HomePunjabਲੱਖਾਂ ਡਾਲਰ ਖਰਚ ਕੇ ਪਤਨੀ ਨੂੰ ਭੇਜਿਆ ਵਿਦੇਸ਼, ਵਿਦੇਸ਼ ਪਹੁੰਚ ਤੇ ਦਿਖਾਇਆ...

ਲੱਖਾਂ ਡਾਲਰ ਖਰਚ ਕੇ ਪਤਨੀ ਨੂੰ ਭੇਜਿਆ ਵਿਦੇਸ਼, ਵਿਦੇਸ਼ ਪਹੁੰਚ ਤੇ ਦਿਖਾਇਆ ਆਪਣਾ ਅਸਲੀ ਰੂਪ

ਮਾਛੀਵਾੜਾ ਸਾਹਿਬ : 1.07 ਲੱਖ ਖਰਚ ਕਰ ਕੇ ਆਸਟ੍ਰੇਲੀਆ ਭੇਜੀ ਪਤਨੀ ਦੁਆਰਾ ਆਪਣੇ ਪਤੀ ਨੂੰ ਪੀ.ਆਰ ਕਰਵਾਉਣ ਤੋਂ ਇਨਕਾਰ ਕਰਨ ਤੇ ਕਥਿਤ ਦੋਸ਼ੀ ਪਤਨੀ ਭਵਨੀਤ ਕੌਰ, ਸਹੁਰਾ ਗੁਰਮੀਤ ਸਿੰਘ ਅਤੇ ਸੱਸ ਧਰਮਵੀਰ ਕੌਰ ਨਿਵਾਸੀ ਖੰਨਾ ਦੇ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਮਾਛੀਵਾੜਾ (Machiwara) ਵਾਸੀ ਸੋਮ ਨਾਥ ਨੇ ਉੱਚ ਪੁਲਿਸ ਅਧਿਕਾਰੀਆਂ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ ਲੜਕਾ ਆਕਾਸ਼ ਗੁਰਮੀਤ ਸਿੰਘ ਦੇ ਘਰ ਦੇ ਸਾਹਮਣੇ ਕੰਪਿਊਟਰ ਰਿਪੇਅਰ ਦੀ ਦੁਕਾਨ ਕਰਦਾ ਸੀ। 2017 ਵਿੱਚ ਉਹ ਆਪਣੇ ਲੜਕੇ ਆਕਾਸ਼ ਲਈ ਲੜਕੀ ਲੱਭ ਰਿਹਾ ਸੀ ਕਿ ਗੁਰਮੀਤ ਸਿੰਘ ਉਸ ਨੂੰ ਮਿਲਿਆ ਅਤੇ ਕਿਹਾ ਕਿ ਉਸਦੀ ਲੜਕੀ ਭਵਨੀਤ ਕੌਰ +2 ਪਾਸ ਹੈ ਜੋ ਆਈਲੈਟਸ ਕਰਨ ਤੋਂ ਬਾਅਦ ਵਿਦੇਸ਼ ਜਾਣਾ ਚਾਹੁੰਦੀ ਹੈ ਇਸ ਲਈ ਉਹ ਲੜਕੇ ਨੂੰ ਵੀ ਆਸਟ੍ਰੇਲੀਆ ਲੈ ਜਾਵੇਗੀ ਅਤੇ ਪੀ.ਆਰ. ਕਰਵਾ ਦੇਵੇਗਾ।

ਗੁਰਮੀਤ ਸਿੰਘ ਅਤੇ ਉਸ ਦੀ ਪਤਨੀ ਧਰਮਵੀਰ ਕੌਰ ਨੇ ਉਸ ਨੂੰ ਭਰੋਸਾ ਦਿਵਾਇਆ ਕਿ ਜੇਕਰ ਉਹ ਉਨ੍ਹਾਂ ਦੀ ਲੜਕੀ ਨੂੰ ਆਈਲੈਟਸ ਕਰਵਾ ਕੇ ਖਰਚੇ ‘ਤੇ ਵਿਦੇਸ਼ ਭੇਜਣਗੇ ਤਾਂ ਉਹ ਆਕਾਸ਼ ਨੂੰ ਉੱਥੇ ਬੁਲਾ ਕੇ ਪੀ.ਆਰ. ਕਰਵਾ ਦੇਣਗੇ ਆਕਾਸ਼ ਅਤੇ ਭਵਨੀਤ ਕੌਰ ਦਾ ਵਿਆਹ 20-2-2017 ਨੂੰ ਦੋਵਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਕੀਤਾ ਗਿਆ ਸੀ, ਜਿਸ ਦਾ ਸਾਰਾ ਖਰਚਾ ਲੜਕੇ ਦੇ ਪਰਿਵਾਰ ਨੇ ਚੁੱਕਿਆ ਸੀ। ਸੋਮ ਨਾਥ ਅਨੁਸਾਰ ਉਸ ਦੀ ਨੂੰਹ ਭਵਨੀਤ ਕੌਰ ਨੇ ਤਿੰਨ ਵਾਰ ਆਈਲੈਟਸ ਕੀਤਾ ਅਤੇ ਫਿਰ ਕਾਲਜ ਦੀ ਫੀਸ, ਟਿਕਟਾਂ ਅਤੇ ਸ਼ਾਪਿੰਗ ‘ਤੇ ਲੱਖਾਂ ਰੁਪਏ ਖਰਚ ਕੀਤੇ। ਇਸ ਤੋਂ ਬਾਅਦ ਉਹ ਆਸਟ੍ਰੇਲੀਆ ਚਲੀ ਗਈ। ਵਿਦੇਸ਼ ਜਾਣ ਵਾਲੇ ਦਿਨ ਵੀ ਉਸ ਦੀ ਨੂੰਹ ਦੇ ਮਾਤਾ-ਪਿਤਾ ਨੇ 15,000 ਡਾਲਰ ਖਰਚਣ ਲਈ ਕਿਹਾ ਕਿਉਂਕਿ ਉੱਥੇ ਇਸਦੀ ਲੋੜ ਪੈ ਸਕਦੀ ਹੈ। ਉਸ ਦੇ ਬੇਟੇ ਦੇ ਸਹੁਰਿਆਂ ਨੇ ਉਸ ਨੂੰ ਭਰੋਸਾ ਦਿੱਤਾ ਕਿ ਜੇਕਰ ਉਨ੍ਹਾਂ ਦੀ ਧੀ ਆਸਟ੍ਰੇਲੀਆ ਜਾ ਕੇ ਪੀ.ਆਰ. ਨਾ ਕਰਵਾ ਸਕੀ ਤਾਂ ਉਹ ਪੈਸੇ ਵਾਪਸ ਕਰ ਦੇਵੇਗਾ।

ਜਾਣਕਾਰੀ ਅਨੁਸਾਰ ਵਿਦੇਸ਼ ਜਾਣ ਤੋਂ ਬਾਅਦ ਭਵਨੀਤ ਕੌਰ ਨੇ ਵੀ ਆਪਣੇ ਪਤੀ ਨਾਲ ਸੰਪਰਕ ਘਟਾ ਦਿੱਤਾ ਅਤੇ ਉਸਨੂੰ ਆਸਟ੍ਰੇਲੀਆ ਬੁਲਾਉਣ ਲਈ ਟਾਲ ਮਟੋਲ ਕੀਤੀ। ਸਾਲ 2021 ਵਿੱਚ ਜਦੋਂ ਉਸ ਦੀ ਨੂੰਹ ਭਵਨੀਤ ਕੌਰ ਦੀ ਪੜ੍ਹਾਈ ਪੂਰੀ ਹੋਈ ਤਾਂ ਉਸ ਨੇ ਆਪਣੇ ਬੇਟੇ ਆਕਾਸ਼ ਨੂੰ ਵਿਦੇਸ਼ ਬੁਲਾਉਣ ਲਈ ਕਿਹਾ ਪਰ ਪਹਿਲਾਂ ਤਾਂ ਉਹ ਟਾਲ-ਮਟੋਲ ਕਰਦੀ ਰਹੀ ਅਤੇ ਫਿਰ ਬੜੀ ਮੁਸ਼ਕਲ ਨਾਲ ਉਸ ਨੂੰ ਵਿਦੇਸ਼ ਬੁਲਾ ਲਿਆ। ਜਦੋਂ ਉਸ ਦਾ ਲੜਕਾ ਵਿਦੇਸ਼ ਪਹੁੰਚਿਆ ਤਾਂ ਭਵਨੀਤ ਕੌਰ ਨੇ ਆਪਣੇ ਪਤੀ ਦਾ ਮੋਬਾਈਲ ਨੰਬਰ ਬਲਾਕ ਕਰ ਦਿੱਤਾ ਅਤੇ ਗੱਲਬਾਤ ਬੰਦ ਕਰ ਦਿੱਤੀ।

ਬਿਆਨਕਰਤਾ ਅਨੁਸਾਰ ਉਸ ਨੇ ਆਪਣੇ ਪੁੱਤਰ ਨੂੰ ਵਿਦੇਸ਼ ਭੇਜਣ ਲਈ ਆਪਣੀ ਨੂੰਹ ਅਤੇ ਸਹੁਰੇ ਪਰਿਵਾਰ ‘ਤੇ ਕਰੀਬ 1.07 ਲੱਖ ਡਾਲਰ ਅਤੇ 10 ਲੱਖ ਰੁਪਏ ਨਕਦ ਖਰਚ ਕੀਤੇ, ਪਰ ਲੱਖਾਂ ਰੁਪਏ ਖਰਚਣ ਦੇ ਬਾਵਜੂਦ ਉਸ ਦੀ ਨੂੰਹ ਅਤੇ ਪੁੱਤਰ ਦੇ ਸਹੁਰੇ ਪਰਿਵਾਰ ਨੇ ਮਿਲ ਕੇ ਉਸ ਨਾਲ ਧੋਖਾਧੜੀ ਕੀਤੀ। ਜਿਸ ਕਾਰਨ ਉਸ ਦੇ ਪੁੱਤਰ ਨੂੰ ਪੀ.ਆਰ. ਨਹੀਂ ਮਿਲ ਸਕਿਆ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਤੋਂ ਬਾਅਦ ਪਤਨੀ ਭਵਨੀਤ ਕੌਰ, ਸਹੁਰਾ ਗੁਰਮੀਤ ਸਿੰਘ ਅਤੇ ਸੱਸ ਧਰਮਵੀਰ ਕੌਰ ਦੇ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਹੈ। ਇਸ ਸਬੰਧੀ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments