Homeਸੰਸਾਰਪਾਕਿਸਤਾਨ ਦੇ ਕੁਇਟਾ ’ਚ ਫੌਜ ਦੇ ਟਿਕਾਣੇ 'ਤੇ ਹਮਲਾ, 10 ਲੋਕਾਂ ਦੀ...

ਪਾਕਿਸਤਾਨ ਦੇ ਕੁਇਟਾ ’ਚ ਫੌਜ ਦੇ ਟਿਕਾਣੇ ‘ਤੇ ਹਮਲਾ, 10 ਲੋਕਾਂ ਦੀ ਮੌਤ, 32 ਜ਼ਖ਼ਮੀ

ਪਾਕਿਸਤਾਨ : ਪਾਕਿਸਤਾਨ ਦੇ ਕੁਇਟਾ ਵਿੱਚ ਫੌਜ ਦੇ ਟਿਕਾਣੇ ‘ਤੇ ਹਮਲਾ ਹੋਇਆ ਹੈ। ਪੂਰਬੀ ਕੁਇਟਾ ਵਿੱਚ ਫਰੰਟੀਅਰ ਕਾਰਪਸ ਦਫ਼ਤਰ ਦੇ ਕੋਲ ਧਮਾਕਾ ਹੋਇਆ ਹੈ ਅਤੇ ਫਿਰ ਗੋਲੀਬਾਰੀ ਵੀ ਹੋਈ। ਧਮਾਕੇ ਦੀ ਆਵਾਜ਼ ਮਾਡਲ ਟਾਊਨ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸੁਣੀ ਗਈ, ਜਿਸ ਨੂੰ ਸੰਵੇਦਨਸ਼ੀਲ ਖੇਤਰ ਮੰਨਿਆ ਜਾਂਦਾ ਹੈ। ਧਮਾਕੇ ਨਾਲ ਆਸ-ਪਾਸ ਦੇ ਘਰਾਂ ਅਤੇ ਇਮਾਰਤਾਂ ਦੀਆਂ ਖਿੜਕੀਆਂ ਟੁੱਟ ਗਈਆਂ।

ਹਮਲੇ ਵਿੱਚ 10 ਲੋਕ ਮਾਰੇ ਗਏ ਅਤੇ ਲਗਭਗ 32 ਜ਼ਖਮੀ ਹੋ ਗਏ। ਇਸ ਘਟਨਾ ਨਾਲ ਆਲੇ-ਦੁਆਲੇ ਦੇ ਇਲਾਕੇ ਵਿੱਚ ਵਿਆਪਕ ਦਹਿਸ਼ਤ ਫੈਲ ਗਈ। ਧਮਾਕੇ ਦੀ ਸੀ.ਸੀ.ਟੀ.ਵੀ. ਵਿੱਚ ਕੈਦ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ, ਧਮਾਕਾ ਫਰੰਟੀਅਰ ਕੋਰ ਦੇ ਦਫ਼ਤਰ ਨੇੜੇ ਹੋਇਆ। ਧਮਾਕੇ ਤੋਂ ਬਾਅਦ ਗੋਲੀਬਾਰੀ ਵੀ ਦਰਜ ਕੀਤੀ ਗਈ।

ਬਲੋਚਿਸਤਾਨ ਦੇ ਸਿਹਤ ਮੰਤਰੀ ਬਖਤ ਮੁਹੰਮਦ ਕੱਕੜ ਅਤੇ ਸਿਹਤ ਸਕੱਤਰ ਮੁਜੀਬ-ਉਰ-ਰਹਿਮਾਨ ਨੇ ਸਿਵਲ ਹਸਪਤਾਲ ਕਵੇਟਾ, ਬੀ.ਐਮ.ਸੀ. ਹਸਪਤਾਲ ਅਤੇ ਟਰਾਮਾ ਸੈਂਟਰ ਵਿੱਚ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕੀਤਾ ਹੈ। ਸਿਹਤ ਵਿਭਾਗ ਦੇ ਅਨੁਸਾਰ, ਡਾਕਟਰਾਂ, ਫਾਰਮਾਸਿਸਟਾਂ, ਨਰਸਾਂ ਅਤੇ ਪੈਰਾ ਮੈਡੀਕਲ ਸਟਾਫ ਨੂੰ ਡਿਊਟੀ ‘ਤੇ ਰਹਿਣ ਲਈ ਕਿਹਾ ਗਿਆ ਹੈ। ਜ਼ਖਮੀਆਂ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਵੇਟਾ ਸਿਵਲ ਹਸਪਤਾਲ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।

ਘਟਨਾ ਸਥਾਨ ‘ਤੇ ਚਲਾਇਆ ਜਾ ਰਿਹਾ ਰੈਸਕਿਊ ਆਪ੍ਰੇਸ਼ਨ

ਧਮਾਕੇ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਜ਼ੋਰਦਾਰ ਵਾਇਰਲ ਹੋ ਰਹੀ ਹੈ। ਜਿਸ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਧਮਾਕੇ ਤੋਂ ਬਾਅਦ ਧੂੰਏਂ ਦਾ ਗੁਬਾਰ ਨਿਕਲਦਾ ਹੈ। ਧਮਾਕੇ ਦਾ ਕਾਰਨ ਕੀ ਸੀ, ਫਿਲਹਾਲ ਇਸ ਦਾ ਖੁਲਾਸਾ ਨਹੀਂ ਹੋਇਆ ਹੈ। ਉੱਥੇ ਹੀ ਘਟਨਾ ਸਥਾਨ ‘ਤੇ ਰੈਸਕਿਊ ਆਪ੍ਰੇਸ਼ਨ ਜਾਰੀ ਹੈ। ਸੁਰੱਖਿਆ ਬਲਾਂ ਨੇ ਇਲਾਕਿਆਂ ਨੂੰ ਚਾਰੇ ਪਾਸਿਓਂ ਘੇਰ ਲਿਆ ਹੈ ਅਤੇ ਕੰਬਿੰਗ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments