Homeਦੇਸ਼ਗੁਜਰਾਤ ਦੇ ਸੁਰੇਂਦਰਨਗਰ ਜ਼ਿਲ੍ਹੇ ’ਚ ਲਖਤਾਰ-ਵੀਰਮਗਾਮ ਹਾਈਵੇਅ 'ਤੇ ਵਾਪਰਿਆ ਦਰਦਨਾਕ ਹਾਦਸਾ, 7...

ਗੁਜਰਾਤ ਦੇ ਸੁਰੇਂਦਰਨਗਰ ਜ਼ਿਲ੍ਹੇ ’ਚ ਲਖਤਾਰ-ਵੀਰਮਗਾਮ ਹਾਈਵੇਅ ‘ਤੇ ਵਾਪਰਿਆ ਦਰਦਨਾਕ ਹਾਦਸਾ, 7 ਲੋਕਾਂ ਦੀ ਮੌਤ

ਗੁਜਰਾਤ : ਗੁਜਰਾਤ ਦੇ ਸੁਰੇਂਦਰਨਗਰ ਜ਼ਿਲ੍ਹੇ ਵਿੱਚ ਸੋਮਵਾਰ ਨੂੰ ਹੋਏ ਇੱਕ ਭਿਆਨਕ ਸੜਕ ਹਾਦਸੇ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ। ਇੱਥੇ ਇੱਕ ਤੇਜ਼ ਰਫ਼ਤਾਰ ਟਰੱਕ ਦੀ ਲਪੇਟ ਵਿੱਚ ਆਉਣ ਨਾਲ ਸੱਤ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਇਸ ਘਟਨਾ ਦੀ ਜਾਣਕਾਰੀ ਪੁਲਿਸ ਨੇ ਦਿੱਤੀ।

ਲਖਤਾਰ ਪੁਲਿਸ ਇੰਸਪੈਕਟਰ ਯੋਗੇਸ਼ ਪਟੇਲ ਨੇ ਕਿਹਾ ਕਿ ਇਹ ਘਟਨਾ ਲਖਤਾਰ-ਵੀਰਮਗਾਮ ਹਾਈਵੇਅ ‘ਤੇ ਬੀਤੀ ਦੇਰ ਰਾਤ ਲਗਭਗ 1:30 ਵਜੇ ਵਾਪਰੀ, ਜਦੋਂ ਸ਼ਰਧਾਲੂਆਂ ਦਾ ਇੱਕ ਸਮੂਹ ਬਹੁਚਰਾਜੀ ਮੰਦਰ ਵਿੱਚ ਪੂਜਾ ਕਰਨ ਲਈ ਇੱਕ ਜਲੂਸ ਦੇ ਹਿੱਸੇ ਵਜੋਂ ਰਾਜਕੋਟ ਤੋਂ ਪੈਦਲ ਜਾ ਰਿਹਾ ਸੀ। ਜ਼ਿਲ੍ਹੇ ਦੇ ਲਖਤਾਰ ਤਾਲੁਕਾ ਦੇ ਭਾਸਕਰਪਾਰਾ ਪਿੰਡ ਦੇ ਬਾਹਰਵਾਰ ਇੱਕ ਤੇਜ਼ ਰਫ਼ਤਾਰ ਟਰੱਕ ਨੇ ਸ਼ਰਧਾਲੂਆਂ ਨੂੰ ਕੁਚਲ ਦਿੱਤਾ।

ਪੰਜ ਔਰਤਾਂ ਅਤੇ ਦੋ ਪੁਰਸ਼ਾਂ ਦੀ ਮੌਤ

ਉਨ੍ਹਾਂ ਨੇ ਦੱਸਿਆ ਕਿ ਛੇ ਸ਼ਰਧਾਲੂ ਅਤੇ ਸੜਕ ਕਿਨਾਰੇ ਖੜੇ ਇੱਕ ਡੰਪਰ ਟਰੱਕ ਦੇ ਡਰਾਈਵਰ ਦੀ ਮੌਤ ਹੋ ਗਈ, ਜਿਸ ਵਿੱਚ ਪੰਜ ਔਰਤਾਂ ਅਤੇ ਦੋ ਪੁਰਸ਼ ਸ਼ਾਮਲ ਹਨ।

ਬੇਕਾਬੂ ਟਰੱਕ ਨੇ ਸ਼ਰਧਾਲੂਆਂ ਨੂੰ ਕੁਚਲਿਆ

ਉਨ੍ਹਾਂ ਨੇ ਕਿਹਾ, “ਇਹ ਸਾਰੇ ਤੀਰਥ ਯਾਤਰੀ ਪੈਂਦਲ ਚੱਲ ਰਹੇ ਸਨ ਜਦੋਂ ਇਹ ਹਾਦਸਾ ਵਾਪਰਿਆ। ਉਹ ਬਹੁਚਰਾਜੀ ਦੇ ਇੱਕ ਮੰਦਰ ਵਿੱਚ ਪ੍ਰਾਰਥਨਾ ਕਰਨ ਲਈ ਕੈਦਲ ਨਿਕਲੇ ਸਨ ਜਦੋਂ ਪਿੱਛੇ ਤੋਂ ਆ ਰਹੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਕੰਟਰੋਲ ਗੁਆ ਦਿੱਤਾ ਅਤੇ ਸਾਰੇ ਸ਼ਰਧਾਲੂਆਂ ਨੂੰ ਕੁਚਲ ਦਿੱਤਾ।”

ਵੱਧ ਸਕਦੀ ਹੈ ਮੌਤਾਂ ਦੀ ਗਿਣਤੀ

ਇਸ ਘਟਨਾ ਵਿੱਚ ਕਈ ਲੋਕ ਜ਼ਖਮੀ ਹੋ ਗਏ। ਇਸ ਭਿਆਨਕ ਹਾਦਸੇ ਕਾਰਨ ਮੌਤਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਟਰੱਕ ਡਰਾਈਵਰ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਹਨ। ਫਿਲਹਾਲ ਟਰੱਕ ਡਰਾਈਵਰ ਸਮੇਤ ਚਾਰ ਲੋਕਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments