Homeਪੰਜਾਬਜਲੰਧਰ 'ਚ ਗੁਰਦੁਆਰਾ ਸਾਹਿਬ 'ਚ ਇੱਕ ਔਰਤ ਨੇ ਗੁਟਕਾ ਸਾਹਿਬ ਦੀ ਕੀਤੀ...

ਜਲੰਧਰ ‘ਚ ਗੁਰਦੁਆਰਾ ਸਾਹਿਬ ‘ਚ ਇੱਕ ਔਰਤ ਨੇ ਗੁਟਕਾ ਸਾਹਿਬ ਦੀ ਕੀਤੀ ਬੇਅਦਬੀ

ਜਲੰਧਰ : ਜਲੰਧਰ ਜ਼ਿਲ੍ਹੇ ਵਿੱਚ ਗੁਰਦੁਆਰਾ ਸਾਹਿਬ ‘ਚ ਬੇਅਦਬੀ ਦੀ ਘਟਨਾ ਸਾਹਮਣੇ ਆ ਰਹੀ ਹੈ। ਖ਼ਬਰ ਹੈ ਕਿ ਗੁਰਦੁਆਰਾ ਸਾਹਿਬ ਵਿੱਚ ਇੱਕ ਔਰਤ ਨੇ ਗੁਟਕਾ ਸਾਹਿਬ ਦੇ ਪੰਨਿਆਂ ਦੀ ਬੇਅਦਬੀ ਕੀਤੀ ਹੈ ।

ਪ੍ਰਾਪਤ ਜਾਣਕਾਰੀ ਅਨੁਸਾਰ ਜਲੰਧਰ ਦੇ ਪਿੰਡ ਸਾਗਵਾਲ ਵਿੱਚ ਸਥਿਤ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਵਿੱਚ ਇੱਕ ਔਰਤ ਨੇ ਗੁਟਕਾ ਸਾਹਿਬ ਦੇ ਪੰਨਿਆਂ ਦੀ ਬੇਅਦਬੀ ਕੀਤੀ ਹੈ। ਘਟਨਾ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਦੋਸ਼ੀ ਔਰਤ ਰਾਧਿਕਾ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ।

ਅੰਦਰ ਵੜਦੇ ਹੀ ਤਾੜੀਆਂ ਵਜਾਉਣ ਲੱਗੀ
ਦੱਸਿਆ ਜਾ ਰਿਹਾ ਹੈ ਕਿ ਜਦੋਂ ਮਹਿਲਾ ਗੁਰਦੁਆਰੇ ਗਈ ਤਾਂ ਉੱਥੇ ਸਿਰਫ ਬੱਚੇ ਹੀ ਮੌਜੂਦ ਸਨ। ਔਰਤ ਨੇ ਅੰਦਰ ਦਾਖਲ ਹੁੰਦੇ ਹੀ ਤਾੜੀਆਂ ਵਜਾਉਣੀਆਂ ਸ਼ੁਰੂ ਕਰ ਦਿੱਤੀਆਂ। ਉਹ ਉੱਚੀ-ਉੱਚੀ ਹੱਸ ਰਹੀ ਸੀ। ਇਸ ਕਾਰਨ ਗੁਰਦੁਆਰਾ ਸਾਹਿਬ ਅੰਦਰ ਮੌਜੂਦ ਬੱਚੇ ਡਰ ਗਏ।

ਇਸ ਤੋਂ ਬਾਅਦ ਔਰਤ ਨੇ ਗੁਟਕਾ ਸਾਹਿਬ ਚੁੱਕ ਲਿਆ। ਕੁਝ ਦੇਰ ਤੱਕ ਦੇਖਦੀ ਰਹੀ , ਫਿਰ ਅੰਗ ਪਾੜ ਦਿੱਤੇ। ਬੱਚਿਆਂ ਨੇ ਖੁਦ ਬਾਹਰ ਆ ਕੇ ਪਿੰਡ ਵਾਸੀਆਂ ਨੂੰ ਬੇਅਦਬੀ ਦੀ ਸੂਚਨਾ ਦਿੱਤੀ। ਇਸ ਤੋਂ ਬਾਅਦ ਪਿੰਡ ਵਾਸੀਆਂ ਨੇ ਔਰਤ ਨੂੰ ਫੜ ਲਿਆ।

ਪਿੰਡ ਦੇ ਸਰਪੰਚ ਨੇ ਦੱਸਿਆ ਕਿ ਔਰਤ ਨੂੰ ਪਿੰਡ ਵਿੱਚ ਪਹਿਲੀ ਵਾਰ ਦੇਖਿਆ ਗਿਆ ਹੈ। ਜਦੋਂ ਉਸ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਦੂਜੀ ਭਾਸ਼ਾ ਵਿੱਚ ਗੱਲ ਕਰਨੀ ਸ਼ੁਰੂ ਕਰ ਦਿੱਤੀ। ਪਿੰਡ ਵਾਸੀਆਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਪੁਲਿਸ ਦੋਸ਼ੀ ਔਰਤ ਨੂੰ ਥਾਣੇ ਲੈ ਗਈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments