ਚੰਡੀਗੜ੍ਹ: ਅੱਜ ਪੰਜਾਬ ਵਿੱਚ ਏ.ਆਈ-ਅਧਾਰਤ ਕੈਂਸਰ ਅਤੇ ਰਿਫ੍ਰੈਕਟਿਵ ਐਰਰ ਸਕ੍ਰੀਨਿੰਗ ਸਿਸਟਮ ਲਾਂਚ ਕੀਤਾ ਗਿਆ। ਇਸ ਦੇ ਨਾਲ, ਪੰਜਾਬ ਅਜਿਹਾ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਇੱਥੇ ਇਸਨੂੰ ਰਸਮੀ ਤੌਰ ‘ਤੇ ਲਾਂਚ ਕੀਤਾ।
ਇਸ ਮੌਕੇ ਬੋਲਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਮਨੁੱਖ ਕੁਦਰਤ ਦੀ ਇੱਕ ਸੁੰਦਰ ਰਚਨਾ ਹੈ ਅਤੇ ਮਨੁੱਖ ਨੇ ਕਈ ਸਰੀਰਕ ਲੜਾਈਆਂ ਲੜੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਕੈਂਸਰ ਇੱਕ ਭਿਆਨਕ ਬਿਮਾਰੀ ਹੈ।
ਇਸ ਲਈ, ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ, ਪੰਜਾਬ ਸਰਕਾਰ ਨੇ ਇੱਕ ਇਤਿਹਾਸਕ ਕਦਮ ਚੁੱਕਿਆ ਹੈ ਅਤੇ ਹੁਣ ਏ.ਆਈ ਰਾਹੀਂ ਕੈਂਸਰ ਅਤੇ ਅੱਖਾਂ ਦੀ ਜਾਂਚ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਟੀਚਾ ਰੋਜ਼ਾਨਾ 600 ਅੱਖਾਂ ਦੀ ਜਾਂਚ ਅਤੇ 300 ਛਾਤੀ ਅਤੇ ਸਰਵਾਈਕਲ ਕੈਂਸਰ ਦੀ ਜਾਂਚ ਕਰਵਾਉਣ ਦਾ ਹੈ।











