Homeਮਨੋਰੰਜਨਟੀ.ਵੀ ਸ਼ੋਅ 'ਭਾਬੀ ਘਰ ਪਰ ਹੈਂ' 'ਚ ਨਜ਼ਰ ਆ ਚੁੱਕੇ ਅਦਾਕਾਰ ਈਸ਼ਵਰ...

ਟੀ.ਵੀ ਸ਼ੋਅ ‘ਭਾਬੀ ਘਰ ਪਰ ਹੈਂ’ ‘ਚ ਨਜ਼ਰ ਆ ਚੁੱਕੇ ਅਦਾਕਾਰ ਈਸ਼ਵਰ ਠਾਕੁਰ ਦੀ ਵਿਗੜੀ ਸਿਹਤ

ਮੁੰਬਈ : ਟੀ.ਵੀ ਸ਼ੋਅ ‘ਭਾਬੀ ਘਰ ਪਰ ਹੈਂ’ ‘ਚ ਨਜ਼ਰ ਆ ਚੁੱਕੇ ਅਦਾਕਾਰ ਈਸ਼ਵਰ ਠਾਕੁਰ ਇਸ ਸਮੇਂ ਗੰਭੀਰ ਬਿਮਾਰੀ ਨਾਲ ਜੂਝ ਰਹੇ ਹਨ। ਲੱਤ ਦੀ ਸੱਟ ‘ਚ ਇਨਫੈਕਸ਼ਨ ਫੈਲਣ ਕਾਰਨ ਉਨ੍ਹਾਂ ਦੀ ਸਿਹਤ ਵਿਗੜ ਗਈ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਠਾਣੇ ਦੇ ਇਕ ਹਸਪਤਾਲ ਦੇ ਆਈ.ਸੀ.ਯੂ. ‘ਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਦੀ ਭੈਣ ਜੈਸ਼੍ਰੀ ਨੇ ਆਰਥਿਕ ਮਦਦ ਲਈ ਭਾਵੁਕ ਅਪੀਲ ਕੀਤੀ ਹੈ, ਕਿਉਂਕਿ ਪਰਿਵਾਰ ਨੂੰ ਇਲਾਜ ਦਾ ਵਧਦਾ ਖਰਚਾ ਚੁੱਕਣਾ ਮੁਸ਼ਕਲ ਹੋ ਰਿਹਾ ਹੈ।

ਜੈਸ਼੍ਰੀ ਨੇ ਆਪਣੇ ਭਰਾ ਨੂੰ ਜਾਣਨ ਵਾਲਿਆਂ ਦੇ ਲਈ ਇੱਕ ਵੀਡੀਓ ਸ਼ੇਅਰ ਕੀਤਾ ਹੈ ਅਤੇ ਇਸ ਮੁਸ਼ਕਲ ਸਮੇਂ ਵਿੱਚ ਮਦਦ ਮੰਗੀ ਹੈ । ਜੈਸ਼੍ਰੀ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਈਸ਼ਵਰ ਦੀ ਲੱਤ ‘ਚ ਸੱਟ ਲੱਗੀ ਸੀ, ਜੋ ਹੌਲੀ-ਹੌਲੀ ਵਿਗੜਦੀ ਗਈ। ਹੁਣ ਇਹ ਇਨਫੈਕਸ਼ਨ ਉਨ੍ਹਾਂ ਦੇ ਪੂਰੇ ਸਰੀਰ ‘ਚ ਫੈਲ ਗਈ ਹੈ, ਜਿਸ ਕਾਰਨ ਉਨ੍ਹਾਂ ਨੂੰ ਆਈ.ਸੀ.ਯੂ. ‘ਚ ਰੱਖਣਾ ਪਿਆ ਹੈ।

ਜੈਸ਼੍ਰੀ ਦੇ ਅਨੁਸਾਰ, ਪਰਿਵਾਰ ਕੋਲ ਹਸਪਤਾਲ ਦੇ ਬਿੱਲਾਂ ਦਾ ਭੁਗਤਾਨ ਕਰਨ ਲਈ ਹੁਣ ਪੈਸੇ ਨਹੀਂ ਬਚੇ ਹਨ। ਉਨ੍ਹਾਂ ਨੇ ਕਿਹਾ, “ਸਾਡੇ ਕੋਲ ਇਲਾਜ ਲਈ ਹੁਣ ਪੈਸੇ ਨਹੀਂ ਬਚੇ ਹਨ। ਪਿਛਲੀ ਵਾਰ ਜਦੋਂ ਈਸ਼ਵਰ ਬਿਮਾਰ ਹੋ ਗਏ ਸਨ ਤਾਂ ਫ਼ਿਲਮ ਇੰਡਸਟਰੀ ਦੇ ਦੋਸਤਾਂ ਨੇ ਸਾਡੀ ਬਹੁਤ ਮਦਦ ਕੀਤੀ ਸੀ ਅਤੇ ਸਾਡੀ ਬਚੀ ਹੋਈ ਬੱਚਤ ਵੀ ਉਸ ਉੱਤੇ ਖਰਚ ਹੋ ਗਈ ਸੀ। ਹੁਣ ਇੱਕ ਵਾਰ ਫਿਰ ਅਸੀਂ ਸੰਕਟ ਦਾ ਸਾਹਮਣਾ ਕਰ ਰਹੇ ਹਾਂ।”

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments