ਸਪੋਰਟਸ ਨਿਊਜ਼: ਓਲੰਪਿਕ ਕਾਂਸੀ ਤਮਗਾ ਜੇਤੂ ਅਮਨ ਸਹਿਰਾਵਤ ਨੇ ਕਿਹਾ ਕਿ ਵਿਸ਼ਵ ਸੀਨੀਅਰ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਵੱਧ ਭਾਰ ਕਾਰਨ ਉਨ੍ਹਾਂ ਦਾ ਹਟਣਾ ਨਿਰਾਸ਼ਾਜਨਕ ਹੈ। ਉਹ ਮੁਕਾਬਲੇ ਤੋਂ ਇੱਕ ਦਿਨ ਪਹਿਲਾਂ ਪੇਟ ਵਿੱਚ ਦਰਦ ਕਾਰਨ ਨਾ ਤਾਂ ਅਭਿਆਸ ਕਰ ਸਕੇ ਅਤੇ ਨਾ ਹੀ ਨਿਰਧਾਰਤ ਭਾਰ ‘ਤੇ ਵਾਪਸ ਆ ਸਕੇ। ਉਹ ਹਾਲੇ ਪੂਰੀ ਤਰ੍ਹਾਂ ਠੀਕ ਨਹੀਂ ਹੋਏ ਹਨ ਅਤੇ ਡਾਕਟਰਾਂ ਦੀ ਨਿਗਰਾਨੀ ਹੇਠ ਹਨ। ਮੈਨੂੰ ਆਪਣੇ ਆਪ ‘ਤੇ ਵਿਸ਼ਵਾਸ ਹੈ, ਮੈਂ ਜਲਦੀ ਵਾਪਸ ਆਵਾਂਗਾ। ਤੁਹਾਨੂੰ ਦੱਸ ਦੇਈਏ ਕਿ
ਵਿਸ਼ਵ ਸੀਨੀਅਰ ਕੁਸ਼ਤੀ ਚੈਂਪੀਅਨਸ਼ਿਪ ਵਿੱਚ 57 ਕਿਲੋਗ੍ਰਾਮ ਭਾਰ ਵਰਗ ਵਿੱਚ ਹਿੱਸਾ ਲੈਣ ਵਾਲੇ ਅਮਨ ਦਾ ਭਾਰ 1 ਕਿਲੋ 700 ਗ੍ਰਾਮ ਵੱਧ ਪਾਇਆ ਗਿਆ। ਭਾਰਤੀ ਕੁਸ਼ਤੀ ਸੰਘ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਡਾਕਟਰਾਂ ਅਤੇ ਭਾਰਤੀ ਟੀਮ ਦੇ ਟ੍ਰੇਨਰਾਂ ਤੋਂ ਜਵਾਬ ਮੰਗੇ ਗਏ ਹਨ। ਅਮਨ ਨੇ ਕਿਹਾ ਕਿ ਮੁਕਾਬਲੇ ਤੋਂ ਇੱਕ ਦਿਨ ਪਹਿਲਾਂ 13 ਸਤੰਬਰ ਨੂੰ, ਮੈਂ ਦੇਖਿਆ ਸੀ ਕਿ ਮੇਰਾ ਭਾਰ 57 ਕਿਲੋਗ੍ਰਾਮ ਤੋਂ ਵੱਧ ਸੀ, ਜਦੋਂ ਮੈਂ ਇਸਨੂੰ ਘਟਾਉਣ ਲਈ ਅਭਿਆਸ ਕਰਨਾ ਸ਼ੁਰੂ ਕੀਤਾ, ਤਾਂ ਮੈਨੂੰ ਪੇਟ ਵਿੱਚ ਦਰਦ ਹੋਇਆ। ਦਰਦ ਘੱਟ ਹੋਣ ਦੀ ਬਜਾਏ, ਇਹ ਵਧ ਗਿਆ। ਮੈਂ ਕੁਝ ਖਾ ਜਾਂ ਪੀ ਨਹੀਂ ਸਕਦਾ ਸੀ, ਇਸ ਲਈ ਬੁਖਾਰ ਹੋਰ ਚੜ੍ਹ ਗਿਆ । ਉਹ ਉਦੋਂ ਅਜਿਹੀ ਸਥਿਤੀ ਵਿੱਚ ਸਨ ਕਿ ਮੁਕਾਬਲਾ ਨਹੀਂ ਕਰ ਸਕੇ।











