Homeਰਾਜਸਥਾਨਅਜਮੇਰ ਦਰਗਾਹ ਨੂੰ ਬੰਬ ਨਾਲ ਉਡਾਣ ਦੀ ਮਿਲੀ ਧਮਕੀ

ਅਜਮੇਰ ਦਰਗਾਹ ਨੂੰ ਬੰਬ ਨਾਲ ਉਡਾਣ ਦੀ ਮਿਲੀ ਧਮਕੀ

ਰਾਜਸਥਾਨ :  ਅਜਮੇਰ ਵਿੱਚ ਖਵਾਜਾ ਮੋਇਨੂਦੀਨ ਚਿਸ਼ਤੀ ਦਰਗਾਹ ‘ਤੇ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਵਿੱਚ ਹੜਕੰਪ ਮੱਚ ਗਿਆ। ਧਮਕੀ ਭਰੇ ਮੇਲ ਵਿੱਚ ਦਰਗਾਹ ਨੂੰ ਆਰ.ਡੀ.ਐਕਸ. ਤੇ ਆਈ.ਈ.ਡੀ. ਨਾਲ ਉਡਾਉਣ ਦੀ ਗੱਲ ਕਹੀ ਗਈ ਹੈ। ਨਾਲ ਹੀ ਦਰਗਾਹ ਕੰਪਲੈਕਸ ਵਿੱਚ ਚਾਰ ਥਾਂ ਵਿਸਫੋਟਕ ਲਾਉਣ ਦੀ ਜਾਣਕਾਰੀ ਵੀ ਦਿੱਤੀ ਗਈ।

ਇਸ ਧਮਕੀ ਤੋਂ ਬਾਅਦ, ਸੁਰੱਖਿਆ ਏਜੰਸੀਆਂ ਅਲਰਟ ’ਤੇ ਆ ਗਿਆ, ਅਤੇ ਅਜਮੇਰ ਪੁਲਿਸ ਨੇ ਤੁਰੰਤ ਦਰਗਾਹ ਕੰਪਲੈਕਸ ਨੂੰ ਖਾਲੀ ਕਰਵਾ ਦਿੱਤਾ। ਜਾਣਕਾਰੀ ਦੇ ਅਨੁਸਾਰ, ਈਮੇਲ ਨੇ ਜਰੀਏ ਅੱਜ ਖਵਾਜਾ ਮੋਇਨੁਦੀਨ ਚਿਸ਼ਤੀ ਦੀ ਦਰਗਾਹ ’ਤੇ ਚਾਰ ਥਾਵਾਂ ’ਤੇ ਆਰ.ਡੀ.ਐਕਸ ਤੇ ਆਈ.ਈ.ਡੀ. ਲਾਉਣ ਦੀ ਸੂਚਨਾ ਦਿੱਤੀ ਗਈ।

ਬੰਬ ਦੀ ਧਮਕੀ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਮੌਕੇ ‘ਤੇ ਪਹੁੰਚਿਆ। ਉੱਥੇ ਹੀ, ਸੀ.ਆਈ.ਡੀ.-ਆਈ.ਬੀ. ਦੀ ਟੀਮ ਵੀ ਮੌਕੇ ‘ਤੇ ਪਹੁੰਚੀ। ਦਰਗਾਹ ਦੇ ਅਹਾਤੇ ਨੂੰ ਖਾਲੀ ਕਰਵਾਉਣ ਤੋਂ ਬਾਅਦ ਟੀਮਾਂ ਜਾਂਚ ਵਿੱਚ ਜੁਟੀਆਂ ਹੋਈਆਂ ਹਨ। ਫਿਲਹਾਲ, ਪੂਰੇ ਦਰਗਾਹ ਦੇ ਅਹਾਤੇ ਨੂੰ ਮੈਟਲ ਡਿਟੈਕਟਰ ਅਤੇ ਡੌਗ ਸਕੁਐਡ ਰਾਹੀਂ ਚੈੱਕ ਕੀਤਾ ਜਾ ਰਿਹਾ ਹੈ।

ਅਜਮੇਰ ਕਲੈਕਟੋਰੇਟ ਨੂੰ ਵੀ ਬੰਬ ਨਾਲ ਉਡਾਣ ਦੀ ਧਮਕੀ

ਅਜਮੇਰ ਕਲੈਕਟੋਰੇਟ ਨੂੰ ਵੀ ਬੰਬ ਦੀ ਧਮਕੀ ਮਿਲੀ ਹੈ। ਸੂਚਨਾ ਮਿਲਦਿਆਂ ਹੀ ਪੁਲਿਸ ਪ੍ਰਸ਼ਾਸਨ ਅਤੇ ਇੰਟੈਲੀਜੈਂਸ ਦੀ ਟੀਮ ਮੌਕੇ ’ਤੇ ਪਹੁੰਚੀ। ਪੁਲਿਸ ਨੇ ਕਲੈਕਟਰੇਟ ਦੇ ਇਲਾਕੇ ਨੂੰ ਖਾਲੀ ਕਰਵਾਉਣ ਤੋਂ ਬਾਅਦ ਕਲੈਕਟਰੇਟ ਵਿੱਚ ਸਰਚ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ। ਪੇਂਡੂ ਏ.ਐਸ.ਪੀ. ਦੀਪਕ ਸ਼ਰਮਾ, ਸੀ.ਓ. ਸ਼ਿਵਮ ਜੋਸ਼ੀ ਦੀ ਅਗਵਾਈ ਹੇਠ ਚਾਰ ਥਾਣਿਆਂ ਦੀ ਪੁਲਿਸ ਅਤੇ ਸੀ.ਆਈ.ਡੀ. ਦੀ ਟੀਮ ਮੈਟਲ ਡਿਟੈਕਟਰ ਅਤੇ ਡੌਗ ਸਕੁਐਡ ਰਾਹੀਂ ਜਾਂਚ ਵਿੱਚ ਜੁਟੀ ਹੋਈ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments