Home ਦੇਸ਼ ਮਾਤਾ ਵੈਸ਼ਨੋ ਦੇਵੀ ‘ਚ ਹਿਮਕੋਟੀ ਮਾਰਗ ਧੱਸਣ ਕਾਰਨ ਬੈਟਰੀ ਕਾਰ ਸੇਵਾ ਕੀਤੀ...

ਮਾਤਾ ਵੈਸ਼ਨੋ ਦੇਵੀ ‘ਚ ਹਿਮਕੋਟੀ ਮਾਰਗ ਧੱਸਣ ਕਾਰਨ ਬੈਟਰੀ ਕਾਰ ਸੇਵਾ ਕੀਤੀ ਗਈ ਬੰਦ

0

ਕਟੜਾ : ਮਾਤਾ ਵੈਸ਼ਨੋ ਦੇਵੀ ਯਾਤਰਾ ਨੂੰ ਲੈ ਕੇ ਇਕ ਵੱਡਾ ਅਪਡੇਟ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਕਟੜਾ ਵਿੱਚ ਵੈਸ਼ਨੋ ਦੇਵੀ ਮਾਰਗ ‘ਤੇ ਬੀਤੀ ਰਾਤ ਹਿਮਕੋਟੀ ਮਾਰਗ ਧੱਸ ਗਿਆ । ਇਸ ਕਾਰਨ ਪ੍ਰਸ਼ਾਸਨ ਨੇ ਉਕਤ ਮਾਰਗ ’ਤੇ ਬੈਟਰੀ ਕਾਰ ਸੇਵਾ ਬੰਦ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਲਈ ਮਹੱਤਵਪੂਰਨ ਅਰਧ ਕੁਮਾਰੀ ਹਿਮਕੋਟੀ ਟਰੈਕ ਬੀਤੀ ਰਾਤ ਧੱਸਣ ਕਾਰਨ ਨੁਕਸਾਨਿਆ ਗਿਆ। ਇਸ ਤੋਂ ਬਾਅਦ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਧਿਆਨ ‘ਚ ਰੱਖਦੇ ਹੋਏ ਉਕਤ ਮਾਰਗ ‘ਤੇ ਚੱਲਣ ਵਾਲੀ ਬੈਟਰੀ ਕਾਰ ਸੇਵਾ ਨੂੰ ਵੀ ਸਾਵਧਾਨੀ ਦੇ ਤੌਰ ‘ਤੇ ਬੰਦ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪ੍ਰਸ਼ਾਸਨ ਵੱਲੋਂ ਹਰ ਸਥਿਤੀ ‘ਤੇ ਨਜ਼ਰ ਰੱਖੀ ਜਾ ਰਹੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version