Homeਮਨੋਰੰਜਨਅਦਾਕਾਰਾ ਪੂਜਾ ਹੇਗੜੇ ਨੂੰ ਨਿਊਯਾਰਕ 'ਚ ਆਯੋਜਿਤ 'ਇੰਡੀਆ ਡੇਅ ਪਰੇਡ' 'ਚ ਗੈਸਟ...

ਅਦਾਕਾਰਾ ਪੂਜਾ ਹੇਗੜੇ ਨੂੰ ਨਿਊਯਾਰਕ ‘ਚ ਆਯੋਜਿਤ ‘ਇੰਡੀਆ ਡੇਅ ਪਰੇਡ’ ‘ਚ ਗੈਸਟ ਆਫ ਆਨਰ ਦੇ ਤੌਰ ‘ਤੇ ਦਿੱਤਾ ਗਿਆ ਸੱਦਾ

ਮੁੰਬਈ: ਅਦਾਕਾਰਾ ਪੂਜਾ ਹੇਗੜੇ ਨੂੰ ਨਿਊਯਾਰਕ ‘ਚ ਆਯੋਜਿਤ ‘ਇੰਡੀਆ ਡੇਅ ਪਰੇਡ’ ‘ਚ ਗੈਸਟ ਆਫ ਆਨਰ ਦੇ ਤੌਰ ‘ਤੇ ਸੱਦਾ ਦਿੱਤਾ ਗਿਆ । ਇਸ ਖਾਸ ਮੌਕੇ ‘ਤੇ ਪੂਜਾ ਨੇ ਹੱਥ ‘ਚ ਤਿਰੰਗਾ ਫੜ ਕੇ ਭਾਰਤੀ ਭਾਈਚਾਰੇ ਦੇ ਨਾਲ-ਨਾਲ ਦੇਸ਼ ਪ੍ਰਤੀ ਆਪਣਾ ਮਾਣ ਜ਼ਾਹਰ ਕੀਤਾ। ਪੂਜਾ ਹੇਗੜੇ ਨੇ ਸੋਸ਼ਲ ਮੀਡੀਆ ‘ਤੇ ਨਿਊਯਾਰਕ ਇੰਡੀਆ ਡੇ ਪਰੇਡ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰਾਂ ‘ਚ ਉਹ ਪੂਰੇ ਜੋਸ਼ ਨਾਲ ਭਾਰਤੀ ਝੰਡਾ ਲਹਿਰਾਉਂਦੇ ਨਜ਼ਰ ਆ ਰਹੇ ਹਨ। ਇੱਕ ਤਸਵੀਰ ਵਿੱਚ, ਉਹ ਇੱਕ ਕਾਰ ਦੇ ਉੱਪਰ ਖੜ੍ਹੇ ਹਨ ਅਤੇ ਆਪਣੇ ਹੱਥ ਵਿੱਚ ਤਿਰੰਗਾ ਫੜੇ ਹੋਏ ਹਨ। ਸਮਾਗਮ ਵਿੱਚ ਉਨ੍ਹਾਂ ਨੂੰ ‘ਮੁੱਖ ਮਹਿਮਾਨ’ ਲਿਖੀ ਹੋਈ ਤਖ਼ਤੀ ਵੀ ਦਿੱਤੀ ਗਈ ।

ਤਸਵੀਰਾਂ ਦੇ ਨਾਲ ਪੂਜਾ ਨੇ ਆਪਣੇ ਅਨੁਭਵ ਬਾਰੇ ਵੀ ਵਿਸਥਾਰ ਨਾਲ ਲਿਖਿਆ । ਉਨ੍ਹਾਂ ਕਿਹਾ, ‘ਨਿਊਯਾਰਕ ਵਿੱਚ ਇੰਡੀਆ ਡੇਅ ਪਰੇਡ ਵਿੱਚ ਮਹਿਮਾਨ ਵਜੋਂ ਸ਼ਾਮਲ ਹੋਣਾ ਮੇਰੇ ਲਈ ਬਹੁਤ ਸਨਮਾਨ ਅਤੇ ਮਾਣ ਵਾਲੀ ਗੱਲ ਹੈ। ਨਿਊਯਾਰਕ ਵਿੱਚ ਰਹਿੰਦੇ ਭਾਰਤੀਆਂ ਨੂੰ ਆਪਣੇ ਦੇਸ਼, ਆਪਣੇ ਸੱਭਿਆਚਾਰ ਅਤੇ ਆਪਣੀਆਂ ਜੜ੍ਹਾਂ ਦਾ ਜਸ਼ਨ ਮਨਾਉਂਦੇ ਹੋਏ ਦੇਖਣਾ ਮੇਰੇ ਲਈ ਇੱਕ ਭਾਵੁਕ ਪਲ ਸੀ।’ ਦਰਅਸਲ, ਇਹ ਨਿਊਯਾਰਕ ਵਿੱਚ ਆਯੋਜਿਤ 44ਵੀਂ ਸਾਲਾਨਾ ‘ਇੰਡੀਆ ਡੇ ਪਰੇਡ’ ਸੀ। ਇਸਦਾ ਆਯੋਜਨ ਮੈਨਹਟਨ ਦੇ ਮੈਡੀਸਨ ਐਵੇਨਿਊ ‘ਤੇ ਕੀਤਾ ਗਿਆ ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments