Home ਯੂਪੀ ਖ਼ਬਰਾਂ ਉੱਤਰ ਪ੍ਰਦੇਸ਼ ਦੇ ਅਮਰੋਹਾ ’ਚ ਨੈਸ਼ਨਲ ਹਾਈਵੇਅ 9 ‘ਤੇ ਵਾਪਰਿਆ ਭਿਆਨਕ ਸੜਕ...

ਉੱਤਰ ਪ੍ਰਦੇਸ਼ ਦੇ ਅਮਰੋਹਾ ’ਚ ਨੈਸ਼ਨਲ ਹਾਈਵੇਅ 9 ‘ਤੇ ਵਾਪਰਿਆ ਭਿਆਨਕ ਸੜਕ ਹਾਦਸਾ, 4 ਡਾਕਟਰਾਂ ਦੀ ਹੋਈ ਮੌਤ

0

ਉੱਤਰ ਪ੍ਰਦੇਸ਼ : ਉੱਤਰ ਪ੍ਰਦੇਸ਼ ਦੇ ਅਮਰੋਹਾ ਵਿੱਚ ਬੀਤੀ ਦੇਰ ਰਾਤ ਨੈਸ਼ਨਲ ਹਾਈਵੇਅ 9 ‘ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਕਾਰ ਸਵਾਰ ਚਾਰ ਲੋਕਾਂ ਦੀ ਮੌਤ ਹੋ ਗਈ। ਕਾਰ ਤੇਜ਼ ਰਫ਼ਤਾਰ ਵਿੱਚ ਸੀ ਅਤੇ ਸੜਕ ਕਿਨਾਰੇ ਖੜ੍ਹੇ ਡੀ.ਸੀ.ਐਮ ਵਿੱਚ ਜਾ ਵੜੀ। ਹਾਦਸੇ ਦਾ ਸ਼ਿਕਾਰ ਹੋਈ ਕਾਰ ਵਿੱਚ ਚਾਰ ਲੋਕ ਸਵਾਰ ਸਨ ਅਤੇ ਹਾਦਸੇ ਵਿੱਚ ਚਾਰਾਂ ਨੂੰ ਜਾਨ ਗਵਾਉਣੀ ਪਈ। ਹਾਦਸੇ ਵਿੱਚ ਮਾਰੇ ਗਏ ਸਾਰੇ ਲੋਕ ਇੱਕ ਯੂਨੀਵਰਸਿਟੀ ਦੇ ਡਾਕਟਰ ਹਨ। ਦੱਸਿਆ ਜਾ ਰਿਹਾ ਹੈ ਕਿ ਕਾਰ ਜਿਸ ਡੀ.ਸੀ.ਐਮ. ਨਾਲ ਟਕਰਾਈ, ਉਹ ਮਾਲ ਨਾਲ ਭਰਿਆ ਹੋਇਆ ਸੀ। ਹਾਦਸਾ ਰਜਬਪੁਰ ਅਤੇ ਅਤਰਾਸੀ ਦੇ ਵਿਚਕਾਰ ਹੋਇਆ।

ਘਟਨਾ ਅਮਰੋਹਾ ਜ਼ਿਲ੍ਹੇ ਦੇ ਰਜਬਪੁਰ ਥਾਣਾ ਖੇਤਰ ਦੀ ਹੈ। ਇੱਥੇ ਅਤਰਾਸੀ ਨੇੜੇ ਤੇਜ਼ ਰਫ਼ਤਾਰ ਕਾਰ ਸੜਕ ਕਿਨਾਰੇ ਖੜ੍ਹੀ ਇੱਕ ਡੀਸੀਐਮ ਵਿੱਚ ਜਾ ਵੜੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ ਅਤੇ ਕਾਰ ਸਵਾਰ ਚਾਰਾਂ ਵਿਅਕਤੀਆਂ ਦੀ ਮੌਤ ਹੋ ਗਈ। ਮਰਨ ਵਾਲੇ ਚਾਰੇ ਰਜਬਪੁਰ ਥਾਣਾ ਖੇਤਰ ਦੇ ਸ੍ਰੀ ਵੈਂਕਟੇਸ਼ਵਰਾ ਯੂਨੀਵਰਸਿਟੀ ਦੇ (ਡਾਕਟਰ ਵਿਦਿਆਰਥੀ) ਦੱਸੇ ਜਾ ਰਹੇ ਹਨ। ਹਾਦਸਾ ਰਾਤ ਕਰੀਬ 10 ਵਜੇ ਫਲਾਈਓਵਰ ਦੇ ਕੋਲ ਹੋਇਆ। ਹਾਦਸੇ ਦਾ ਸ਼ਿਕਾਰ ਹੋਏ ਲੋਕ ਮੇਰਠ ਤੋਂ ਗਾਜ਼ੀਆਬਾਦ ਪਰਤ ਰਹੇ ਸਨ। ਹਾਦਸੇ ਤੋਂ ਬਾਅਦ ਡੀਸੀਐਮ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਟਰੱਕ ਹਨੇਰੇ ਵਿੱਚ ਖੜ੍ਹਾ ਹੋਣ ਕਾਰਨ ਹਾਦਸਾ ਹੋਇਆ।

ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ

ਹਾਦਸੇ ਤੋਂ ਬਾਅਦ ਡੀ.ਸੀ.ਐਮ. ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਸੂਚਨਾ ਮਿਲਦਿਆਂ ਹੀ ਪੁਲਿਸ ਟੀਮ ਤੁਰੰਤ ਹਾਦਸੇ ਵਾਲੀ ਥਾਂ ‘ਤੇ ਪਹੁੰਚੀ। ਪੁਲਿਸ ਨੇ ਕਰੇਨ ਦੀ ਮਦਦ ਨਾਲ ਹਾਦਸਾਗ੍ਰਸਤ ਗੱਡੀਆਂ ਨੂੰ ਹਟਾਇਆ ਅਤੇ ਕਾਰ ਵਿੱਚ ਫਸੇ ਸ਼ਵਾਂ ਨੂੰ ਬਾਹਰ ਕੱਢਿਆ। ਪੁਲਿਸ ਨੇ ਸ਼ਵਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਹਾਦਸੇ ਦੇ ਅਸਲ ਕਾਰਨਾਂ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version