿਵਮ ਉਪਾਧਿਆਏ ਅਤੇ ਉਨ੍ਹਾਂ ਦੀ ਪਤਨੀ ਮੇਨਕਾ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਹਾਦਸੇ ਵਿੱਚ ਜੋੜੇ ਦੇ ਦੋਵੇਂ ਬੱਚੇ ਵੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਸਨ। 7 ਸਾਲਾ ਪੁੱਤਰ ਵਿਓਮ ਉਪਾਧਿਆਏ ਦੀ ਇਲਾਜ ਦੌਰਾਨ ਮੌਤ ਹੋ ਗਈ, ਜਦਕਿ 5 ਸਾਲਾ ਪੁੱਤਰ ਸ਼ਿਵਾਂਗ ਨੂੰ ਹਰਦੋਈ ਦੇ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ। ਉੱਥੇ ਡਾਕਟਰਾਂ ਨੇ ਉਸ ਨੂੰ ਵੀ ਮ੍ਰਿਤਕ ਐਲਾਨ ਦਿੱਤਾ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਬਿਲਗ੍ਰਾਮ, ਸਾਂਡੀ ਅਤੇ ਮੱਲਾਵਾਂ ਥਾਣਿਆਂ ਦੀ ਪੁਲਿਸ ਅਤੇ ਗੰਗਾ ਐਕਸਪ੍ਰੈੱਸ-ਵੇਅ ਦੇ ਕਰਮਚਾਰੀ ਮੌਕੇ ‘ਤੇ ਪਹੁੰਚ ਗਏ। ਟੀਮਾਂ ਵੱਲੋਂ ਰਾਹਤ ਕਾਰਜ ਸ਼ੁਰੂ ਕੀਤੇ ਗਏ।

ਪੁਲਿਸ ਮੁਤਾਬਕ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਮੌਕੇ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਫੁਟੇਜ ਦੇ ਆਧਾਰ ‘ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments