Homeਦੇਸ਼ਮੱਧ ਪ੍ਰਦੇਸ਼ ਦੇ ਹਟਨਾਰਾ ਪਿੰਡ ’ਚ ਵਾਪਰਿਆ ਦਰਦਨਾਕ ਹਾਦਸਾ, 3 ਲੋਕਾਂ ਦੀ...

ਮੱਧ ਪ੍ਰਦੇਸ਼ ਦੇ ਹਟਨਾਰਾ ਪਿੰਡ ’ਚ ਵਾਪਰਿਆ ਦਰਦਨਾਕ ਹਾਦਸਾ, 3 ਲੋਕਾਂ ਦੀ ਹੋਈ ਮੌਤ

ਮੱਧ ਪ੍ਰਦੇਸ਼ : ਮੱਧ ਪ੍ਰਦੇਸ਼ ਦੇ ਹਟਨਾਰਾ ਪਿੰਡ ਵਿੱਚ ਬੀਤੀ ਦੇਰ ਰਾਤ ਨੂੰ ਮੁਹੱਰਮ ਦੇ ਜਲੂਸ ਦੌਰਾਨ ਇੱਕ ਦਰਦਨਾਕ ਹਾਦਸਾ ਵਾਪਰਿਆ। ਦੇਰ ਰਾਤ, ਮੁਹੱਰਮ ਦੇ ਜਲੂਸ ਨਾਲ ਕੱਢਿਆ ਜਾ ਰਿਹਾ ਤਾਜ਼ੀਆ ਇੱਕ ਹਾਈ-ਟੈਂਸ਼ਨ ਬਿਜਲੀ ਦੀ ਤਾਰ ਦੇ ਸੰਪਰਕ ਵਿੱਚ ਆ ਗਿਆ, ਜਿਸ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 10 ਤੋਂ ਵੱਧ ਹੋਰ ਬੁਰੀ ਤਰ੍ਹਾਂ ਝੁਲਸ ਗਏ। ਹਾਦਸਾ ਰਾਤ ਲਗਭਗ 11:00 ਵਜੇ ਦੇ ਆਲੇ-ਦੁਆਲੇ ਦਾ ਦੱਸਿਆ ਜਾ ਰਿਹਾ ਹੈ।

ਤਾਜ਼ੀਆ ’ਚ ਕਰੰਟ ਫੈਲਦੇ ਹੀ ਹੋਇਆ ਧਮਾਕਾ

ਬਿਜਲੀ ਦੀ ਤਾਰ ਨੂੰ ਟਚ ਹੁੰਦੇ ਹੀ ਤਾਜ਼ੀਆ ਨਾਲ ਲੱਗੀ ਰਾਡ ਵਿੱਚੋਂ ਕਰੰਟ ਫੈਲ ਗਿਆ ਅਤੇ ਤਾਜ਼ੀਆ ਫੜ ਕੇ ਚੱਲ ਰਹੇ ਸਾਰੇ ਲੋਕ ਉੱਥੇ ਹੀ ਡਿੱਗ ਪਏ। ਇਸ ਦੌਰਾਨ ਬਿਜਲੀ ਦੀ ਚੰਗਿਆੜੀ ਕਾਰਨ ਕਈ ਲੋਕ ਝੁਲਸ ਗਏ ਅਤੇ ਮੌਕੇ ‘ਤੇ ਭਗਦੜ ਮਚ ਗਈ। ਇਸ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਕੇ ‘ਤੇ ਹੀ ਦਮ ਤੋੜ ਦਿੱਤਾ। ਜਦਕਿ ਇੱਕ ਹੋਰ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਹਾਦਸੇ ਵਿੱਚ 10 ਤੋਂ ਵੱਧ ਲੋਕਾਂ ਨੂੰ ਇਲਾਜ ਲਈ ਮੈਡੀਕਲ ਕਾਲਜ ਅਤੇ ਹੋਰ ਨਿੱਜੀ ਹਸਪਤਾਲਾਂ ਵਿੱਚ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਹੈ।

15 ਫੁੱਟ ਦੀ ਉਚਾਈ ‘ਤੇ ਸੀ ਹਾਈ-ਟੈਂਸ਼ਨ ਲਾਈਨ

ਦਰਅਸਲ, ਮੁਹੱਰਮ ਦੇ ਤਿਉਹਾਰ ਤੋਂ ਇੱਕ ਦਿਨ ਪਹਿਲਾਂ ਪਿੰਡ ਵਿੱਚ ਤਾਜ਼ੀਆਂ ਦਾ ਜਲੂਸ ਕੱਢਿਆ ਜਾ ਰਿਹਾ ਸੀ। ਇਸ ਦੌਰਾਨ ਇਹ ਹਾਦਸਾ ਵਾਪਰਿਆ। ਚਸ਼ਮਦੀਦ ਗਵਾਹ ਸ਼ਾਕਿਰ ਸ਼ਾਹ ਨੇ ਦੱਸਿਆ, “ਰਾਤ 11 ਵਜੇ ਤਾਜ਼ੀਆਂ ਦਾ ਜਲੂਸ ਕੱਢਿਆ ਜਾ ਰਿਹਾ ਸੀ। ਜਲੂਸ ਦੇਖਣ ਦੇ ਲਈ ਡੇਢ ਸੌ ਤੋਂ 200 ਲੋਕ ਇਕੱਠੇ ਹੋਏ ਸਨ। ਪਿੰਡ ਦੇ ਮੇਵਾਤੀ ਮੁਹੱਲੇ ਤੋਂ ਜਲੂਸ ਲੈ ਕੇ ਲੋਕ ਜਿਵੇਂ ਹੀ ਅੱਗੇ  ਵਧੇ, ਤਾਜ਼ੀਆ 15 ਫੁੱਟ ਤੋਂ ਵੀ ਘੱਟ ਉਚਾਈ ‘ਤੇ ਲੰਘਦੀ ਹਾਈ ਟੈਂਸ਼ਨ ਲਾਈਨ ਦੀ ਤਾਰ ਨੂੰ ਛੂਹ ਗਿਆ। “ਤਾਜ਼ੀਆ ਵਿੱਚ ਬਿਜਲੀ ਫੈਲ ਗਈ, ਜਿਸ ਨਾਲ ਇਸਨੂੰ ਲਿਜਾ ਰਹੇ ਲੋਕਾਂ ਨੂੰ ਕਰੰਟ ਲੱਗ ਗਿਆ। ਇੱਕ ਜ਼ੋਰਦਾਰ ਧਮਾਕਾ ਹੋਇਆ, ਜਿਸ ਕਾਰਨ ਉਹ ਜ਼ਮੀਨ ‘ਤੇ ਡਿੱਗ ਪਏ। ਕੋਈ ਵੀ ਸਮਝ ਨਹੀਂ ਸਕਿਆ ਕਿ ਕੀ ਹੋ ਰਿਹਾ ਹੈ। 15 ਤੋਂ ਵੱਧ ਲੋਕਾਂ ਨੂੰ ਕਰੰਟ ਲੱਗ ਗਿਆ, ਜਿਨ੍ਹਾਂ ਵਿੱਚੋਂ 10 ਦੀ ਹਾਲਤ ਗੰਭੀਰ ਸੀ।”

ਚਸ਼ਮਦੀਦ ਗਵਾਹ ਸ਼ਾਕਿਰ ਨੇ ਕਿਹਾ, “ਸਾਰਿਆਂ ਨੂੰ ਨਿੱਜੀ ਵਾਹਨਾਂ ਵਿੱਚ ਰਤਲਾਮ ਮੈਡੀਕਲ ਕਾਲਜ ਅਤੇ ਹਸਪਤਾਲ ਲਿਜਾਇਆ ਗਿਆ।” ਘਟਨਾ ਦੀ ਜਾਣਕਾਰੀ ਮਿਲਣ ‘ਤੇ ਪਿਪਲੋਡਾ ਪੁਲਿਸ ਅਤੇ ਵਧੀਕ ਪੁਲਿਸ ਸੁਪਰਡੈਂਟ (ਐਸਪੀ) ਵਿਵੇਕ ਕੁਮਾਰ ਮੌਕੇ ‘ਤੇ ਪਹੁੰਚੇ ਹਨ।

ਦੋ ਦੀ ਮੌਕੇ ‘ਤੇ ਹੀ ਹੋਈ ਮੌਤ

ਵਧੀਕ ਪੁਲਿਸ ਸੁਪਰਡੈਂਟ (ਐਸਪੀ) ਵਿਵੇਕ ਕੁਮਾਰ ਨੇ ਕਿਹਾ, ” ਤਾਜ਼ੀਆ ਜਲੂਸ ਦੌਰਾਨ ਬਿਜਲੀ ਦਾ ਕਰੰਟ ਲੱਗਣ ਨਾਲ 32 ਸਾਲਾ ਰਾਸ਼ਿਦ ਖਾਨ ਪਿਤਾ ਵਾਹਿਦ ਖਾਨ ਅਤੇ 40 ਸਾਲਾ ਸੱਦੂ ਪਿਤਾ ਮੁਹੰਮਦ ਹੁਸੈਨ, ਦੋਵੇਂ ਨਿਵਾਸੀ ਪਿੰਡ ਹਟਨਾਰਾ ਦੀ ਮੌਤ ਹੋ ਗਈ। ਲਗਭਗ 10 ਲੋਕ ਜ਼ਖਮੀ ਹੋਏ ਹਨ ਅਤੇ ਮੈਡੀਕਲ ਕਾਲਜ ਅਤੇ ਹੋਰ ਹਸਪਤਾਲਾਂ ਵਿੱਚ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।” ਮੈਡੀਕਲ ਕਾਲਜ ਦੇ ਡਿਊਟੀ ਡਾਕਟਰ ਰਵਿੰਦਰ ਸੋਲੰਕੀ ਨੇ ਕਿਹਾ, “ਇੱਕ ਤੀਜੇ ਵਿਅਕਤੀ ਦੀ ਰਸਤੇ ਵਿੱਚ ਮੌਤ ਹੋ ਗਈ।” ਮ੍ਰਿਤਕ ਅਰਬਾਜ਼ ਖਾਨ ਦੇ ਪਰਿਵਾਰ ਉਸਨੂੰ ਮੈਡੀਕਲ ਕਾਲਜ ਤੋਂ ਵਾਪਸ ਲੈ ਕੇ ਕਿਸੇ ਹੋਰ ਹਸਪਤਾਲ ਲੈ ਕੇ ਚਲੇ ਗਏ ਸਨ । ਜਿੱਥੇ ਉਸ ਦੀ ਵੀ ਮੌਤ ਹੋ ਗਈ ਹੈ।

ਵੱਧ ਸਕਦੀ ਹੈ ਮੌਤਾਂ ਦੀ ਗਿਣਤੀ

ਇਸ ਦਰਦਨਾਕ ਹਾਦਸੇ ਵਿੱਚ, ਹਾਈ-ਟੈਂਸ਼ਨ ਲਾਈਨ ਦੀ ਲਪੇਟ ਵਿੱਚ ਆਉਣ ਨਾਲ 10 ਤੋਂ ਵੱਧ ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚੋਂ ਪੰਜ ਦੀ ਹਾਲਤ ਗੰਭੀਰ ਹੈ। ਜ਼ਖਮੀਆਂ ਦਾ ਇਲਾਜ ਰਤਲਾਮ ਮੈਡੀਕਲ ਕਾਲਜ ਅਤੇ ਹੋਰ ਹਸਪਤਾਲਾਂ ਵਿੱਚ ਕੀਤਾ ਜਾ ਰਿਹਾ ਹੈ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਹਾਈ-ਟੈਂਸ਼ਨ ਲਾਈਨ ਬਹੁਤ ਨੀਵੀਂ ਪਾਸਿਓਂ ਲੰਘ ਰਹੀ ਸੀ, ਜਿਸ ਕਾਰਨ ਜਲੂਸ ਵਿੱਚ ਹਿੱਸਾ ਲੈਣ ਵਾਲੇ ਇਸ ਦੀ ਲਪੇਟ ਵਿੱਚ ਆ ਗਏ। ਇਸ ਦੌਰਾਨ, ਪਿਪਲੁਡਾ ਪੁਲਿਸ ਸਟੇਸ਼ਨ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments