Homeਹੈਲਥਸੁੱਕੀ ਖਾਂਸੀ ਤੋਂ ਛੁਟਕਾਰਾ ਪਾਉਣ ਲਈ ਆਪਣੀ ਡਾਇਟ ’ਚ ਸ਼ਾਮਲ ਕਰੋ ਇਹ...

ਸੁੱਕੀ ਖਾਂਸੀ ਤੋਂ ਛੁਟਕਾਰਾ ਪਾਉਣ ਲਈ ਆਪਣੀ ਡਾਇਟ ’ਚ ਸ਼ਾਮਲ ਕਰੋ ਇਹ ਚੀਜ਼ਾਂ

Health News : ਕੀ ਤੁਸੀਂ ਵੀ ਸੁੱਕੀ ਖਾਂਸੀ ਲਈ ਦਵਾਈਆਂ ਜਾਂ ਸਿਰਪ ਦਾ ਸੇਵਨ ਕਰਦੇ ਹੋ? ਤੁਹਾਡੀ ਜਾਣਕਾਰੀ ਦੇ ਲਈ ਦੱਸ ਦਈਏ ਕਿ ਨੈਚੁਰਲੀ ਵੀ ਸਿਹਤ ਨਾਲ ਜੁੜੀ ਇਸ ਸਮੱਸਿਆ ਨੂੰ ਦੂਰ ਕੀਤਾ ਜਾ ਸਕਦਾ ਹੈ। ਆਯੁਰਵੇਦ ਦੇ ਮੁਤਾਬਕ ਕੁਝ ਜੜੀ ਬੂਟੀਆਂ ਨੂੰ ਸਹੀ ਮਾਤਰਾ ਵਿੱਚ ਅਤੇ ਸਹੀ ਤਰੀਕੇ ਨਾਲ ਡਾਇਟ ਪਲਾਨ ਵਿੱਚ ਸ਼ਾਮਲ ਕਰਨ ਨਾਲ ਬਹੁਤ ਜਲਦੀ ਸੁੱਕੀ ਖਾਂਸੀ ਨੂੰ ਅਲਵਿਦਾ ਕਿਹਾ ਜਾ ਸਕਦਾ ਹੈ। ਆਉ ਇਸ ਤਰ੍ਹਾਂ ਦੀਆਂ ਕੁਝ ਫਾਇਦੇਮੰਦ ਔਸ਼ਧੀਆਂ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ।

ਸ਼ਹਿਦ – ਸ਼ਹਿਦ ਨੂੰ ਗਲੇ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਤੁਹਾਨੂੰ ਸਿਰਫ਼ ਇੱਕ ਤੋਂ ਦੋ ਚਮਚ ਸ਼ਹਿਦ ਨੂੰ ਗਰਮ ਪਾਣੀ ਦੇ ਨਾਲ ਸੇਵਨ ਕਰਨ ਦੀ ਲੋੜ ਹੈ। ਸੁੱਕੀ ਖਾਂਸੀ ਦੀ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਦੇ ਲਈ ਤੁਸੀ ਵੀ ਇਸ ਨੈਚੁਰਲ ਉਪਾਏ ਨੂੰ ਅਜਮਾ ਸਕਦੇ ਹੋ।

ਮੁਲੱਠੀ – ਕੀ ਤੁਸੀਂ ਜਾਣਦੇ ਹੋ ਕਿ ਪੁਰਾਣੇ ਸਮੇਂ ਤੋਂ ਹੀ ਗਲੇ ਲਈ ਮੁਲੇਠੀ ਦਾ ਸੇਵਨ ਕਰਨ ਦੀ ਸਲਾਹ ਦਿੱਤੀ ਜਾਂਦੀ ਰਹੀ ਹੈ। ਮੁਲੇਠੀ ਵਿੱਚ ਦਵਾਈ ਵਾਲੇ ਗੁਣਾਂ ਦੀ ਚੰਗੀ ਖਾਸੀ ਮਾਤਰਾ ਪਾਈ ਜਾਂਦੀ ਹੈ। ਜੇਕਰ ਤੁਸੀਂ ਖੁਸ਼ਕ ਖਾਂਸੀ ਦੀ ਸਮੱਸਿਆ ਨੂੰ ਦੂਰ ਕਰਨਾ ਚਾਹੁੰਦੇ ਹੋ, ਤਾਂ ਮੁਲੇਠੀ ਦਾ ਕਾੜ੍ਹਾ ਬਣਾ ਕੇ ਪੀਓ। ਜੇਕਰ ਤੁਸੀਂ ਚਾਹੋ, ਤਾਂ ਮੁਲੇਠੀ ਦੇ ਕਾੜ੍ਹੇ ਦੀ ਥਾਂ ਮੁਲੱਠੀ ਦੀ ਜੜ ਨੂੰ ਚੂਸ ਵੀ ਸਕਦੇ ਹੋ।

ਅਦਰਕ – ਗਲਾ ਖਰਾਬ ਹੋਣ ‘ਤੇ ਦਾਦੀ-ਨਾਨੀ ਅਕਸਰ ਅਦਰਕ ਵਾਲੀ ਚਾਹ ਪੀਣ ਦੀ ਸਲਾਹ ਦਿੰਦੀਆਂ ਸਨ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਅਦਰਕ ਵਿੱਚ ਐਂਟੀ-ਇੰਫਲੇਮੇਟਰੀ ਅਤੇ ਐਂਟੀ-ਬੈਕਟੀਰੀਅਲ ਗੁਣ ਮੌਜੂਦ ਹੁੰਦੇ ਹਨ। ਅਦਰਕ ਦੇ ਰਸ ਨੂੰ ਸ਼ਹਿਦ ਦੇ ਨਾਲ ਲੈਣ ਨਾਲ ਵੀ ਖੰਘ ਤੋਂ ਰਾਹਤ ਮਿਲ ਸਕਦੀ ਹੈ।

ਹਲਦੀ – ਹਲਦੀ ਤੁਹਾਡੇ ਸਿਹਤ ਨੂੰ ਚਾਰੋ ਤਰਫ਼ ਫਾਇਦਾ ਪਹੁੰਚਾ ਸਕਦੀ ਹੈ। ਸਿਹਤ ਮਾਹਰਾਂ ਮੁਤਾਬਕ ਹਲਦੀ ਦਾ ਸੇਵਨ ਕਰਨਾ, ਗਲੇ ਲਈ ਫਾਇਦੇਮੰਦ ਸਾਬਤ ਹੋ ਸਕਦਾ ਹੈ। ਜੇ ਤੁਸੀਂ ਸੁੱਕੀ ਖਾਂਸੀ ਦੀ ਸਮੱਸਿਆ ਤੋਂ ਮੁਕਤ ਹੋਣਾ ਚਾਹੁੰਦੇ ਹੋ, ਤਾਂ ਆਪਣੇ ਡਾਈਟ ਪਲਾਨ ਵਿੱਚ ਪੋਸ਼ਕ ਤੱਤਾਂ ਨਾਲ ਭਰਪੂਰ ਹਲਦੀ ਵਾਲੀ ਦੁੱਧ ਨੂੰ ਸ਼ਾਮਲ ਕਰ ਸਕਦੇ ਹੋ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments