ਪੰਜਾਬ : ਇੱਕ ਪੰਜਾਬੀ ਅਦਾਕਾਰਾ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ । ਅਦਾਕਾਰਾ ਮਹਿਰੀਨ ਪੀਰਜ਼ਾਦਾ ਜੋ ਕਿ ਦੱਖਣੀ ਭਾਰਤੀ ਫਿਲਮ ਇੰਡਸਟਰੀ ਦੀ ਇੱਕ ਮਸ਼ਹੂਰ ਹਸਤੀ ਵੀ ਹਨ। ਰਿਪੋਰਟਾਂ ਦੇ ਅਨੁਸਾਰ, ਅਦਾਕਾਰਾ ਮਹਿਰੀਨ ਪੀਰਜ਼ਾਦਾ ਨੇ ਆਪਣੇ ਪ੍ਰੇਮੀ, ਅਰਸ਼ ਔਲਖ ਨਾਲ ਵਿਆਹ ਕਰਵਾ ਲਿਆ ਹੈ। ਬੀਤੇ ਦਿਨ , ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।
ਮੇਹਰੀਨ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ , ਜੋ ਹਿਮਾਚਲ ਪ੍ਰਦੇਸ਼ ਦੇ ਚੈਲ ਦੇ ਸੁੰਦਰ ਪਹਾੜਾਂ ਦੇ ਵਿਚਕਾਰ ਹੋਇਆ । ਉਨ੍ਹਾਂ ਨੇ ਪੋਸਟ ਵਿੱਚ ਲਿਖਿਆ “26.04.26” ਅਤੇ ਇਸ ਦੇ ਨਾਲ “”#ArshDiMehr” # ਹੈਸ਼ਟੈਗ ਦੀ ਵਰਤੋਂ ਕੀਤੀ ।
ਤੁਹਾਨੂੰ ਦੱਸ ਦੇਈਏ ਕਿ ਮਹਿਰੀਨ ਪੰਜਾਬੀ ਫਿਲਮਾਂ ਦੇਵ ਅਤੇ ਅੜਬ ਮੁਟਿਆਰਾਂ ਵਿੱਚ ਨਜ਼ਰ ਆ ਚੁੱਕੇ ਹਨ। ਇਸ ਤੋਂ ਇਲਾਵਾ, ਉਨ੍ਹਾਂ ਨੇ ਕਈ ਦੱਖਣੀ ਭਾਰਤੀ ਫਿਲਮਾਂ ਵਿੱਚ ਕੰਮ ਕੀਤਾ ਹੈ। ਮਹਿਰੀਨ ਆਖਰੀ ਵਾਰ 2023 ਦੇ ਪੀਰੀਅਡ ਕ੍ਰਾਈਮ ਥ੍ਰਿਲਰ ਸੁਲਤਾਨ ਆਫ਼ ਦਿੱਲੀ ਵਿੱਚ ਦਿਖਾਈ ਦਿੱਤੇ ਸਨ।
ਪੰਜਾਬ ਦੇ ਬਠਿੰਡਾ ਵਿੱਚ ਜਨਮੇ ਮਹਿਰੀਨ ਨੇ 2016 ਵਿੱਚ ਤੇਲਗੂ ਫਿਲਮ ਕ੍ਰਿਸ਼ਨ ਗਾਧੀ ਵੀਰਾ ਪ੍ਰੇਮਾ ਗਾਧਾ ਤੋਂ ਅਦਾਕਾਰੀ ਵਿੱਚ ਸ਼ੁਰੂਆਤ ਕੀਤੀ । ਉਨ੍ਹਾਂ ਨੇ 2017 ਵਿੱਚ ਫਿਲੌਰੀ ਤੋਂ ਹਿੰਦੀ ਫਿਲਮਾਂ ਵਿੱਚ ਅਤੇ 2017 ਵਿੱਚ ਹੀ ਨੇਂਜਿਲ ਥੁਨੀਵਿਰੁੰਧਲ ਨਾਲ ਤਾਮਿਲ ਸਿਨੇਮਾ ਵਿੱਚ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਉਹ ਪੰਜਾਬੀ ਫਿਲਮਾਂ ਵਿੱਚ ਵੀ ਨਜ਼ਰ ਆਏ ।











