Homeਖੇਡਾਂਪਾਕਿਸਤਾਨ ਦੇ ਖ਼ਿਲਾਫ਼ ਟੀ-20 ਸੀਰੀਜ਼ ਦੇ ਲਈ ਆਸਟ੍ਰੇਲੀਆ ਨੇ ਟੀਮ ਦਾ ਐਲਾਨ

ਪਾਕਿਸਤਾਨ ਦੇ ਖ਼ਿਲਾਫ਼ ਟੀ-20 ਸੀਰੀਜ਼ ਦੇ ਲਈ ਆਸਟ੍ਰੇਲੀਆ ਨੇ ਟੀਮ ਦਾ ਐਲਾਨ

Sports News : ਆਸਟ੍ਰੇਲੀਆ ਨੇ 29 ਜਨਵਰੀ ਤੋਂ 1 ਫਰਵਰੀ ਤੱਕ ਗੱਦਾਫੀ ਸਟੇਡੀਅਮ ਵਿੱਚ ਪਾਕਿਸਤਾਨ ਦੇ ਖਿਲਾਫ ਤਿੰਨ ਟੀ-20 ਅੰਤਰਰਾਸ਼ਟਰੀ ਮੈਚਾਂ ਦੀ ਸੀਰੀਜ਼ ਦੇ ਲਈ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ। ਇਸ ਸੀਰੀਜ਼ ਦੇ ਲਈ 17 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ, ਪਰ ਟੀ-20 ਵਿਸ਼ਵ ਕੱਪ ਟੀਮ ਵਿੱਚ ਸ਼ਾਮਲ ਪੈਟ ਕਮਿੰਸ, ਟਿਮ ਡੇਵਿਡ, ਨਾਥਨ ਐਲਿਸ, ਜੋਸ਼ ਹੇਜ਼ਲਵੁੱਡ ਅਤੇ ਗਲੇਨ ਮੈਕਸਵੈੱਲ ਨੂੰ ਬਾਹਰ ਰੱਖਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸੱਟ ਕਾਰਨ ਇਨ੍ਹਾਂ ਵਿੱਚ ਕੁਝ ਖਿਡਾਰੀ ਉਪਲਬਧ ਨਹੀਂ ਹਨ। ਇਸ ਲਈ, ਕੁਝ ਨਵੇਂ ਖਿਡਾਰੀ ਨੂੰ ਟੀਮ ’ਚ ਸ਼ਾਮਲ ਕੀਤਾ ਗਿਆ ਹੈ।

ਇਨ੍ਹਾਂ ਖਿਡਾਰੀਆਂ ਨੂੰ ਮਿਲੇਗਾ ਮੌਕਾ

ਪਾਕਿਸਤਾਨ ਦੇ ਖਿਲਾਫ ਇਸ ਸੀਰੀਜ਼ ਦੇ ਲਈ ਤੇਜ਼ ਗੇਂਦਬਾਜ਼ ਮਾਹਲੀ ਬੀਅਰਡਮੈਨ, ਓਪਨਰ ਜੈਕ ਐਡਵਰਡਸ ਅਤੇ ਆਲਰਾਊਂਡਰ ਕੂਪਰ ਕੌਨੋਲੀ ਵਰਗੀਆਂ ਨਵੀਆਂ ਪ੍ਰਤਿਭਾਵਾਂ ਨੂੰ ਮੌਕਾ ਦਿੱਤਾ ਗਿਆ ਹੈ। ਮਿਸ਼ੇਲ ਮਾਰਸ਼ ਨੂੰ ਇਸ ਟੀਮ ਦੀ ਕਪਤਾਨੀ ਸੌਂਪੀ ਗਈ ਹੈ।

ਗਲੇਨ ਮੈਕਸਵੈੱਲ ਅਤੇ ਸਟੀਵ ਸਮਿਥ ਸੱਟ ਕਾਰਨ ਬਾਹਰ

ਚੀਫ਼ ਸਲੈਕਟਰ ਜਾਰਜ ਬੇਲੀ ਨੇ 2026 T20 ਵਿਸ਼ਵ ਕੱਪ ਤੋਂ ਪਹਿਲਾਂ ਟੀਮ ਵਿੱਚ ਡੂੰਘਾਈ ਲਿਆਉਣ ਲਈ ਘਰੇਲੂ ਕ੍ਰਿਕਟ ਵਿੱਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਮੌਕਾ ਦੇਣ ਦੀ ਗੱਲ ਆਖੀ ਹੈ। ਗਲੇਨ ਮੈਕਸਵੈੱਲ, ਸਟੀਵ ਸਮਿਥ ਵਰਗੇ ਸਟਾਰ ਖਿਡਾਰੀ ਅਤੇ ਸੱਟਾਂ ਵਾਲੇ ਖਿਡਾਰੀ ਟੀਮ ਤੋਂ ਬਾਹਰ ਹਨ, ਜਿਸ ਨਾਲ ਉੱਭਰਦੇ ਖਿਡਾਰੀਆਂ ਨੂੰ 2022 ਤੋਂ ਬਾਅਦ ਪਹਿਲੀ ਵਾਰ ਪਾਕਿਸਤਾਨ ਵਿੱਚ ਵਾਰਮ-ਅੱਪ ਦਾ ਅਹਿਮ ਮੌਕਾ ਮਿਲੇਗਾ।

ਆਸਟ੍ਰੇਲੀਆ ਟੀਮ

ਮਿਸ਼ੇਲ ਮਾਰਸ਼ (ਕਪਤਾਨ), ਸੀਨ ਐਬੋਟ, ਜ਼ੇਵੀਅਰ ਬਾਰਟਲੇਟ, ਮਾਹਲੀ ਬੀਅਰਡਮੈਨ, ਕੂਪਰ ਕੌਨੋਲੀ, ਬੇਨ ਡੀ’ਸੂਜ਼ਾ, ਜੈਕ ਐਡਵਰਡਸ, ਕੈਮਰਨ ਗ੍ਰੀਨ, ਟ੍ਰੈਵਿਸ ਹੈੱਡ, ਜੋਸ਼ ਇੰਗਲਿਸ, ਮੈਥਿਊ ਕੁਹਨੇਮੈਨ, ਮਿਚ ਓਵਨ, ਜੋਸ਼ ਫਿਲਿਪ, ਮੈਥਿਊ ਰੇਨਸ਼ਾ, ਮੈਥਿਊ ਸ਼ਾਰਟ, ਮਾਰਕਸ ਸਟੋਇਨਿਸ ਅਤੇ ਐਡਮ ਜ਼ਾਂਪਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments