Homeਮਨੋਰੰਜਨਫਿਲਮ ਨਿਰਮਾਤਾ ਰਾਮਾਨੰਦ ਸਾਗਰ ਦੇ ਪੁੱਤਰ ਅਦਾਕਾਰ ਆਨੰਦ ਸਾਗਰ ਚੋਪੜਾ ਦਾ ਹੋਇਆ...

ਫਿਲਮ ਨਿਰਮਾਤਾ ਰਾਮਾਨੰਦ ਸਾਗਰ ਦੇ ਪੁੱਤਰ ਅਦਾਕਾਰ ਆਨੰਦ ਸਾਗਰ ਚੋਪੜਾ ਦਾ ਹੋਇਆ ਦੇਹਾਂਤ

ਮੁੰਬਈ : ਫਿਲਮ ਨਿਰਮਾਤਾ ਰਾਮਾਨੰਦ ਸਾਗਰ ਦੇ ਪੁੱਤਰ ਆਨੰਦ ਸਾਗਰ ਚੋਪੜਾ ਦਾ ਬੀਤੇ ਦਿਨ ਮੁੰਬਈ ਵਿੱਚ ਦੇਹਾਂਤ ਹੋ ਗਿਆ। ਉਹ 84 ਸਾਲ ਦੇ ਸਨ ਅਤੇ ਰਾਮਾਨੰਦ ਸਾਗਰ ਦੇ ਪੰਜ ਬੱਚਿਆਂ ਵਿੱਚੋਂ ਇੱਕ ਬੇਟੇ ਸਨ। ਪਰਿਵਾਰ ਨੇ ਇੱਕ ਬਿਆਨ ਜਾਰੀ ਕਰਕੇ ਦੱਸਿਆ ਗਿਆ ਕਿ ਹੁਣ ਆਨੰਦ ਸਾਗਰ ਇਸ ਦੁਨੀਆਂ ਵਿੱਚ ਨਹੀਂ ਰਹੇ। ਉਨ੍ਹਾਂ ਦਾ ਅੰਤਿਮ ਸਸਕਾਰ 13 ਫਰਵਰੀ ਦੀ ਸ਼ਾਮ ਨੂੰ ਪਵਨ ਹੰਸ ਸ਼ਮਸ਼ਾਨਘਾਟ ਵਿੱਚ ਕੀਤਾ ਗਿਆ ਸੀ ਅਤੇ ਕਈ ਮਸ਼ਹੂਰ ਹਸਤੀਆਂ ਨੇ ਅੰਤਿਮ ਸਸਕਾਰ ਵਿੱਚ ਸ਼ਾਮਲ ਹੋਏ।

ਪਰਿਵਾਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ, “ਡੂੰਘੇ ਦੁੱਖ ਅਤੇ ਸੋਗ ਦੇ ਨਾਲ, ਸਾਗਰ ਪਰਿਵਾਰ ਆਪਣੇ ਪਿਆਰੇ ਪਿਤਾ, ਸ਼੍ਰੀ ਆਨੰਦ ਰਾਮਾਨੰਦ ਸਾਗਰ ਚੋਪੜਾ ਦੇ ਦੇਹਾਂਤ ਦੀ ਦੁਖਦਾਈ ਖ਼ਬਰ ਦਾ ਐਲਾਨ ਕਰਦਾ ਹੈ, ਜਿਨ੍ਹਾਂ ਦਾ ਅੱਜ, 13 ਫਰਵਰੀ, 2026 ਨੂੰ ਸ਼ਾਂਤੀਪੂਰਵਕ ਦੇਹਾਂਤ ਹੋ ਗਿਆ। 1987 ਦੇ ਸ਼ੋਅ ਰਾਮਾਇਣ ਦੇ ਨਿਰਮਾਤਾ, ਮਹਾਨ ਰਾਮਾਨੰਦ ਸਾਗਰ ਦੇ ਪੁੱਤਰ, ਆਨੰਦ ਜੀ ਸਾਗਰ ਆਰਟਸ ਦਾ ਪ੍ਰਬੰਧਨ ਕਰਨ ਵਾਲੀ ਦੂਜੀ ਪੀੜ੍ਹੀ ਦਾ ਹਿੱਸਾ ਸਨ। ਪਿਆਰ, ਮਾਣ ਅਤੇ ਕਦਰਾਂ-ਕੀਮਤਾਂ ਨਾਲ ਭਰਪੂਰ, ਸ਼੍ਰੀ ਆਨੰਦ ਰਾਮਾਨੰਦ ਸਾਗਰ ਚੋਪੜਾ ਨੇ ਆਪਣੀ ਦਿਆਲਤਾ, ਸਿਆਣਪ ਅਤੇ ਕੋਮਲ ਸੁਭਾਅ ਨਾਲ ਬਹੁਤ ਸਾਰੇ ਲੋਕਾਂ ਦੇ ਜੀਵਨ ਨੂੰ ਛੂਹਿਆ।”

ਰਮੇਸ਼ ਸਿੱਪੀ ਅਤੇ ਭਾਗਿਆਸ਼੍ਰੀ ਪਹੁੰਚੇ

ਰਮੇਸ਼ ਸਿੱਪੀ ਅਤੇ ਭਾਗਿਆਸ਼੍ਰੀ ਵਰਗੀਆਂ ਮਸ਼ਹੂਰ ਹਸਤੀਆਂ ਨੇ ਉਨ੍ਹਾਂ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ। ਬਹੁਤ ਸਾਰੇ ਕਲਾਕਾਰ ਨਹੀਂ ਦੇਖੇ ਗਏ, ਪਰ ਆਨੰਦ ਦੇ ਕਰੀਬੀਆਂ ਨੂੰ ਦੇਖਿਆ ਗਿਆ। ਅਦਾਕਾਰਾ ਭਾਗਿਆਸ਼੍ਰੀ ਆਪਣੇ ਪਤੀ ਨਾਲ ਪਹੁੰਚੀ, ਜਦੋਂ ਕਿ “ਸ਼ੋਲੇ” ਦੇ ਨਿਰਦੇਸ਼ਕ ਰਮੇਸ਼ ਸਿੱਪੀ ਆਪਣੀ ਪਤਨੀ ਕਿਰਨ ਜੁਨੇਜਾ ਨਾਲ ਪਹੁੰਚੇ।

ਕੌਣ ਹੈ ਆਨੰਦ ਸਾਗਰ?

ਆਨੰਦ ਰਾਮਾਨੰਦ ਅਤੇ ਲੀਲਾਵਤੀ ਸਾਗਰ ਦੇ ਪੰਜ ਬੱਚਿਆਂ ਵਿੱਚੋਂ ਇੱਕ ਸੀ। ਉਹ ਸਾਗਰ ਆਰਟਸ ਪ੍ਰੋਡਕਸ਼ਨ ਹਾਊਸ ਦੀ ਦੂਜੀ ਪੀੜ੍ਹੀ ਨਾਲ ਸਬੰਧਤ ਸੀ। ਉਨ੍ਹਾਂ ਨੇ ਕਈ ਪ੍ਰਸਿੱਧ ਪ੍ਰੋਜੈਕਟਾਂ ਦਾ ਨਿਰਦੇਸ਼ਨ ਅਤੇ ਨਿਰਮਾਣ ਕੀਤਾ, ਜਿਸ ਵਿੱਚ 2008 ਵਿੱਚ ਬਣੀ “ਰਾਮਾਇਣ” ਦਾ ਰੀਮੇਕ ਵੀ ਸ਼ਾਮਲ ਹਨ। ਇਸ ਦੇ ਇਲਾਵਾ ਉਨ੍ਹਾਂ ਨੇ “ਅਲੀਫ਼ ਲੈਲਾ” (1993) ਸਮੇਤ ਕਈ ਸ਼ੋਅ ਵੀ ਤਿਆਰ ਕੀਤੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments