ਲੁਧਿਆਣਾ: ਸ਼ੇਰਪੁਰ ਚੌਕ ‘ਤੇ ਗਲਤ ਦਿਸ਼ਾ ਤੋਂ ਆ ਰਹੀ ਇੱਕ ਟਰੈਕਟਰ-ਟਰਾਲੀ ਨੇ ਇੱਕ ਸਾਇਕਲ ਸਵਾਰ ਨੂੰ ਕੁਚਲ ਦਿੱਤਾ । ਇਸ ਦੌਰਾਨ ਮੌਕੇ ‘ਤੇ ਚੀਕ-ਪੁਕਾਰ ਮਚ ਗਈ । ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ ਟਰੈਕਟਰ ਟਰਾਲੀ ਬਿਨਾਂ ਨੰਬਰ ਪਲੇਟ ਦੇ ਸੀ ਹਾਦਸੇ ਤੋਂ ਬਾਅਦ ਟਰੈਕਟਰ-ਟਰਾਲੀ ਚਲਾਉਣ ਵਾਲਾ ਡਰਾਇਵਰ ਮੌਕੇ ਤੋਂ ਹੀ ਫਰਾਰ ਹੋ ਗਿਆ ।
ਉੱਥੇ ਮੌਜੂਦ ਲੋਕਾਂ ਨੇ ਐਬੂਲਸ ਨੂੰ ਫੋਨ ਕੀਤਾ । ਪਰ ਸਰਕਾਰੀ ਐਬੂਲਸ ਮੌਕੇ ‘ਤੇ ਨਾ ਪਹੁੰਚੀ ਤਾਂ ਇੱਕ ਪ੍ਰਾਈਵੇਟ ਐਬੂਲਸ ਨੂੰ ਬੁਲਾਇਆ ਗਿਆ ਪਰ ਜਦੋਂ ਤੱਕ ਲਹੂ ਜ਼ਿਆਦਾ ਵਹਿ ਜਾਣ ਕਾਰਨ ਉਸਦੀ ਮੌਤ ਹੋ ਚੁੱਕੀ ਸੀ । ਪੁਲਿਸ ਵੀ 45 ਮਿੰਟ ਦੇਰੀ ਨਾਲ ਪਹੁੰਚੀ ।ਜਿਸ ਕਾਰਨ ਲੋਕਾਂ ਦਾ ਗੁੱਸਾ ਸੱਤਵੇਂ ਆਸਮਾਨ ‘ਤੇ ਪਹੁੰਚ ਗਿਆ । ਉਨ੍ਹਾਂ ਦੋਸ਼ੀ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ।
