ਚੰਡੀਗੜ੍ਹ: ਅਮਰੀਕਾ ਤੋਂ ਬਾਅਦ ਹੁਣ ਆਸਟ੍ਰੇਲੀਆ ਨੇ ਵੀ ਗੈਰ-ਕਾਨੂੰਨੀ ਪ੍ਰਵਾਸੀਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ , ਇਸ ਪਹਿਲਕਦਮੀ ਤਹਿਤ, ਆਸਟ੍ਰੇਲੀਆਈ ਪ੍ਰਸ਼ਾਸਨ ਨੇ ਅੱਜ 15 ਭਾਰਤੀ ਨਾਗਰਿਕਾਂ ਨੂੰ ਡੀਪੋਰਟ ਕਰਨ ਤੋਂ ਬਾਅਦ ਵਾਪਸ ਭੇਜ ਦਿੱਤਾ ਹੈ । ਡੀਪੋਰਟ ਕੀਤੇ ਗਏ ਲੋਕਾਂ ਵਿੱਚੋਂ ਜ਼ਿਆਦਾਤਰ ਪੰਜਾਬੀ ਹਨ ।
ਰਿਪੋਰਟਾਂ ਅਨੁਸਾਰ, ਆਸਟ੍ਰੇਲੀਆ ਨੇ 15 ਭਾਰਤੀ ਨਾਗਰਿਕਾਂ ਨੂੰ ਡੀਪੋਰਟ ਕੀਤਾ ਹੈ। ਇਨ੍ਹਾਂ ਵਿੱਚੋਂ 11 ਪੰਜਾਬੀ ਹਨ। ਡੀਪੋਰਟ ਕੀਤੇ ਗਏ ਪੰਜਾਬੀਆਂ ਵਿੱਚ ਇੱਕ ਔਰਤ ਅਤੇ ਦਸ ਪੁਰਸ਼ ਸ਼ਾਮਲ ਹਨ। ਇਸ ਤੋਂ ਇਲਾਵਾ, ਪ੍ਰਵਾਸੀਆਂ ਵਿੱਚੋਂ ਦੋ ਤੇਲੰਗਾਨਾ, ਇੱਕ ਹਰਿਆਣਾ ਅਤੇ ਇੱਕ ਉੱਤਰਾਖੰਡ ਤੋਂ ਹੈ। ਉਨ੍ਹਾਂ ਦੀ ਉਡਾਣ ਅੱਜ ਦਿੱਲੀ ਹਵਾਈ ਅੱਡੇ ‘ਤੇ ਉਤਰਨ ਵਾਲੀ ਹੈ। ਫਿਲਹਾਲ , ਡੀਪੋਰਟ ਕੀਤੇ ਗਏ ਪੰਜਾਬੀਆਂ ਦੀ ਪੂਰੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕਿ ਉਹ ਕਿਹੜੇ ਪਿੰਡਾਂ ਅਤੇ ਸ਼ਹਿਰਾਂ ਨਾਲ ਸਬੰਧਤ ਰੱਖਦੇ ਹਨ।











