Homeਹੈਲਥਸਰਦੀਆਂ ’ਚ ਖੰਘ, ਜ਼ੁਕਾਮ ਤੇ ਫਲੂ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਪਾਉਣ ਲਈ...

ਸਰਦੀਆਂ ’ਚ ਖੰਘ, ਜ਼ੁਕਾਮ ਤੇ ਫਲੂ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਪਾਉਣ ਲਈ ਆਪਣੀ ਡਾਈਟ ’ਚ ਸ਼ਾਮਲ ਕਰੋ ਇਹ 5 ਡ੍ਰਿੰਕਸ

Health News : ਸਰਦੀਆਂ ਸ਼ੁਰੂ ਹੁੰਦੇ ਹੀ ਜ਼ਿਆਦਾਤਰ ਲੋਕ ਖੰਘ ਅਤੇ ਜ਼ੁਕਾਮ ਤੋਂ ਕਾਫ਼ੀ ਜ਼ਿਆਦਾ ਪ੍ਰੇਸ਼ਾਨ ਰਹਿੰਦੇ ਹਨ। ਇਸ ਬਿਮਾਰੀ ਦਾ ਸਭ ਤੋਂ ਵੱਡਾ ਕਾਰਨ ਹੈ ਕਮਜ਼ੋਰ ਇਮਿਊਨਿਟੀ। ਦਰਅਸਲ, ਜਦੋਂ ਇਮਿਊਨਿਟੀ ਘੱਟ ਜਾਂਦੀ ਹੈ ਤਾਂ ਸਰੀਰ ਵਾਰ-ਵਾਰ ਮੌਸਮੀ ਬਿਮਾਰੀਆਂ ਨਾਲ ਸੰਕਰਮਿਤ ਹੋਣ ਲੱਗਦਾ ਹੈ। ਇਸ ਤੋਂ ਛੁਟਕਾਰਾ ਪਾਉਣ ਲਈ, ਆਪਣੀ ਇਮਿਊਨਿਟੀ ਸਿਸਟਮ ਨੂੰ ਮਜ਼ਬੂਤ ਬਣਾਉਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦਾ ਹੈ। ਇਸੇ ਕਰਕੇ ਅੱਜ ਅਸੀਂ ਤੁਹਾਨੂੰ ਅਜਿਹੇ 5 ਡ੍ਰਿੰਕਸ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੇ ਸੇਵਨ ਨਾਲ ਸਰਦੀਆਂ ਵਿੱਚ ਤੁਹਾਨੂੰ ਖਾਂਸੀ-ਜ਼ੁਕਾਮ ਨਹੀਂ ਹੋਵੇਗਾ ਅਤੇ ਇਮਿਊਨਿਟੀ ਵੀ ਬੂਸਟ ਹੋ ਜਾਵੇਗੀ।

  1. ਅਦਰਕ ਅਤੇ ਨਿੰਬੂ ਵਾਲੀ ਚਾਹ

ਸਰਦੀਆਂ ਵਿੱਚ ਸਰੀਰ ਨੂੰ ਬਿਮਾਰੀਆਂ ਤੋਂ ਦੂਰ ਰੱਖਣ ਲਈ ਤੁਸੀਂ ਅਦਰਕ ਅਤੇ ਨਿੰਬੂ ਵਾਲੀ ਚਾਹ ਦਾ ਸੇਵਨ ਕਰ ਸਕਦੇ ਹੋ। ਇਹਦੇ ਵਿੱਚ ਐਂਟੀਆਕਸੀਡੈਂਟ ਅਤੇ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ ਜੋ ਬਾਡੀ ਦੇ ਇਮਿਊਨਿਟੀ ਸਿਸਟਮ ਨੂੰ ਮਜ਼ਬੂਤ ਰੱਖਦੇ ਹਨ। ਇਸਦੇ ਲਈ ਤੁਸੀਂ ਇੱਕ ਪਤੀਲੇ ਵਿੱਚ ਪਾਣੀ ਲੈ ਕੇ ਉਹਦੇ ਵਿੱਚ ਅਦਰਕ ਪਾਓ ਅਤੇ ਚੰਗੀ ਤਰਾਂ ਪਕਾਓ। ਇਸ ਤੋਂ ਬਾਅਦ ਨਿੰਬੂ ਦਾ ਰਸ ਮਿਕਸ ਕਰ ਦਵੋਂ। ਤੁਹਾਡੀ ਚਾਹ ਬਣਕੇ ਤਿਆਰ ਹੋ ਜਾਵੇਗੀ।

  1. ਹਲਦੀ ਵਾਲਾ ਦੁੱਧ

ਸਰਦੀਆਂ ਵਿੱਚ ਹਲਦੀ ਵਾਲਾ ਦੁੱਧ ਪੀਣਾ ਵੀ ਬਹੁਤ ਫਾਇਦੇਮੰਦ ਰਹਿੰਦਾ ਹੈ। ਇਹ ਫੂਡ ਕੰਬੀਨੇਸ਼ਨ ਪ੍ਰੋਟੀਨ, ਵਿਟਾਮਿਨ, ਮਿਨਰਲਸ ਅਤੇ ਫਾਈਬਰ ਨਾਲ ਭਰਪੂਰ ਹੁੰਦਾ ਹੈ, ਜਿਸ ਨਾਲ ਸਰੀਰ ਦੀ ਇਮਿਊਨਿਟੀ ਸ਼ਕਤੀ ਵੱਧਦੀ ਹੈ। ਨਾਲ ਹੀ ਇਸ ਨਾਲ ਸਰਦੀਆਂ ਵਿੱਚ ਸਰੀਰ ਗਰਮ ਵੀ ਰਹਿੰਦਾ ਹੈ।

  1. ਦਾਲਚੀਨੀ ਅਤੇ ਸ਼ਹਿਦ ਵਾਲੀ ਚਾਹ

ਕਿਚਨ ਵਿੱਚ ਰੱਖੇ ਕੁਝ ਮਸਾਲੇ ਤੁਹਾਡੇ ਖਾਂਸੀ-ਜ਼ੁਕਾਮ ਨੂੰ ਭਜਾਉਣ ਦੀ ਤਾਕਤ ਰੱਖਦੇ ਹਨ। ਇਹਨਾਂ ਵਿੱਚੋਂ ਇੱਕ ਹੈ ਦਾਲਚੀਨੀ। ਇਮਿਊਨਿਟੀ ਨੂੰ ਮਜ਼ਬੂਤ ​​ਕਰਨ ਲਈ ਤੁਸੀਂ ਪਾਣੀ ਵਿੱਚ ਦਾਲਚੀਨੀ ਪਾ ਕੇ ਚੰਗੀ ਤਰ੍ਹਾਂ ਪਕਾਓ ਅਤੇ ਫਿਰ ਉਸ ਵਿੱਚ ਸ਼ਹਿਦ ਪਾ ਕੇ ਸੇਵਨ ਕਰ ਲਓ। ਇਸ ਨਾਲ ਖਾਂਸੀ-ਜ਼ੁਕਾਮ ਵਿੱਚ ਰਾਹਤ ਮਿਲੇਗੀ ਅਤੇ ਬਾਡੀ ਵਿੱਚ ਫਰੈਸ਼ਨੈੱਸ ਵੀ ਬਣੀ ਰਹੇਗੀ।

  1. ਤੁਲਸੀ ਅਤੇ ਅਦਰਕ ਵਾਲੀ ਚਾਹ

ਸਰਦੀਆਂ ਦੇ ਮੌਸਮ ਵਿੱਚ ਸਰੀਰ ਨੂੰ ਗਰਮ ਅਤੇ ਊਰਜਾਵਾਨ ਰੱਖਣ ਦੇ ਲਈ ਤੁਸੀਂ ਤੁਲਸੀ ਅਤੇ ਅਦਰਕ ਵਾਲੀ ਚਾਹ ਦਾ ਸੇਵਨ ਕਰ ਸਕਦੇ ਹੋ। ਤੁਲਸੀ ਵਿੱਚ ਬਹੁਤ ਸਾਰੇ ਔਸ਼ਧੀ ਗੁਣ ਪਾਏ ਜਾਦੇ ਹਨ ਜੋ ਸਰੀਰ ਨੂੰ ਸਿਹਤਮੰਦ ਬਣਾਈ ਰੱਖਣ ਵਿੱਚ ਮਦਦ ਕਰਦੇ ਹਨ। ਇਸ ਦੇ ਲਈ ਤੁਸੀਂ ਪਾਣੀ ਵਿੱਚ ਅਦਰਕ ਅਤੇ ਤੁਲਸੀ ਦੇ ਪੱਤੇ ਪਾਓ ਅਤੇ ਚੰਗੀ ਤਰ੍ਹਾਂ ਉਬਾਲੋ, ਇਸ ਤੋਂ ਬਾਅਦ ਇਸਨੂੰ ਛਾਣ ਕੇ ਪੀਓ। ਇਸ ਦੇ ਨਾਲ ਸਰਦੀ ਜ਼ੁਕਾਮ ਅਤੇ ਫਲੂ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ।

  1. ਹਲਦੀ ਅਤੇ ਕਾਲੀ ਮਿਰਚ ਦਾ ਕਾੜ੍ਹਾ

ਸਰਦੀਆਂ ਵਿੱਚ ਇਮਿਊਨਿਟੀ ਨੂੰ ਵਧਾਉਣ ਦੇ ਲਈ ਹਲਦੀ ਅਤੇ ਕਾਲੀ ਮਿਰਚ ਦਾ ਕਾੜ੍ਹਾ ਵੀ ਪੀ ਸਕਦੇ ਹੋ। ਇਸ ਦੇ ਲਈ ਤੁਸੀਂ ਗਰਮ ਪਾਣੀ ਜਾਂ ਦੁੱਧ ਵਿੱਚ ਹਲਦੀ ਅਤੇ ਥੋੜ੍ਹੀ ਜਿਹੀ ਕਾਲੀ ਮਿਰਚ ਪਾਓ ਅਤੇ ਇਸਨੂੰ ਚੰਗੀ ਤਰ੍ਹਾਂ ਉਬਾਲੋ। ਤੁਹਾਡਾ ਇਮਿਊਨਿਟੀ ਬੂਸਟ ਡਰਿੰਕ ਤਿਆਰ ਹੋ ਜਾਵੇਗਾ। ਹਲਦੀ ਅਤੇ ਕਾਲੀ ਮਿਰਚ ਵਿੱਚ ਐਂਟੀਆਕਸੀਡੈਂਟ ਅਤੇ ਪੌਸ਼ਟਿਕ ਤੱਤ ਹੁੰਦੇ ਹਨ ਜੋ ਸਰੀਰ ਦੀ ਇਮਿਊਨਿਟੀ ਨੂੰ ਵਧਾਉਂਦੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments