Home ਖੇਡਾਂ ਬੱਲੇਬਾਜ਼ ਸ਼ਿਖਰ ਧਵਨ ਨੇ ਆਇਰਿਸ਼ਮੈਨ ਸੋਫੀ ਸ਼ਾਈਨ ਨਾਲ ਕੀਤਾ ਵਿਆਹ

ਬੱਲੇਬਾਜ਼ ਸ਼ਿਖਰ ਧਵਨ ਨੇ ਆਇਰਿਸ਼ਮੈਨ ਸੋਫੀ ਸ਼ਾਈਨ ਨਾਲ ਕੀਤਾ ਵਿਆਹ

0

ਸਪੋਰਟਸ ਡੈਸਕ: ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਆਇਰਿਸ਼ਮੈਨ ਸੋਫੀ ਸ਼ਾਈਨ ਨਾਲ ਵਿਆਹ ਕਰਕੇ ਆਪਣੀ ਜ਼ਿੰਦਗੀ ਦੇ ਨਵੇਂ ਪੜਾਅ ਦੀ ਸ਼ੁਰੂਆਤ ਕੀਤੀ। ਬੀਤੇ ਦਿਨ , 21 ਫਰਵਰੀ ਨੂੰ ਹੋਏ ਇਸ ਸਮਾਰੋਹ ਵਿੱਚ ਕ੍ਰਿਕਟ ਜਗਤ ਦੀਆਂ ਕਈ ਪ੍ਰਮੁੱਖ ਹਸਤੀਆਂ ਸ਼ਾਮਲ ਹੋਈਆਂ।

ਰੋਹਿਤ ਸ਼ਰਮਾ ਆਪਣੀ ਪਤਨੀ ਰਿਤਿਕਾ ਨਾਲ ਪਹੁੰਚੇ
ਧਵਨ ਦੇ ਕਰੀਬੀ ਦੋਸਤ ਰੋਹਿਤ ਸ਼ਰਮਾ ਆਪਣੀ ਪਤਨੀ ਰਿਤਿਕਾ ਸਜਦੇਹ ਨਾਲ ਉਨ੍ਹਾਂ ਦੇ ਵਿਆਹ ਵਿੱਚ ਸ਼ਾਮਲ ਹੋਏ। ਰੋਹਿਤ ਅਤੇ ਧਵਨ ਦੀ ਜੋੜੀ ਨੇ ਟੀਮ ਇੰਡੀਆ ਲਈ ਕਈ ਯਾਦਗਾਰੀ ਪਾਰੀਆਂ ਖੇਡੀਆਂ ਹਨ ਅਤੇ ਉਨ੍ਹਾਂ ਦੀ ਦੋਸਤੀ ਲੰਬੇ ਸਮੇਂ ਤੋਂ ਖ਼ਬਰਾਂ ਵਿੱਚ ਹੈ।

ਸੁਰੇਸ਼ ਰੈਨਾ ਅਤੇ ਹੋਰ ਸਿਤਾਰੇ ਮੌਜੂਦ
ਸਾਬਕਾ ਭਾਰਤੀ ਬੱਲੇਬਾਜ਼ ਸੁਰੇਸ਼ ਰੈਨਾ ਵੀ ਆਪਣੀ ਪਤਨੀ ਨਾਲ ਵਿਆਹ ਸਮਾਰੋਹ ਵਿੱਚ ਸ਼ਾਮਲ ਹੋਏ। ਦੋਵਾਂ ਨੇ ਟੀਮ ਇੰਡੀਆ ਲਈ ਇਕੱਠੇ ਕਈ ਮੈਚ ਖੇਡੇ ਹਨ। ਸਮਾਰੋਹ ਵਿੱਚ ਇਰਫਾਨ ਪਠਾਨ ਅਤੇ ਬੀ.ਸੀ.ਸੀ.ਆਈ. ਦੇ ਉਪ ਪ੍ਰਧਾਨ ਰਾਜੀਵ ਸ਼ੁਕਲਾ ਵੀ ਨਜ਼ਰ ਆਏ।

ਵਿਰਾਟ ਕੋਹਲੀ ਨੇ ਇੰਸਟਾਗ੍ਰਾਮ ‘ਤੇ ਧਵਨ ਨੂੰ ਦਿੱਤੀ ਵਧਾਈ
ਹਾਲਾਂਕਿ ਵਿਰਾਟ ਕੋਹਲੀ ਸਮਾਰੋਹ ਵਿੱਚ ਸ਼ਾਮਲ ਨਹੀਂ ਹੋ ਸਕੇ, ਪਰ ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਧਵਨ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਕੋਹਲੀ ਨੇ ਧਵਨ ਦੇ ਵਿਆਹ ਦੀ ਫੋਟੋ ‘ਤੇ ਟਿੱਪਣੀ ਕੀਤੀ, “ਵਧਾਈਆਂ ਜੱਟ ਜੀ।” ਉਨ੍ਹਾਂ ਦੀ ਟਿੱਪਣੀ ਜਲਦੀ ਹੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ।

ਧਵਨ ਦਾ ਅੰਤਰਰਾਸ਼ਟਰੀ ਕਰੀਅਰ
2010 ਵਿੱਚ ਆਪਣਾ ਡੈਬਿਊ ਕਰਨ ਵਾਲੇ ਧਵਨ ਨੇ ਤਿੰਨੋਂ ਫਾਰਮੈਟਾਂ ਵਿੱਚ ਭਾਰਤ ਲਈ ਮਹੱਤਵਪੂਰਨ ਯੋਗਦਾਨ ਪਾਇਆ ਹੈ:

34 ਟੈਸਟ – 2315 ਦੌੜਾਂ

167 ਇੱਕ ਰੋਜ਼ਾ – 6793 ਦੌੜਾਂ

68 ਟੀ-20 – 1759 ਦੌੜਾਂ; ਉਨ੍ਹਾਂ ਨੇ ਆਪਣਾ ਆਖਰੀ ਅੰਤਰਰਾਸ਼ਟਰੀ ਮੈਚ ਜੁਲਾਈ 2021 ਵਿੱਚ ਖੇਡਿਆ ਸੀ।

NO COMMENTS

LEAVE A REPLY

Please enter your comment!
Please enter your name here

Exit mobile version