Homeਮਨੋਰੰਜਨਬਾਲੀਵੁੱਡ ਇੰਡਸਟਰੀ ’ਚ ਸੋਗ ਦੀ ਲਹਿਰ, ਜ਼ਾਇਦ ਤੇ ਸੁਜ਼ੈਨ ਖਾਨ ਦੀ ਮਾਂ...

ਬਾਲੀਵੁੱਡ ਇੰਡਸਟਰੀ ’ਚ ਸੋਗ ਦੀ ਲਹਿਰ, ਜ਼ਾਇਦ ਤੇ ਸੁਜ਼ੈਨ ਖਾਨ ਦੀ ਮਾਂ ਜ਼ਰੀਨ ਖਾਨ ਦਾ ਹੋਇਆ ਦੇਹਾਂਤ

ਮੁੰਬਈ : ਬਾਲੀਵੁੱਡ ਇੰਡਸਟਰੀ ਤੋਂ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਅਦਾਕਾਰ ਅਤੇ ਫਿਲਮ ਨਿਰਮਾਤਾ ਸੰਜੇ ਖਾਨ ਦੀ ਪਤਨੀ ਅਤੇ ਜ਼ਾਇਦ ਅਤੇ ਸੁਜ਼ੈਨ ਖਾਨ ਦੀ ਮਾਂ ਜ਼ਰੀਨ ਖਾਨ ਦਾ 81 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਲੰਬੇ ਸਮੇਂ ਤੋਂ ਬੀਮਾਰ ਸਨ ਅਤੇ ਉਨ੍ਹਾਂ ਨੇ ਮੁੰਬਈ ਸਥਿਤ ਆਪਣੇ ਘਰ ‘ਤੇ ਆਖਰੀ ਸਾਹ ਲਿਆ। ਉਨ੍ਹਾਂ ਦੇ ਦੇਹਾਂਤ ਨਾਲ ਖਾਨ ਪਰਿਵਾਰ ਅਤੇ ਪੂਰੀ ਫ਼ਿਲਮ ਇੰਡਸਟਰੀ ਸੋਗ ਵਿੱਚ ਡੁੱਬ ਗਈ ਹੈ। ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਪਰਿਵਾਰ, ਦੋਸਤਾਂ ਅਤੇ ਪ੍ਰਸ਼ੰਸਕਾਂ ਨੇ ਭਾਵੁਕ ਸ਼ਰਧਾਂਜਲੀ ਦਿੱਤੀ ਹੈ।

ਜ਼ਰੀਨ ਖਾਨ ਨਾ ਸਿਰਫ ਇੱਕ ਪ੍ਰਮੁੱਖ ਪਰਿਵਾਰ ਦੀ ਮੈਂਬਰ ਸੀ, ਬਲਕਿ ਉਨ੍ਹਾਂ ਨੇ ਆਪਣੇ ਸ਼ੁਰੂਆਤੀ ਦਿਨਾਂ ਵਿੱਚ ਬਾਲੀਵੁੱਡ ਵਿੱਚ ਵੀ ਕੰਮ ਕਰਦੀ ਸੀ। ਉਹ ਫ਼ਿਲਮਾਂ “ਤੇਰੇ ਘਰ ਕੇ ਸਾਮਨੇ” ਅਤੇ “ਏਕ ਫੂਲ ਦੋ ਮਾਲੀ” ਫਿਲਮਾਂ ਵਿੱਚ ਨਜ਼ਰ ਆਈ। ਉਸਦੀ ਸਾਦਗੀ, ਸੁੰਦਰਤਾ ਅਤੇ ਨਿਮਰ ਸੁਭਾਅ ਨੇ ਦਰਸ਼ਕਾਂ ਦੇ ਦਿਲਾਂ ਵਿੱਚ ਇੱਕ ਖਾਸ ਜਗ੍ਹਾ ਬਣਾਈ। ਹਾਲਾਂਕਿ, ਵਿਆਹ ਤੋਂ ਬਾਅਦ, ਉਨ੍ਹਾਂ ਨੇ ਫਿਲਮਾਂ ਤੋਂ ਦੂਰੀ ਬਣਾਈ ਅਤੇ ਆਪਣੇ ਪਰਿਵਾਰ ਨੂੰ ਪਹਿਲ ਦਿੱਤੀ।

ਸੰਜੇ ਅਤੇ ਜ਼ਰੀਨ ਖਾਨ ਦੀ ਪ੍ਰੇਮ ਕਹਾਣੀ ਵੀ ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂ ਸੀ। ਦੋਨਾਂ ਦੀ ਪਹਿਲੀ ਮੁਲਾਕਾਤ ਇੱਕ ਬੱਸ ਸਟਾਪ ਉੱਤੇ ਹੋਈ ਸਨ, ਅਤੇ ਜੋ ਅੱਗੇ ਚੱਲ ਕੇ ਦੋਸਤੀ ਵਿੱਚ ਅਤੇ ਫਿਰ ਪਿਆਰ ਵਿੱਚ ਬਦਲ ਗਈ। ਸਾਲ 1966 ਵਿੱਚ ਦੋਵਾਂ ਨੇ ਵਿਆਹ ਕੀਤਾ ਅਤੇ ਇਕੱਠੇ ਇੱਕ ਖੁਸ਼ਹਾਲ ਪਰਿਵਾਰ ਸ਼ੁਰੂ ਕੀਤਾ। ਉਨ੍ਹਾਂ ਦੇ ਬੱਚੇ, ਸੁਜ਼ੈਨ ਖਾਨ ਅਤੇ ਜ਼ਾਇਦ ਖਾਨ ਨੇ ਹਮੇਸ਼ਾ ਆਪਣੀ ਮਾਂ ਲਈ ਡੂੰਘਾ ਸਤਿਕਾਰ ਅਤੇ ਪਿਆਰ ਪ੍ਰਗਟ ਕੀਤਾ ਹੈ। ਜ਼ਾਇਦ ਨੇ ਹਾਲ ਹੀ ਵਿੱਚ ਆਪਣੀ ਮਾਂ ਬਾਰੇ ਲਿਖਿਆ, “ਮੇਰੀ ਮਾਂ ਦੇ ਆਸ਼ੀਰਵਾਦ ਮੇਰੀ ਸਭ ਤੋਂ ਵੱਡੀ ਤਾਕਤ ਹਨ।” ਸੁਜ਼ੈਨ ਨੇ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਦੀ ਪ੍ਰੇਰਨਾ ਦੱਸਿਆ।

ਜ਼ਰੀਨ ਖਾਨ ਆਪਣੀ ਸ਼ਾਲੀਨਤਾ, ਗਰਿਮਾ ਅਤੇ ਪਰਿਵਾਰਕ ਮੁੱਲਾਂ ਲਈ ਜਾਣੀ ਜਾਂਦੀ ਸੀ। ਉਨ੍ਹਾਂ ਦੇ ਜਾਣ ਨਾਲ ਬਾਲੀਵੁੱਡ ਨੇ ਇੱਕ ਅਜਿਹੀ ਸ਼ਖਸੀਅਤ ਗੁਆ ਦਿੱਤੀ ਹੈ, ਜਿਸਨੇ ਪਰਦੇ ‘ਤੇ ਭਾਵੇਂ ਘੱਟ ਸਮਾਂ ਬਿਤਾਇਆ, ਪਰ ਆਪਣੇ ਵਿਅਕਤੀਤਵ ਨਾਲ ਸਭ ਦਾ ਦਿਲ ਜਿੱਤ ਲਿਆ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments