Homeਦੇਸ਼ਮੱਧ ਪ੍ਰਦੇਸ਼ ਦੇ ਵਿਦਿਸ਼ਾ ਜ਼ਿਲ੍ਹੇ ’ਚ ਵਾਪਰਿਆ ਦਰਦਨਾਕ ਹਾਦਸਾ, 38 ਵਿਦਿਆਰਥੀ ਜ਼ਖ਼ਮੀ

ਮੱਧ ਪ੍ਰਦੇਸ਼ ਦੇ ਵਿਦਿਸ਼ਾ ਜ਼ਿਲ੍ਹੇ ’ਚ ਵਾਪਰਿਆ ਦਰਦਨਾਕ ਹਾਦਸਾ, 38 ਵਿਦਿਆਰਥੀ ਜ਼ਖ਼ਮੀ

ਮੱਧ ਪ੍ਰਦੇਸ਼ :  ਮੱਧ ਪ੍ਰਦੇਸ਼ ਦੇ ਵਿਦਿਸ਼ਾ ਜ਼ਿਲ੍ਹੇ ਵਿੱਚ ਦਰਦਨਾਕ ਹਾਦਸਾ ਵਾਪਰਿਆ ਹੈ। ਦੱਸ ਦਈਏ ਕਿ ਅਸ਼ੋਕਨਗਰ ਜ਼ਿਲ੍ਹੇ ਦੇ ਸਰਕਾਰੀ ਹਾਇਰ ਸੈਕੰਡਰੀ ਬਹਾਦਰਪੁਰ ਸਕੂਲ ਦੀ ਬੱਸ ਕੰਟਰੋਲ ਗੁਆ ਬੈਠੀ ਅਤੇ ਗੁਰੋੜ ਦੀ ਸਗੜ ਨਦੀ ਵਿੱਚ ਜਾ ਗਿਰੀ। ਅੱਜ ਹੋਈ ਇਸ ਘਟਨਾ ਦੇ ਦੌਰਾਨ ਬੱਸ ਵਿੱਚ 47 ਵਿਦਿਆਰਥੀ ਸਵਾਰ ਸਨ। ਹਾਦਸੇ ਵਿੱਚ ਬੱਸ ਸਵਾਰ 38 ਵਿਦਿਆਰਥੀਆਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ।

ਸਕੂਲ ਬੱਸ ਨੰਬਰ MP67 P 0113 ਵਿਦਿਆਰਥੀਆਂ ਨੂੰ ਵਿਦਿਅਕ ਯਾਤਰਾ ਲਈ ਸਾਂਚੀ ਲੈ ਕੇ ਜਾ ਰਹੀ ਸੀ। ਸਕੂਲ ਦੇ ਪੰਜ ਸਟਾਫ ਮੈਂਬਰ ਵੀ ਸਵਾਰ ਸਨ। ਗੁਰੋਦ ਵਿੱਚ ਸਗੜ ਨਦੀ ਦੇ ਪੁਲ ‘ਤੇ ਅਚਾਨਕ ਬੱਸ ਦਾ ਸੰਤੁਲਨ ਬਿਗੜ ਗਿਆ ਅਤੇ ਨਦੀ ਵਿੱਚ ਜਾ ਗਿਰੀ।

ਮਚੀ ਹਫੜਾ-ਦਫੜੀ

ਹਾਦਸੇ ਕਾਰਨ ਮੌਕੇ ‘ਤੇ ਹਫੜਾ-ਦਫੜੀ ਮਚ ਗਈ। ਨੇੜਲੇ ਪਿੰਡ ਵਾਸੀਆਂ ਨੇ ਤੁਰੰਤ ਬੱਚਿਆਂ ਅਤੇ ਸਟਾਫ ਨੂੰ ਬਚਾਉਣ ਵਿੱਚ ਮਦਦ ਕੀਤੀ। ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ।

ਜ਼ਖਮੀਆਂ ਨੂੰ ਮਿਲਣ ਪਹੁੰਚੇ ਵਿਧਾਇਕ

ਜ਼ਖਮੀਆਂ ਨੂੰ ਤੁਰੰਤ ਐਂਬੂਲੈਂਸ ਦੀ ਸਹਾਇਤਾ ਨਾਲ ਗੰਜਬਾਸੋਦਾ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਹਾਦਸੇ ਦੀ ਜਾਣਕਾਰੀ ਮਿਲਦੇ ਹੀ ਵਿਧਾਇਕ ਹਰੀ ਸਿੰਘ ਰਘੂਵੰਸ਼ੀ ਵੀ ਜ਼ਖਮੀ ਵਿਦਿਆਰਥੀਆਂ ਨੂੰ ਮਿਲਣ ਲਈ ਸਿਵਲ ਹਸਪਤਾਲ ਪਹੁੰਚੇ। ਜਿੱਥੇ ਉਨ੍ਹਾਂ ਨੇ ਜ਼ਖ਼ਮੀਆਂ ਵਿਦਿਆਰਥੀਆਂ ਦਾ ਹਾਲ ਚਾਲ ਪਹੁੰਚਿਆ ਅਤੇ ਬੱਚਿਆਂ ਦਾ ਸਹੀ ਇਲਾਜ ਕਰਵਾਉਣ ਦੇ ਨਿਰਦੇਸ਼ ਦਿੱਤੇ।

ਛੇ ਵਿਦਿਆਰਥੀਆਂ ਦੀ ਹਾਲਤ ਗੰਭੀਰ

ਘਟਨਾ ਦੇ ਸੰਬੰਧ ਵਿੱਚ, ਬੀਐਮਓ ਅਤੁਲ ਜੈਨ ਨੇ ਦੱਸਿਆ ਕਿ ਸਾਰੇ 38 ਜ਼ਖਮੀ ਵਿਦਿਆਰਥੀਆਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਲਿਆਂਦਾ ਗਿਆ। ਇਨ੍ਹਾਂ ਵਿੱਚੋਂ ਛੇ ਬੱਚਿਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਨ੍ਹਾਂ ਨੂੰ ਅਗਲੇ ਇਲਾਜ ਲਈ ਵਿਦਿਸ਼ਾ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਹੈ। ਪੁਲਿਸ ਘਟਨਾ ਸਥਾਨ ਦਾ ਮੁਆਇਨਾ ਕਰ ਰਹੀ ਹੈ ਅਤੇ ਹਾਦਸੇ ਦੇ ਕਾਰਨਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments