Home ਦੇਸ਼ ਝਾਰਖੰਡ ‘ਚ ਏ.ਐਚ.ਟੀ.ਯੂ. ਥਾਣਾ ਮੁਖੀ 50 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ...

ਝਾਰਖੰਡ ‘ਚ ਏ.ਐਚ.ਟੀ.ਯੂ. ਥਾਣਾ ਮੁਖੀ 50 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ

0

ਝਾਰਖੰਡ ਨਿਊਜ਼: ਝਾਰਖੰਡ ਵਿੱਚ ਖੂੰਟੀ ਜ਼ਿਲ੍ਹੇ ਦੇ ਏ.ਐਚ.ਟੀ.ਯੂ. ਥਾਣਾ ਮੁਖੀ ਸਪਨਾ ਸੁਲੇਖਾ ਨੂੰ 50 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਐਂਟੀ ਕਰਪਸ਼ਨ ਬਿਊਰੋ (ACB) ਦੀ ਟੀਮ ਨੇ ਬੀਤੇ ਦਿਨ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ। ਏ.ਸੀ.ਬੀ. ਤੋਂ ਮਿਲੀ ਜਾਣਕਾਰੀ ਅਨੁਸਾਰ, ਖੂੰਟੀ ਜ਼ਿਲ੍ਹੇ ਦੇ ਹੁਰਲੂੰਗ ਪਿੰਡ ਦੇ ਰਹਿਣ ਵਾਲੇ ਸ਼ਿਆਮ ਕੁਮਾਰ ਨੇ ਬਿਊਰੋ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾਈ ਸੀ।

ਸ਼ਿਕਾਇਤ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਉਸ ਦੇ ਖ਼ਿਲਾਫ਼ ਏ.ਐਚ.ਟੀ.ਯੂ. ਥਾਣਾ ਕੇਸ ਨੰਬਰ 06/2025 ਵਿੱਚ ਮਨੁੱਖੀ ਤਸਕਰੀ ਅਤੇ ਬੰਧੂਆ ਮਜ਼ਦੂਰੀ ਨਾਲ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਹੈ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਉਹ ਇਸ ਮਾਮਲੇ ਵਿੱਚ ਬੇਕਸੂਰ ਹੈ ਅਤੇ ਉਸ ਨੂੰ ਗਲਤ ਤਰੀਕੇ ਨਾਲ ਮੁਲਜ਼ਮ ਬਣਾਇਆ ਗਿਆ ਹੈ। ਇਸ ਮਾਮਲੇ ਵਿੱਚ ਥਾਣਾ ਮੁਖੀ ਨੇ ਸ਼ਿਆਮ ਕੁਮਾਰ ਨਾਮਕ ਵਿਅਕਤੀ ਤੋਂ ਕੰਮ ਕਰਨ ਦੇ ਬਦਲੇ 4.50 ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ।

ਬਾਅਦ ਵਿੱਚ ਸੌਦਾ ਤੈਅ ਹੋਣ ‘ਤੇ ਉਹ ਅਡਵਾਂਸ ਵਜੋਂ 50 ਹਜ਼ਾਰ ਰੁਪਏ ਲੈਣ ਲਈ ਤਿਆਰ ਹੋ ਗਈ। ਸ਼ਿਕਾਇਤ ਮਿਲਣ ਤੋਂ ਬਾਅਦ ਏ.ਸੀ.ਬੀ. ਨੇ ਜਾਲ ਵਿਛਾ ਕੇ ਕਾਰਵਾਈ ਕੀਤੀ ਅਤੇ ਸਪਨਾ ਸੁਲੇਖਾ ਨੂੰ 50 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ। ਮਾਮਲੇ ਵਿੱਚ ਅੱਗੇ ਦੀ ਕਾਨੂੰਨੀ ਕਾਰਵਾਈ ਜਾਰੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version