Homeਸੰਸਾਰਰੂਸ ਦੇ ਰਾਸ਼ਟਰਪਤੀ ਪੁਤਿਨ ਦੇ ਭਾਰਤ ਦੌਰੇ ਤੋਂ ਪਹਿਲਾਂ ‘ਡਿਊਮਾ’ ਨੇ ਭਾਰਤ...

ਰੂਸ ਦੇ ਰਾਸ਼ਟਰਪਤੀ ਪੁਤਿਨ ਦੇ ਭਾਰਤ ਦੌਰੇ ਤੋਂ ਪਹਿਲਾਂ ‘ਡਿਊਮਾ’ ਨੇ ਭਾਰਤ ਦੇ ਨਾਲ ਇੱਕ ਮਹੱਤਵਪੂਰਨ ਫੌਜੀ ਸਮਝੌਤੇ ਨੂੰ ਦਿੱਤੀ ਮਨਜ਼ੂਰੀ

ਰੂਸ : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ 4-5 ਦਸੰਬਰ ਨੂੰ ਭਾਰਤ ਦਾ ਦੌਰਾ ਕਰਨਗੇ। ਪੁਤਿਨ ਦਾ ਭਾਰਤ ਦੌਰਾ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਦੇ ਲਿਹਾਜ਼ ਨਾਲ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ। ਪੁਤਿਨ ਦੇ ਦੌਰੇ ਤੋਂ ਪਹਿਲਾਂ ਰੂਸੀ ਸੰਸਦ ਦੇ ਹੇਠਲੇ ਸਦਨ ‘ਡਿਊਮਾ’ ਨੇ ਭਾਰਤ ਦੇ ਨਾਲ ਇੱਕ ਮਹੱਤਵਪੂਰਨ ਫੌਜੀ ਸਮਝੌਤੇ ਨੂੰ ਮਨਜ਼ੂਰੀ ਦਿੱਤੀ ਹੈ। ਰੂਸੀ ਸੰਸਦ ਤੋਂ ਮਨਜ਼ੂਰੀ ਉਦੋਂ ਮਿਲੀ ਹੈ ਜਦੋਂ ਇਸੇ ਸਾਲ ਫਰਵਰੀ ਵਿੱਚ ਦੋਵਾਂ ਸਰਕਾਰਾਂ ਵਿਚਕਾਰ ਫੌਜੀ ਉਪਕਰਨਾਂ ਦੇ ਆਪਸੀ ਆਦਾਨ-ਪ੍ਰਦਾਨ ਨੂੰ ਲੈ ਕੇ ਸਮਝੌਤੇ ‘ਤੇ ਦਸਤਖਤ ਹੋਏ ਸਨ। ਪਿਛਲੇ ਹਫਤੇ ਰੂਸ ਦੇ ਪ੍ਰਧਾਨ ਮੰਤਰੀ ਮਿਖਾਇਲ ਮਿਸ਼ੁਸਤਿਨ ਨੇ ਫੌਜੀ ਸਮਝੌਤੇ ਨੂੰ ਪ੍ਰਵਾਨਗੀ ਲਈ ‘ਡੂਮਾ’ ਨੂੰ ਭੇਜਿਆ ਸੀ।

ਕੀ ਬੋਲੇ ਡੂਮਾ ਦੇ ਪ੍ਰਧਾਨ ?

ਰੂਸੀ ਸੰਸਦ ਦੇ ਹੇਠਲੇ ਸਦਨ ‘ਡਿਊਮਾ’ ਦੇ ਪ੍ਰਧਾਨ ਵਿਆਚੇਸਲਾਵ ਵੋਲੋਡਿਨ ਨੇ ਸਦਨ ਦੇ ਪੂਰੇ ਇਜਲਾਸ ਵਿੱਚ ਕਿਹਾ, “ਭਾਰਤ ਨਾਲ ਸਾਡੇ ਰਿਸ਼ਤੇ ਰਣਨੀਤਕ ਅਤੇ ਵਿਆਪਕ ਹਨ ਅਤੇ ਅਸੀਂ ਇਸ ਰਿਸ਼ਤੇ ਨੂੰ ਮਹੱਤਵ ਦਿੰਦੇ ਹਾਂ। ਅਸੀਂ ਸਮਝਦੇ ਹਾਂ ਕਿ ਸਮਝੌਤੇ ਨੂੰ ਮਨਜ਼ੂਰੀ ਦੇਣਾ ਨਿਸ਼ਚਿਤ ਤੌਰ ‘ਤੇ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਦੇ ਵਿਸਥਾਰ ਵੱਲ ਇੱਕ ਮਹੱਤਵਪੂਰਨ ਕਦਮ ਹੈ।”

ਕੀ ਹੈ ਭਾਰਤ-ਰੂਸ ਦੇ ਵਿਚਕਾਰ ਸਮਝੌਤਾ?

ਦੱਸ ਦੇਈਏ ਕਿ, ਭਾਰਤ ਅਤੇ ਰੂਸ ਵਿਚਕਾਰ ਹੋਇਆ ਇਹ ਸਮਝੌਤਾ ਕਈ ਪੱਖਾਂ ਤੋਂ ਬਹੁਤ ਅਹਿਮ ਹੈ। ਸਮਝੌਤੇ ਦੇ ਤਹਿਤ ਇਹ ਤੈਅ ਕੀਤਾ ਗਿਆ ਹੈ ਕਿ ਭਾਰਤ ਅਤੇ ਰੂਸ ਦੀਆਂ ਫੌਜੀ ਟੁਕੜੀਆਂ ਵਿਚਕਾਰ ਤਾਲਮੇਲ ਕਿਵੇਂ ਦਾ ਹੋਵੇਗਾ। ਫ਼ੌਜੀ ਜਹਾਜ਼ ਅਤੇ ਜੰਗੀ ਬੇੜੇ ਕਿਵੇਂ ਭੇਜੇ ਜਾਣਗੇ, ਨਾਲ ਹੀ ਦੋਵਾਂ ਦੇਸ਼ਾਂ ਵਿਚਕਾਰ ਫ਼ੌਜੀ ਸਾਮਾਨ ਦੀ ਪਹੁੰਚ ਕਿਸ ਤਰ੍ਹਾਂ ਦੀ ਹੋਵੇਗੀ। ਇਹ ਸਮਝੌਤਾ ਸਿਰਫ਼ ਸੈਨਿਕਾਂ ਅਤੇ ਫ਼ੌਜੀ ਉਪਕਰਨਾਂ ਦੀ ਤਾਇਨਾਤੀ ਤੱਕ ਸੀਮਤ ਨਹੀਂ ਹੈ, ਸਗੋਂ ਸਾਮਾਨ ਸਬੰਧੀ ਪ੍ਰਬੰਧਾਂ ਨੂੰ ਵੀ ਤੈਅ ਕਰਦਾ ਹੈ।

ਭਾਰਤ ਅਤੇ ਰੂਸ ਦੋਵਾਂ ਨੂੰ ਹੋਵੇਗਾ ਲਾਭ

ਰੂਸੀ ਸੰਸਦ ਦੇ ਹੇਠਲੇ ਸਦਨ ‘ਡਿਊਮਾ’ ਦੀ ਵੈੱਬਸਾਈਟ ‘ਤੇ ਵੀ ਇਸ ਬਾਰੇ ਇੱਕ ਨੋਟ ਪੋਸਟ ਕੀਤਾ ਗਿਆ ਹੈ। ਨੋਟ ਵਿੱਚ ਕਿਹਾ ਗਿਆ ਹੈ ਕਿ ਸਮਝੌਤੇ ਦੀ ਮਨਜ਼ੂਰੀ ਨਾਲ ਰੂਸ ਅਤੇ ਭਾਰਤ ਦੇ ਜਹਾਜ਼ਾਂ, ਜੰਗੀ ਬੇੜਿਆਂ ਨੂੰ ਦੋਵੇਂ ਦੇਸ਼ਾਂ ਦੇ ਹਵਾਈ ਖੇਤਰ ਅਤੇ ਬੰਦਰਗਾਹਾਂ ਦੀ ਵਰਤੋਂ ਦੀ ਸਹੂਲਤ ਮਿਲੇਗੀ। ਸਮਝੌਤੇ ਦੇ ਤਹਿਤ ਤੈਅ ਕੀਤੀ ਗਈ ਪ੍ਰਕਿਰਿਆ ਦੀ ਵਰਤੋਂ ਸਾਂਝੇ ਫੌਜੀ ਅਭਿਆਸਾਂ, ਸਿਖਲਾਈ, ਮਾਨਵੀ ਸਹਾਇਤਾ, ਆਫ਼ਤ ਤੋਂ ਬਾਅਦ ਰਾਹਤ ਕਾਰਜਾਂ ਅਤੇ ਹੋਰ ਸਹਿਮਤੀ ਵਾਲੇ ਮਾਮਲਿਆਂ ਵਿੱਚ ਕੀਤੀ ਜਾਵੇਗੀ।

ਭਾਰਤ ਅਤੇ ਰੂਸ ਵਿਚਕਾਰ ਹੋਣਗੇ ਅਹਿਮ ਸਮਝੌਤੇ?

ਇਸ ਦੇ ਨਾਲ ਹੀ, ਇੱਥੇ ਇਹ ਵੀ ਦੱਸ ਦੇਈਏ ਕਿ, ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਭਾਰਤ ਯਾਤਰਾ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਕਈ ਮਹੱਤਵਪੂਰਨ ਸਮਝੌਤੇ ਹੋਣ ਦੀ ਸੰਭਾਵਨਾ ਹੈ। ਇਨ੍ਹਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਬ੍ਰਹਮੋਸ ਮਿਜ਼ਾਈਲ ਦੇ ਅਗਲੇ ਪੀੜ੍ਹੀ ਦੇ ਵਰਜਨ ਦਾ ਨਿਰਯਾਤ ਅਤੇ ਸਹਿ-ਉਤਪਾਦਨ ਸਮਝੌਤਾ ਸ਼ਾਮਲ ਹੈ। ਨਾਲ ਹੀ S-500 ਐਡਵਾਂਸਡ ਏਅਰ ਡਿਫੈਂਸ ਸਿਸਟਮ ਦੀ ਸਪਲਾਈ ਅਤੇ ਤਕਨੀਕੀ ਸਹਿਯੋਗ ‘ਤੇ ਵੀ ਗੱਲਬਾਤ ਹੋ ਸਕਦੀ ਹੈ। ਇਸ ਤੋਂ ਇਲਾਵਾ ਨਵੇਂ ਲੜਾਕੂ ਜਹਾਜ਼ ਅਤੇ ਹੈਲੀਕਾਪਟਰ ਦੇ ਸਾਂਝੇ ਉਤਪਾਦਨ ਜਾਂ ਖਰੀਦ ‘ਤੇ ਵੀ ਮੋਹਰ ਲੱਗ ਸਕਦੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments