Homeਪੰਜਾਬਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਘਰ ਪਹੁੰਚੇ ਬਿਆਸ ਮੁਖੀ ਬਾਬਾ ਗੁਰਿੰਦਰ...

ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਘਰ ਪਹੁੰਚੇ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ

ਲੁਧਿਆਣਾ: ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਅੱਜ , ਬੁੱਧਵਾਰ ਨੂੰ ਲੁਧਿਆਣਾ ਪਹੁੰਚੇ। ਉਨ੍ਹਾਂ ਦੇ ਸ਼ਹਿਰ ਪਹੁੰਚਦੇ ਹੀ ਮਾਹੌਲ ਤਿਉਹਾਰ ਵਰਗਾ ਹੋ ਗਿਆ । ਦੁੱਗਲੀ ਨੂੰ ਲੈ ਕੇ ਮੁੰਡੀਆਂ ਕਲਾਂ ਤਕ ਸੜਕਾਂ ‘ਤੇ ਵੱਡੀ ਸੰਖਿਆ ਵਿੱਚ ਸ਼ਰਧਾਲੂ ਆਪਣੇ ਗੁਰੂ ਦੇ ਦਰਸ਼ਨਾ ਦੇ ਲਈ ਖੜ੍ਹੇ ਨਜ਼ਰ ਆਏ।

ਰਿਪੋਰਟਾਂ ਅਨੁਸਾਰ, ਡੇਰਾ ਬਿਆਸ ਮੁਖੀ ਕਾਲੇ ਰੰਗ ਦੀ ਮਰਸੀਡੀਜ਼ ਵਿੱਚ ਸਵਾਰ ਸਨ, ਅਤੇ ਜਿਵੇਂ ਹੀ ਉਨ੍ਹਾਂ ਦਾ ਕਾਫਲਾ ਅੱਗੇ ਵਧਿਆ, ਸ਼ਰਧਾਲੂਆਂ ਨੇ ਹੱਥ ਜੋੜ ਕੇ ਉਨ੍ਹਾਂ ਦਾ ਸਵਾਗਤ ਕੀਤਾ। ਮੁੰਡੀਆਂ ਕਲਾਂ ਦੇ ਸਤਿਸੰਗ ਭਵਨ ਪਹੁੰਚਣ ਤੋਂ ਬਾਅਦ,ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਘਰ ਵੀ ਗਏ।

ਬਾਬਾ ਜੀ ਦੁੱਗਰੀ ਖੇਤਰ ਵਿੱਚ ਇੱਕ ਸ਼ਰਧਾਲੂ ਦੇ ਘਰ ਵੀ ਰੁਕੇ। ਸ਼ਰਧਾਲੂਆਂ ਦੀ ਵੱਡੀ ਭੀੜ ਨੂੰ ਦੇਖਦੇ ਹੋਏ, ਪ੍ਰਸ਼ਾਸਨ ਨੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਸਨ। ਪੁਲਿਸ ਦੇ ਨਾਲ-ਨਾਲ, ਡੇਰਾ ਵਲੰਟੀਅਰ ਵੀ ਆਵਾਜਾਈ ਦਾ ਪ੍ਰਬੰਧਨ ਕਰਦੇ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਦੇ ਦੇਖੇ ਗਏ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments