ਨਵੀਂ ਦਿੱਲੀ: ਬੰਗਾਲੀ ਅਦਾਕਾਰ ਅਤੇ ਤ੍ਰਿਣਮੂਲ ਕਾਂਗਰਸ ਦੇ ਸਾਬਕਾ ਵਿਧਾਇਕ ਸੋਹਮ ਚੱਕਰਵਰਤੀ ‘ਤੇ ਇਕ ਕਾਰੋਬਾਰੀ ਨੂੰ 68 ਲੱਖ ਰੁਪਏ ਦੀ ਠੱਗੀ ਮਾਰਨ, ਜਾਨੋਂ ਮਾਰਨ ਦੀ ਧਮਕੀ ਦੇਣ ਅਤੇ ਧੋਖਾ ਦੇਣ ਦਾ ਦੋਸ਼ ਹੈ। ਹੁਗਲੀ ਜ਼ਿਲ੍ਹੇ ਦੇ ਆਰਾਮਬਾਗ ਦੇ ਰਹਿਣ ਵਾਲੇ ਅਤੇ ‘ਸੋਨਮ ਮੂਵੀਜ਼’ ਦੇ ਮਾਲਕ ਸ਼ੇਖ ਸ਼ਾਹਿਦ ਇਮਾਮ ਨੇ ਅੱਜ ਦੱਖਣੀ ਕੋਲਕਾਤਾ ਦੇ ਟਾਲੀਗੰਜ ਇਲਾਕੇ ਦੇ ਚਾਰੂ ਮਾਰਕੀਟ ਪੁਲਿਸ ਸਟੇਸ਼ਨ ‘ਚ ਅਦਾਕਾਰ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ।
ਅਦਾਕਾਰਾ ਦੇ ਖ਼ਿਲਾਫ਼ ਰਸਮੀ ਪੁਲਿਸ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਸ਼ਾਹਿਦ ਨੇ ਕੁਝ ਮੀਡੀਆ ਕਰਮੀਆਂ ਨੂੰ ਕਿਹਾ, “ਮੈਂ ਸੋਹਮ ਨੂੰ 2021 ‘ਚ ਫਿਲਮ ਬਣਾਉਣ ਲਈ ਪੈਸੇ ਦਿੱਤੇ ਸਨ। ਉਸ ਸਮੇਂ ਫਿਲਮ ਦਾ ਨਾਂ ‘ਮਣਿਕਜੋਰ’ ਸੀ। ਬਾਅਦ ‘ਚ ਫਿਲਮ ਦਾ ਨਾਂ ‘ਪਾਕਾ ਦੇਖਾ’ ਕਰ ਦਿੱਤਾ ਗਿਆ। ਇਹ ਫਿਲਮ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਅਤੇ ਚੰਗਾ ਕਾਰੋਬਾਰ ਕੀਤਾ। ਸੋਹਮ ਨੂੰ ਵੀ ਪੈਸੇ ਮਿਲੇ । ਫਿਰ ਮੈਂ ਮੁਨਾਫੇ ਤੋਂ ਆਪਣਾ ਹਿੱਸਾ ਮੰਗਿਆਂ , ਤਾਂ ਉਹ ਟਾਲਦੇ ਰਹੇ ਕਿ ” ਅੱਜ ‘ਮੈਂ ਦੇਵਾਂਗਾ’, ‘ਮੈਂ ਕੱਲ੍ਹ ਦੇਵਾਂਗਾ’।
ਸ਼ਾਹਿਦ ਨੇ ਅੱਗੇ ਕਿਹਾ, “ਇੱਕ ਦਿਨ, ਸੋਹਮ ਦਾ ਸਹਾਇਕ ਅਰਘਿਆ ਚੈਟਰਜੀ ਮੈਨੂੰ ਕੋਲਕਾਤਾ ਦੇ ਇੱਕ ਮਾਲ ਦੇ ਬੇਸਮੈਂਟ ਵਿੱਚ ਮਿ ਲਿਆ। ਫਿਰ ਜਦੋਂ ਮੈਂ ਉਹ ਪੈਸੇ ਮੰਗੇ ਤਾਂ ਅਰਘਿਆ ਨੇ ਮੈਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਉਨ੍ਹਾਂ ਨੇ ਕਿਹਾ, ‘ਜੇ ਤੁਸੀਂ ਪੈਸੇ ਮੰਗੋਗੇ ਤਾਂ ਤੁਹਾਨੂੰ ਮੁਸ਼ਕਲ ਹੋ ਜਾਵੇਗੀ।” ਸੋਹਮ ਉਸ ਸਮੇਂ ਵਿਧਾਇਕ ਸਨ। ਮੈਨੂੰ ਕਿਹਾ ਗਿਆ ਕਿ ਜੇਕਰ ਮੈਂ ਵਿਧਾਇਕ ‘ਤੇ ਦਬਾਅ ਪਾਇਆ ਤਾਂ ਮੇਰੀ ਹਾਲਤ ਵਿਗੜ ਜਾਵੇਗੀ। “ਬਾਅਦ ਵਿੱਚ, ਮੈਂ ਸੋਹਮ ਨਾਲ ਵੀ ਸਿੱਧੀ ਗੱਲ ਕੀਤੀ। ਫਿਰ ਉਸ ਨੇ ਸਾਫ਼ ਕਿਹਾ ਕਿ ਉਹ ਪੈਸੇ ਨਹੀਂ ਦੇ ਸਕਦਾ। ਫਿਲਮ ‘ਪਾਕਾ ਦੇਖਾ’ ਦੇ ਸੈਟੇਲਾਈਟ ਅਤੇ ਹੋਰ ਅਧਿਕਾਰ ਵਿਕ ਚੁੱਕੇ ਹਨ। ਮੈਨੂੰ ਯਕੀਨ ਹੈ ਕਿ ਸੋਹਮ ਨੂੰ ਵੀ ਉਹ ਪੈਸੇ ਮਿਲ ਗਏ ਹਨ।” “ਮੇਰੇ ਕੋਲ ਇਸ ਦਾ ਸਬੂਤ ਵੀ ਹੈ।”
ਇਸ ਮਾਮਲੇ ਵਿੱਚ ਅਦਾਕਾਰ ਅਤੇ ਸਾਬਕਾ ਵਿਧਾਇਕ ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸੋਹਮ ਚੱਕਰਵਰਤੀ ਖ਼ਿਲਾਫ਼ ਅਜਿਹੀ ਸ਼ਿਕਾਇਤ ਕੀਤੀ ਗਈ ਹੈ। ਇਸ ਸਾਲ ਜੂਨ ‘ਚ ਵੀ ਅਦਾਕਾਰ ‘ਤੇ ਅਜਿਹਾ ਹੀ ਦੋਸ਼ ਸਾਹਮਣੇ ਆਇਆ ਸੀ। ਇਲਜ਼ਾਮ ਸੀ ਕਿ ਸ਼ਿਕਾਇਤਕਰਤਾ ਕੌਸ਼ਿਕ ਕਰਮਾਕਰ ਨੇ ਸੋਹਮ ਦੀ ਕੰਪਨੀ ‘ਸੋਹਮ ਐਂਟਰਟੇਨਮੈਂਟ’ ਵਿੱਚ ਨਿਵੇਸ਼ ਕਰਨ ਲਈ ਸੋਹਮ ਨੂੰ 1 ਕਰੋੜ ਰੁਪਏ ਤੋਂ ਵੱਧ ਦਿੱਤੇ ਸਨ। ਕਿਹਾ ਜਾ ਰਿਹਾ ਸੀ ਕਿ ਸੋਹਮ ਫਿਲਮ ‘ਲਾਲ ਸੂਟਕੇਸ ਤਾ’ ‘ਚ ਕੰਮ ਕਰਨਗੇ ਅਤੇ ਇਸ ਲਈ ਇਹ ਪੈਸਾ ਦਿੱਤਾ ਗਿਆ ਸੀ। ਹਾਲਾਂਕਿ, ਉਹ ਫਿਲਮ ਨਹੀਂ ਬਣੀ ਸੀ ਅਤੇ ਸੋਹਮ ਨੇ ਇਸ ਵਿੱਚ ਕੰਮ ਵੀ ਨਹੀਂ ਕੀਤਾ ਸੀ। ਉਸ ਨੇ ਇਹ ਵੀ ਦੋਸ਼ ਲਾਇਆ ਕਿ ਜਦੋਂ ਉਸ ਨੇ ਪੈਸੇ ਵਾਪਸ ਮੰਗੇ ਤਾਂ ਅਦਾਕਾਰ ਨੇ ਉਸ ਨੂੰ ਧਮਕਾਉਣ ਲਈ ਵਿਧਾਇਕ ਵਜੋਂ ਆਪਣੇ ਪ੍ਰਭਾਵ ਦੀ ਵਰਤੋਂ ਕੀਤੀ।












