ਨਵੀਂ ਦਿੱਲੀ : ਭਾਰਤੀ ਧਰਤੀ ‘ਤੇ ਹੋਣ ਵਾਲੀ ਅਗਲੀ ਕ੍ਰਿਕਟ ਸੀਰੀਜ਼ ਲਈ ਅਫਗਾਨਿਸਤਾਨ ਕ੍ਰਿਕਟ ਬੋਰਡ ਨੇ ਆਪਣੀ ਵਨਡੇ ਅਤੇ ਟੈਸਟ ਟੀਮ ਦਾ ਐਲਾਨ ਕਰ ਦਿੱਤਾ ਹੈ। ਦੋਵੇਂ ਫਾਰਮੈਟਾਂ ਵਿੱਚ ਟੀਮ ਦੀ ਕਮਾਨ ਖੱਬੇ ਹੱਥ ਦੇ ਤਜਰਬੇਕਾਰ ਬੱਲੇਬਾਜ਼ ਹਸ਼ਮਤੁੱਲਾ ਸ਼ਾਹਿਦੀ ਨੂੰ ਸੌਂਪੀ ਗਈ ਹੈ। ਅਫਗਾਨਿਸਤਾਨ ਦਾ ਇਹ ਭਾਰਤ ਦੌਰਾ 6 ਜੂਨ ਤੋਂ ਸ਼ੁਰੂ ਹੋ ਕੇ 20 ਜੂਨ ਤੱਕ ਚੱਲੇਗਾ, ਜਿਸ ਦੇ ਤਹਿਤ ਦੋਵਾਂ ਟੀਮਾਂ ਵਿਚਕਾਰ ਇੱਕ ਇਤਿਹਾਸਕ ਟੈਸਟ ਮੈਚ ਅਤੇ ਤਿੰਨ ਮੈਚਾਂ ਦੀ ਇੱਕ ਦਿਲਚਸਪ ਵਨਡੇ ਸੀਰੀਜ਼ ਖੇਡੀ ਜਾਵੇਗੀ।
ਵਨਡੇ ਸੀਰੀਜ਼ ਅਤੇ ਟੈਸਟ ਟੀਮਾਂ ਦਾ ਐਲਾਨ
ਅਫਗਾਨਿਸਤਾਨ ਨੇ ਇਸ ਮਹੱਤਵਪੂਰਨ ਦੌਰੇ ਲਈ ਆਪਣੀ ਟੀਮ ਵਿੱਚ ਤਜਰਬੇ ਅਤੇ ਨੌਜਵਾਨ ਉਤਸ਼ਾਹ ਦਾ ਸੰਪੂਰਨ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਵਨਡੇ ਸੀਰੀਜ਼ ਦੇ ਲਈ ਅਫਗਾਨਿਸਤਾਨ ਨੇ ਆਪਣੀ ਪੂਰੀ ਤਾਕਤ ਲਗਾ ਦਿੱਤੀ ਹੈ। ਵਨਡੇ ਟੀਮ ਵਿੱਚ ਜਾਦੂਈ ਸਪਿਨਰ ਰਾਸ਼ਿਦ ਖਾਨ, ਵਿਸਫੋਟਕ ਬੱਲੇਬਾਜ਼ ਰਹਿਮਾਨੁੱਲਾ ਗੁਰਬਾਜ਼ ਅਤੇ ਇਬਰਾਹਿਮ ਜ਼ਦਰਾਨ ਵਰਗੇ ਸਟਾਰ ਖਿਡਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ, ਜੋ ਕਿਸੇ ਵੀ ਸਥਿਤੀ ਵਿੱਚ ਮੈਚ ਦਾ ਪਾਸਾ ਪਲਟਣ ਦੀ ਸਮਰੱਥਾ ਹੈ। ।
ਟੈਸਟ ਟੀਮ ਵਿੱਚ ਨਵੇਂ ਚਿਹਰਿਆਂ ‘ਤੇ ਭਰੋਸਾ
ਇਸ ਦੌਰਾਨ, ਇੱਕਮਾਤਰ ਟੈਸਟ ਮੈਚ ਦੇ ਲਈ ਅਫਗਾਨਿਸਤਾਨ ਨੇ ਆਪਣੀ ਟੀਮ ਵਿੱਚ ਕੁਝ ਵੱਡੇ ਬਦਲਾਅ ਕੀਤੇ ਹਨ। ਟੈਸਟ ਟੀਮ ਦੀ ਬੱਲੇਬਾਜ਼ੀ ਲਾਈਨ-ਅੱਪ ਨੂੰ ਰਹਿਮਤ ਸ਼ਾਹ, ਰਹਿਮਾਨਉੱਲਾ ਗੁਰਬਾਜ਼ ਅਤੇ ਆਲਰਾਊਂਡਰ ਅਜ਼ਮਤੁੱਲਾ ਉਮਰਜ਼ਈ ਦੇ ਮੋਢਿਆਂ ‘ਤੇ ਹੋਵੇਗੀ। ਵਿਕਟਕੀਪਿੰਗ ਦੀ ਜ਼ਿੰਮੇਵਾਰੀ ਦੇ ਲਈ ਇਸ ਵਾਰ ਅਫਸਰ ਜਜ਼ਈ ਅਤੇ ਇਕਰਾਮ ਅਲੀਖਿਲ ਦੋਵਾਂ ਨੂੰ ਟੈਸਟ ਟੀਮ ਵਿੱਚ ਜਗ੍ਹਾ ਦਿੱਤੀ ਗਈ ਹੈ।
ਅਫਗਾਨਿਸਤਾਨ ਵਨਡੇ ਟੀਮ:
ਹਸ਼ਮਤੁੱਲਾ ਸ਼ਾਹਿਦੀ (ਕਪਤਾਨ), ਰਹਿਮਾਨਉੱਲ੍ਹਾ ਗੁਰਬਾਜ਼ (ਵਿਕਟਕੀਪਰ), ਇਬਰਾਹਿਮ ਜ਼ਦਰਾਨ, ਸਦੀਕਉੱਲ੍ਹਾ ਅਟਲ, ਦਰਵੇਸ਼ ਰਸੂਲੀ, ਰਹਿਮਤ ਸ਼ਾਹ, ਇਕਰਾਮ ਅਲੀਖਿਲ (ਵਿਕਟਕੀਪਰ), ਮੁਹੰਮਦ ਨਬੀ, ਅਜ਼ਮਤੁੱਲਾ ਉਮਰਜ਼ਈ, ਰਸ਼ੀਦ ਖਾਨ, ਨੰਗਿਆਲ ਖਰੋਤਾਈ, ਏ.ਐਮ.ਗਜ਼ਨਫਰ, ਜ਼ਿਆ ਉ ਰਹਿਮਾਨ ਸ਼ਰੀਫੀ, ਫਰੀਦ ਮਲਿਕ, ਬਿਲਾਲ ਸਾਮੀ।
ਰਿਜ਼ਰਵ ਖਿਡਾਰੀ: ਕੈਸ ਅਹਿਮਦ, ਸਲੀਮ ਸਫੀ, ਬਸ਼ੀਰ ਅਹਿਮਦ।
ਅਫਗਾਨਿਸਤਾਨ ਟੈਸਟ ਟੀਮ:
ਹਸ਼ਮਤੁੱਲਾ ਸ਼ਾਹਿਦੀ (ਕਪਤਾਨ), ਅਬਦੁਲ ਮਲਿਕ, ਸਦੀਕਉੱਲ੍ਹਾ ਅਟਲ, ਰਹਿਮਤ ਸ਼ਾਹ, ਰਹਿਮਾਨਉੱਲ੍ਹਾ ਗੁਰਬਾਜ਼, ਰਹਿਮਾਨਉੱਲ੍ਹਾ ਜ਼ਦਰਾਨ, ਅਫਸਾਰ ਜ਼ਜ਼ਈ (ਵਿਕਟਕੀਪਰ), ਇਕਰਾਮ ਅਲੀਖਿਲ (ਵਿਕਟਕੀਪਰ), ਅਜ਼ਮਤੁੱਲਾ ਉਮਰਜ਼ਈ, ਸ਼ਰਫੂਦੀਨ ਅਸ਼ਰਫ, ਨਮਗਯਾਲ ਖਰੋਤਾਈ, ਕੈਸ ਅਹਿਮਦ, ਬਿਲਾਲ ਸਾਮੀ, ਜ਼ਿਆ ਸ਼ਰੀਫੀ, ਸਲੀਮ ਸਫੀ।
ਰਿਜ਼ਰਵ ਖਿਡਾਰੀ: ਬਸ਼ੀਰ ਅਹਿਮਦ, ਬਹਿਰ ਸ਼ਾਹ, ਇਸਮਤ ਆਲਮ।
