Homeਸੰਸਾਰਹਾਰਮੁਜ਼ 'ਚ ਕੁਵੈਤ ਦੇ ਝੰਡੇ ਵਾਲੇ ਟੈਂਕਰ 'ਤੇ ਹਮਲਾ , ਪੰਜ ਭਾਰਤੀ...

ਹਾਰਮੁਜ਼ ‘ਚ ਕੁਵੈਤ ਦੇ ਝੰਡੇ ਵਾਲੇ ਟੈਂਕਰ ‘ਤੇ ਹਮਲਾ , ਪੰਜ ਭਾਰਤੀ ਨਾਗਰਿਕਾਂ ਨੂੰ ਬਚਾਇਆ ਗਿਆ

ਦੁਬਈ: ਓਮਾਨ ਵਿੱਚ ਭਾਰਤੀ ਮਿਸ਼ਨ ਨੇ ਅੱਜ ਦੱਸਿਆ ਕਿ ਸਟ੍ਰੇਟ ਆਫ ਹਾਰਮੁਜ਼ ਵਿੱਚ ਕੁਵੈਤ ਦੇ ਝੰਡੇ ਵਾਲੇ ਟੈਂਕਰ ‘ਤੇ ਇੱਕ ਪ੍ਰੋਜੈਕਟਾਈਲ (ਮਿਜ਼ਾਈਲ ਜਾਂ ਰਾਕੇਟ ਵਰਗੇ ਹਥਿਆਰ) ਦੇ ਹਮਲੇ ਤੋਂ ਬਾਅਦ ਪੰਜ ਭਾਰਤੀ ਨਾਗਰਿਕਾਂ ਨੂੰ ਬਚਾਇਆ ਗਿਆ।

ਟਵਿੱਟਰ ‘ਤੇ ਇੱਕ ਪੋਸਟ ਵਿੱਚ, ਭਾਰਤੀ ਦੂਤਾਵਾਸ ਨੇ ਕਿਹਾ ਕਿ ਉਨ੍ਹਾਂ ਨੇ ਐਮ.ਟੀ ਕਾਜ਼ੀਮਾਹ III ਵਿੱਚ ਸਵਾਰ ਪੰਜ ਭਾਰਤੀਆਂ ਨੂੰ ਬਚਾਉਣ ਲਈ ਤਾਲਮੇਲ ਕੀਤਾ ਅਤੇ ਉਨ੍ਹਾਂ ਸਾਰਿਆਂ ਨੂੰ ਸੁਰੱਖਿਅਤ ਰੂਪ ਨਾਲ ਸਮੁੰਦਰੀ ਕਿਨਾਰੇ ਤੋਂ ਬਾਹਰ ਕੱਢ ਲਿਆ ਗਿਆ। ਦੂਤਾਵਾਸ ਨੇ ਬਚਾਅ ਕਾਰਜ ਵਿੱਚ ਲਗਾਤਾਰ ਸਹਿਯੋਗ ਅਤੇ ਸਹਾਇਤਾ ਲਈ ਓਮਾਨੀ ਅਧਿਕਾਰੀਆਂ ਦਾ ਧੰਨਵਾਦ ਕੀਤਾ। ਮਿਸ਼ਨ ਨੇ ਘਟਨਾ ਬਾਰੇ ਹੋਰ ਵੇਰਵੇ ਨਹੀਂ ਦਿੱਤੇ। ਇਹ ਘਟਨਾ ਖਾੜੀ ਖੇਤਰ ਵਿੱਚ ਵਧਦੇ ਤਣਾਅ ਦਰਮਿਆਨ ਵਾਪਰੀ ਹੈ।

ਪੱਛਮੀ ਏਸ਼ੀਆ ਵਿਚ ਵਧਦੇ ਤਣਾਅ ਦੇ ਵਿਚਕਾਰ, ਭਾਰਤੀ ਮਲਾਹਾਂ ਨੂੰ ਲੈ ਕੇ ਜਾ ਰਹੇ ਕਈ ਵਪਾਰਕ ਜਹਾਜ਼ਾਂ ‘ਤੇ ਹਮਲਾ ਕੀਤਾ ਗਿਆ ਹੈ। ਹਾਰਮੁਜ਼ ਜਲਡਮਰੂ ਇੱਕ ਤੰਗ ਸਮੁੰਦਰੀ ਰਸਤਾ ਹੈ ਜੋ ਫਾਰਸ ਦੀ ਖਾੜੀ ਨੂੰ ਓਮਾਨ ਦੀ ਖਾੜੀ ਅਤੇ ਅਰਬ ਸਾਗਰ ਨਾਲ ਜੋੜਦਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments