Homeਮਨੋਰੰਜਨਅਦਾਕਾਰਾ ਦੀਪਿਕਾ ਪਾਦੁਕੋਣ ਨੂੰ ਫ਼ਿਲਮ "ਕਲਕੀ 2898 ਏ.ਡੀ." ਤੋਂ ਕੀਤਾ ਗਿਆ ਬਾਹਰ

ਅਦਾਕਾਰਾ ਦੀਪਿਕਾ ਪਾਦੁਕੋਣ ਨੂੰ ਫ਼ਿਲਮ “ਕਲਕੀ 2898 ਏ.ਡੀ.” ਤੋਂ ਕੀਤਾ ਗਿਆ ਬਾਹਰ

ਮੁੰਬਈ : ਫ਼ਿਲਮ ਕਲਕੀ 2898 ਏ.ਡੀ. (Kalki 2898 AD) ਦੇ ਸੀਕਵਲ ਦਾ ਦਰਸ਼ਕਾਂ ਨੂੰ ਬਹੁਤ ਬੇਸਬਰੀ ਨਾਲ ਇੰਤਜ਼ਾਰ ਹੈ। ਪਹਿਲਾਂ ਕਿਹਾ ਜਾ ਰਿਹਾ ਸੀ ਕਿ ਫ਼ਿਲਮ ਵਿੱਚ ਦੀਪਿਕਾ ਪਾਦੁਕੋਣ (Deepika Padukone) ਅਹਿਮ ਕਿਰਦਾਰ ਕਰਦੇ ਹੋਈ ਨਜ਼ਰ ਆਉਣਗੇ ਅਤੇ ਆਪਣੇ ਰੋਲ ਨੂੰ ਅੱਗੇ ਵਧਾਉਦੇ ਹੋਏ ਦਿਖਾਈ ਦੇਣਗੇ। ਇਸ ਦੌਰਾਨ ਫ਼ਿਲਮ ਦੇ ਨਿਰਮਾਤਾ ਨੇ ਅਧਿਕਾਰਤ ਤੌਰ ‘ਤੇ ਐਲਾਨ ਕੀਤਾ ਹੈ ਅਤੇ ਦੱਸਿਆ ਹੈ ਕਿ ਦੀਪਿਕਾ ਪਾਦੁਕੋਣ ਇਸ ਫ਼ਿਲਮ ਦੇ ਸੀਕਵਲ ਦਾ ਹਿੱਸਾ ਨਹੀਂ ਹਨ। ਇਸ ਦੇ ਪਿੱਛੇ ਉਨ੍ਹਾਂ ਨੇ ਤਰਕ ਦਿੱਤਾ ਹੈ ਕਿ ਸੁਪਰਹਿੱਟ ਫ਼ਿਲਮ ਅਤੇ ਉਸ ਤੋਂ ਵੀ ਵੱਧ ਦੀ ਹੱਕਦਾਰ ਹਨ।

ਸੋਸ਼ਲ ਮੀਡੀਆ ‘ਤੇ ਐਲਾਨ

ਫਿਲਮ ਦੀ ਪ੍ਰੋਡਕਸ਼ਨ ਕੰਪਨੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਇਹ ਐਲਾਨ ਕੀਤਾ। ਉਨ੍ਹਾਂ ਨੇ ਲਿਖਿਆ, “ਇਹ ਅਧਿਕਾਰਤ ਤੌਰ ‘ਤੇ ਐਲਾਨ ਕੀਤਾ ਗਿਆ ਹੈ ਕਿ ਦੀਪਿਕਾ ਪਾਦੁਕੋਣ ਕਲਕੀ 2898 ਏ.ਡੀ. ਦੇ ਆਉਣ ਵਾਲੇ ਸੀਕਵਲ ਦਾ ਹਿੱਸਾ ਨਹੀਂ ਹੋਵੇਗੀ। ਵਿਆਪਕ ਵਿਚਾਰ-ਵਟਾਂਦਰੇ ਤੋਂ ਬਾਅਦ, ਇਹ ਫ਼ੈਸਲਾ ਕੀਤਾ ਗਿਆ ਹੈ ਕਿ ਅਸੀਂ ਹੋਰ ਇਕੱਠੇ ਕੰਮ ਨਹੀਂ ਕਰਾਂਗੇ। ਪਹਿਲੀ ਫਿਲਮ ਤੋਂ ਬਾਅਦ ਲੰਬੇ ਸਫ਼ਰ ਦੇ ਬਾਵਜੂਦ, ਅਸੀਂ ਇੱਕ ਸਥਾਈ ਸਾਂਝੇਦਾਰੀ ਵਿਕਸਤ ਨਹੀਂ ਕਰ ਸਕੇ ਹਾਂ। ਕਲਕੀ 2898 ਏ.ਡੀ. ਵਰਗੀਆਂ ਫਿਲਮਾਂ ਪੂਰੀ ਸਮਰਪਣ ਅਤੇ ਹੋਰ ਵੀ ਬਹੁਤ ਕੁਝ ਦੇ ਹੱਕਦਾਰ ਹਨ। ਅਸੀਂ ਦੀਪਿਕਾ ਨੂੰ ਉਨ੍ਹਾਂ ਦੇ ਭਵਿੱਖ ਦੇ ਪ੍ਰੋਜੈਕਟਾਂ ਲਈ ਸ਼ੁਭਕਾਮਨਾਵਾਂ ਦਿੰਦੇ ਹਾਂ।”

ਅਮਿਤਾਭ ਬੱਚਨ ਨੇ ਸੋਸ਼ਲ ਮੀਡੀਆ ‘ਤੇ ਇਹ ਕਿਹਾ:

ਫ਼ਿਲਮ ਦੇ ਸੀਕਵਲ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਨੇ ਹਾਲ ਹੀ ਵਿੱਚ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਇਸਦਾ ਐਲਾਨ ਕੀਤਾ। 2024 ਵਿੱਚ ਰਿਲੀਜ਼ ਹੋਣ ਵਾਲੀ ਇਹ ਫਿਲਮ ਵਿੱਚ ਅਮਿਤਾਭ ਬੱਚਨ, ਕਮਲ ਹਾਸਨ, ਪ੍ਰਭਾਸ ਅਤੇ ਦੀਪਿਕਾ ਪਾਦੁਕੋਣ ਮੁੱਖ ਭੂਮਿਕਾਵਾਂ ਨਿਭਾ ਰਹੇ ਹਨ। ਇਸ ਫਿਲਮ ਨੇ ਬਾਕਸ ਆਫਿਸ ‘ਤੇ ਜ਼ਬਰਦਸਤ ਸਫਲਤਾ ਪ੍ਰਾਪਤ ਕੀਤੀ, 2024 ਦੀ ਦੂਜੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਤੇਲਗੂ ਫਿਲਮ ਅਤੇ ਇਤਿਹਾਸ ਵਿੱਚ ਚੌਥੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਤੇਲਗੂ ਫਿਲਮ ਬਣ ਗਈ। ਹੁਣ ਦਰਸ਼ਕ ਇਸ ਸੀਕਵਲ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਦੀਪਿਕਾ ਦੇ ਪ੍ਰਸ਼ੰਸਕ ਇਸ ਖ਼ਬਰ ਤੋਂ ਕਾਫ਼ੀ ਦੁਖੀ ਹੋਈ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments