Sports News : ਆਸਟ੍ਰੇਲੀਆ ਨੇ ਮਹਿਲਾ ਟੀ-20 ਵਿਸ਼ਵ ਕੱਪ 2026 ਦੇ ਲਈ 15 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਟੀਮ ਦੀ ਕਪਤਾਨੀ ਸੋਫੀ ਮੋਲੀਨੋ ਸੰਭਾਲਦੀ ਨਜ਼ਰ ਆਵੇਗੀ। ਇਸ ਤੋਂ ਪਹਿਲਾਂ ਟੀਮ ਦੀ ਕਮਾਨ ਐਲਿਸਾ ਹੀਲੀ ਦੇ ਹੱਥਾਂ ਵਿੱਚ ਸੀ। ਹਾਲਾਂਕਿ, ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਤੇਜ਼ ਗੇਂਦਬਾਜ਼ ਡਾਰਸੀ ਬ੍ਰਾਊਨ ਨੂੰ ਇਸ ਟੀਮ ਵਿੱਚ ਜਗ੍ਹਾ ਨਹੀਂ ਮਿਲੀ ਹੈ।
ਡਾਰਸੀ ਬ੍ਰਾਊਨ ਨੂੰ ਬਾਹਰ ਕਰਨ ‘ਤੇ ਚੋਣਕਰਤਾ ਦਾ ਬਿਆਨ
ਦਰਅਸਲ, ਆਸਟ੍ਰੇਲੀਆਈ ਚੋਣਕਾਰਾਂ ਨੇ ਤੇਜ਼ ਗੇਂਦਬਾਜ਼ ਡਾਰਸੀ ਬ੍ਰਾਊਨ ਨੂੰ ਟੀਮ ਵਿੱਚ ਸ਼ਾਮਲ ਨਾ ਕਰਕੇ ਇੱਕ ਹੈਰਾਨੀਜਨਕ ਫ਼ੈਸਲਾ ਲਿਆ ਹੈ। ਇਸ ਬਾਰੇ ਆਸਟ੍ਰੇਲੀਆਈ ਚੋਣਕਾਰ ਸ਼ੌਨ ਫਲੇਗਰ ਨੇ ਕਿਹਾ ਕਿ ਇਹ ਫ਼ੈਸਲਾ ਹਾਲਾਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ। ਉਨ੍ਹਾਂ ਨੇ ਟੀਮ ਵਿੱਚ ਮੌਜੂਦ ਸਾਰੇ ਸੱਜੇ ਹੱਥ ਦੇ ਗੇਂਦਬਾਜ਼ਾਂ ਨੂੰ ਦੇਖਦੇ ਹੋਏ ਇਹ ਫ਼ੈਸਲਾ ਲਿਆ। ਇਸ ਦੌਰਾਨ, ਉਨ੍ਹਾਂ ਦੀ ਜਗ੍ਹਾਂ ਟੀਮ ਵਿੱਚ ਖੱਬੇ ਹੱਥ ਦੀ ਤੇਜ਼ ਗੇਂਦਬਾਜ਼ ਲੂਸੀ ਹੈਮਿਲਟਨ ਨੂੰ ਤਰਜੀਹ ਦਿੱਤੀ ਗਈ ਹੈ।
ਮਹਿਲਾ ਟੀ-20 ਵਿਸ਼ਵ ਕੱਪ ਦੇ ਲਈ ਆਸਟ੍ਰੇਲੀਆ ਟੀਮ
ਸੋਫੀ ਮੋਲੀਨੋ (ਕਪਤਾਨ), ਐਸ਼ਲੇ ਗਾਰਡਨਰ, ਟਾਹਲੀਆ ਮੈਕਗ੍ਰਾਥ, ਨਿਕੋਲਾ ਕੈਰੀ, ਕਿਮ ਗ੍ਰਾਥ, ਲੂਸੀ ਹੈਮਿਲਟਨ, ਗ੍ਰੇਸ ਹੈਰਿਸ, ਅਲਾਨਾ ਕਿੰਗ, ਫੋਬੀ ਲਿਚਫੀਲਡ, ਬੈਥ ਮੂਨੀ, ਐਲਿਸ ਪੈਰੀ, ਮੇਗਨ ਸ਼ੂਟ, ਐਨਾਬੇਲ ਸਦਰਲੈਂਡ, ਜਾਰਜੀਆ ਵਾਲ, ਜਾਰਜੀਆ ਵੇਅਰਹੈਮ।











