Homeਹੈਲਥਰਮਜ਼ਾਨ ਦੇ ਦੌਰਾਨ ਆਪਣੇ ਸਰੀਰ ’ਚ ਪਾਣੀ ਦੀ ਕਮੀ ਨੂੰ ਪੂਰਾ ਕਰਨ...

ਰਮਜ਼ਾਨ ਦੇ ਦੌਰਾਨ ਆਪਣੇ ਸਰੀਰ ’ਚ ਪਾਣੀ ਦੀ ਕਮੀ ਨੂੰ ਪੂਰਾ ਕਰਨ ਲਈ ਅਪਣਾਓ ਇਹ 5 ਸਿਹਤਮੰਦ ਡਰਿੰਕ

Health News : ਰਮਜ਼ਾਨ ਦੌਰਾਨ ਸਾਰਾ ਦਿਨ ਰੋਜ਼ੇ ਰੱਖਣ ਤੋਂ ਬਾਅਦ, ਸਰੀਰ ਥਕਾਵਟ ਮਹਿਸੂਸ ਕਰਦਾ ਹੈ। ਕਈ ਵਾਰ ਚੱਕਰ ਆਉਣੇ ਅਤੇ ਕਮਜ਼ੋਰੀ ਮਹਿਸੂਸ ਹੁੰਦੀ ਹੈ। ਅਜਿਹਾ ਇਸ ਲਈ ਹੈ ਕਿਉਂਕਿ ਦਿਨ ਭਰ ਸਰੀਰ ਨੂੰ ਲੋੜੀਂਦਾ ਪਾਣੀ ਅਤੇ ਭੋਜਨ ਨਹੀਂ ਮਿਲਦਾ। ਇਸ ਲਈ, ਇਫਤਾਰ ਵਿੱਚ ਸਹੀ ਚੀਜ਼ ਪੀਣਾ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਸਿਹਤਮੰਦ ਡਰਿੰਕ ਨਾਲ ਰੌਜਾਂ ਖੋਲਦੇ ਹੋ, ਤਾਂ ਸਰੀਰ ਨੂੰ ਤੁਰੰਤ ਊਰਜਾ ਮਿਲਦੀ ਹੈ ਅਤੇ ਥਕਾਵਟ ਦੂਰ ਹੋ ਜਾਦੀ ਹੈ। ਇਸ ਰਮਜ਼ਾਨ, ਤੁਸੀਂ ਹੇਠਾਂ ਦੱਸੇ ਗਏ ਸਿਹਤਮੰਦ ਡਰਿੰਕ ਨੂੰ ਅਜ਼ਮਾ ਸਕਦੇ ਹੋ।

  1. ਖਜੂਰ ਅਤੇ ਦੁੱਧ

ਰੋਜ਼ਾ ਖੋਲ੍ਹਣ ਲਈ ਖਜੂਰ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। ਖਜੂਰ ਵਿੱਚ ਕੁਦਰਤੀ ਮਿਠਾਸ ਹੁੰਦੀ ਹੈ ਜੋ ਤੁਰੰਤ ਤਾਕਤ ਦਿੰਦੀ ਹੈ। ਤੁਸੀਂ 1 ਜਾਂ 2 ਖਜੂਰ ਖਾ ਕੇ ਇੱਕ ਗਲਾਸ ਹਲਕਾ ਕੋਸਾ ਦੁੱਧ ਪੀ ਲਓ। ਇਸ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ ਅਤੇ ਕਮਜ਼ੋਰੀ ਘੱਟ ਹੁੰਦੀ ਹੈ।

  1. ਨਿੰਬੂ, ਸ਼ਹਿਦ ਅਤੇ ਪਾਣੀ

ਇੱਕ ਗਲਾਸ ਪਾਣੀ ਵਿੱਚ ਥੋੜ੍ਹਾ ਜਿਹਾ ਨਿੰਬੂ ਦਾ ਰਸ ਅਤੇ ਇੱਕ ਚਮਚ ਸ਼ਹਿਦ ਮਿਲਾ ਕੇ ਪੀਓ। ਇਹ ਡਰਿੰਕ ਸਰੀਰ ਨੂੰ ਠੰਢਕ ਦਿੰਦਾ ਹੈ ਅਤੇ ਡੀਹਾਈਡਰੇਸ਼ਨ ਨੂੰ ਪੂਰਾ ਕਰਦਾ ਹੈ। ਇਸ ਨਾਲ ਪੇਟ ਵੀ ਹਲਕਾ ਰਹਿੰਦਾ ਹੈ ਅਤੇ ਤਾਜ਼ਗੀ ਮਹਿਸੂਸ ਹੁੰਦੀ ਹੈ।

  1. ਮਿੱਠੀ ਜਾਂ ਨਮਕੀਨ ਲੱਸੀ

ਲੱਸੀ ਰੋਜ਼ਾ ਖੋਲ੍ਹਣ ਦੇ ਲਈ ਇੱਕ ਵਧੀਆ ਵਿਕਲਪ ਹੈ। ਦਹੀਂ ਤੋਂ ਬਣੀ ਲੱਸੀ ਪੇਟ ਨੂੰ ਠੰਢਕ ਦਿੰਦੀ ਹੈ ਅਤੇ ਸਰੀਰ ਨੂੰ ਤਾਕਤ ਦਿੰਦੀ ਹੈ। ਤੁਸੀਂ ਥੋੜ੍ਹੀ ਜਿਹੀ ਮਿੱਠੀ ਜਾਂ ਥੋੜ੍ਹੀ ਜਿਹੀ ਨਮਕੀਨ ਲੱਸੀ ਪੀ ਸਕਦੇ ਹੋ। ਧਿਆਨ ਰੱਖੋ ਕਿ ਇਸਨੂੰ ਬਹੁਤ ਜ਼ਿਆਦਾ ਮਿੱਠਾ ਨਾ ਬਣਾਓ। ਇੱਕ ਗਲਾਸ ਲੱਸੀ ਨਾਲ ਥਕਾਵਟ ਕਾਫੀ ਦੂਰ ਹੋ ਜਾਂਦੀ ਹੈ।

  1. ਤਾਜ਼ੇ ਫਲਾਂ ਦਾ ਜੂਸ

ਘਰ ਦਾ ਬਣਾਇਆ ਸੰਤਰਾ, ਤਰਬੂਜ, ਜਾਂ ਅਨਾਰ ਦਾ ਜੂਸ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਵਿੱਚ ਵਿਟਾਮਿਨ ਹੁੰਦੇ ਹਨ ਜੋ ਸਰੀਰ ਨੂੰ ਜਲਦੀ ਊਰਜਾ ਦਿੰਦੇ ਹਨ। ਕੋਸ਼ਿਸ਼ ਕਰੋ ਕਿ ਜੂਸ ਵਿੱਚ ਬਾਹਰ ਦੀ ਚੀਨੀ ਨ ਪਾਓ।

  1. ਬਦਾਮ ਸ਼ੇਕ

ਜੇਕਰ ਤੁਸੀਂ ਬਹੁਤ ਕਮਜ਼ੋਰ ਮਹਿਸੂਸ ਕਰਦੇ ਹੋ, ਤਾਂ ਤੁਸੀਂ ਹਲਕਾ ਬਦਾਮ ਸ਼ੇਕ ਪੀ ਸਕਦੇ ਹੋ। ਇਸ ਵਿੱਚ ਪ੍ਰੋਟੀਨ ਅਤੇ ਚੰਗੀ ਚਰਬੀ ਹੁੰਦੀ ਹੈ, ਜੋ ਲੰਬੇ ਸਮੇਂ ਤੱਕ ਤਾਕਤ ਦਿੰਦਾ ਹੈ। ਇਸਨੂੰ ਬਹੁਤ ਜ਼ਿਆਦਾ ਮਿੱਠਾ ਨਾ ਬਣਾਓ।

ਰੋਜ਼ਾ ਖੋਲਦੇ ਸਮੇਂ, ਪਹਿਲਾਂ ਹਲਕੀ ਡਰਿੰਕ ਲਓ, ਅਤੇ ਫਿਰ ਥੋੜਾ ਆਰਾਮ ਕਰਕੇ ਖਾਣਾ ਖਾਓ। ਬਹੁਤ ਜ਼ਿਆਦਾ ਤਲੀਆਂ ਹੋਈਆਂ ਚੀਜ਼ਾਂ ਇੱਕੋ ਵਾਰ ਖਾਣ ਤੋਂ ਬਚੋ। ਸਹੀ ਡ੍ਰਿੰਕ ਨਾਲ ਤੁਸੀਂ ਆਪਣੇ ਆਪ ਨੂੰ ਤਾਜ਼ਾ ਮਹਿਸੂਸ ਕਰੋਗੇ। ਇਸ ਵਾਰ ਇਫਤਾਰ ਦੀ ਸ਼ੁਰੂਆਤ ਸਿਹਤਮੰਦ ਤਰੀਕੇ ਨਾਲ ਕਰੋ ਅਤੇ ਪੂਰੇ ਰਮਜ਼ਾਨ ਵਿੱਚ ਆਪਣੇ ਆਪ ਨੂੰ ਫਿੱਟ ਰੱਖੋ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments